ਇਹ ਸਫ਼ਾ ਪ੍ਰਮਾਣਿਤ ਹੈ
ਪਿਤਾ ਦੀ ਇਛਾ ਪੂਰੀ ਹੋ ਗਈ, ਸਾਰੀਆਂ ਗਊਆਂ ਪੂਰੀ ਤਰ੍ਹਾਂ ਵੰਡੀਆਂ ਗਈਆਂ, ਭਰਾਵਾਂ ਨੂੰ ਆਪਣੀ ਵੰਡ ਨਾਲੋਂ ਵੀ ਵਧੇਰੇ ਹਿਸਾ ਮਿਲਿਆ ਅਤੇ ਰਾਜਾ ਤਾਂ ਜ਼ਰੂਰ ਹੀ ਖ਼ੁਸ਼ ਹੋਇਆ ਹੋਵੇਗਾ, ਉਸ ਦਾ ਨਾਮ ਹੀ ਧਰਮ ਆਸਨਾ ਹੈ। ਜੇ ਉਹ ਇਸ ਤਰ੍ਹਾਂ ਖੁਲ੍ਹੇ ਤੌਰ ਤੇ ਲੋਕਾਂ ਦਾ ਮਾਲ ਲੈਣਾ ਸ਼ੁਰੂ ਕਰ ਦੇਵੇ ਤਾਂ ਲੋਕ ਜਾਂ ਲੁਕ ਕੇ ਪਾਪ ਕਰਨ ਲਗ ਪੈਣ ਤੇ ਬ੍ਰਾਹਮਣ ਤਕ ਗਊ-ਹਤਿਆ ਕਰਨ ਤੇ ਮਜਬੂਰ ਹੋ ਜਾਣ ਜਾਂ ਖੁਲ੍ਹੀ ਬਗ਼ਾਵਤ ਹੋ ਜਾਵੇ। ਰਾਜਿਆਂ ਦਾ ਰਾਜ ਉਨਾ ਚਿਰ ਹੀ ਚਲਦਾ ਹੈ ਜਦੋਂ ਤਕ ਲੋਕਾਂ ਵਿਚ ਭਰਮ ਬਣਿਆ ਰਹੇ।"
ਇਹ ਕਹਿ ਕੇ ਰਾਜ ਕੁਮਾਰੀ ਰਾਜੇ ਵਲ ਤਕਦੀ ਬਾਹਰ ਚਲੀ ਗਈ। ਚੰਦਰਕਾਂਤ ਤੇ ਭਗੀਰਥ ਵਾਪਸ ਆ ਗਏ।
੩੧