ਪੰਨਾ:ਰਾਜ ਕੁਮਾਰੀ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਚਾ ਰਾਜਾ


ਰਾਜੇ ਨੇ ਭਗੀਰਥ ਨੂੰ ਕਿਹਾ, "ਐ ਮਿਤ੍ਰ! ਰਾਜ ਕੁਮਾਰੀ ਨੇ ਫਿਰ ਤੇਰੇ ਪ੍ਰਸ਼ਨ ਦਾ ਉਤਰ ਦੇ ਦਿਤਾ ਹੈ ਤੇ ਮੇਰਾ ਇਕ ਦਿਨ ਹੋਰ ਅਜਾਈਂ ਗਿਆ। ਪਰ ਮੈਨੂੰ ਤੇਰੇ ਤੇ ਕੋਈ ਗਿਲਾ ਨਹੀਂ। ਮੈਂ ਤੈਨੂੰ ਮਾਫ਼ ਕਰਦਾ ਹਾਂ, ਉਸ ਦੀ ਜਾਂਦਿਆਂ ਦੀ ਸ਼ੋਖ਼ ਤੱਕਣੀ ਪਿਛੇ। ਭਗੀਰਥ! ਪਹਿਲਾਂ ਤੇਰਾ ਸਾਥ ਤੇ ਇਹ ਤਸਵੀਰ ਮੇਰੇ ਜੀਵਨ ਦਾ ਬਹਾਨਾ ਸਨ ਤੇ ਹੁਣ ਇਸ ਤੱਕਣੀ ਦੀ ਯਾਦ ਮੇਰਾ ਦੁਖ ਵੰਡਾਵੇਗੀ।"

ਰਾਜਾ ਆਪਣਾ ਰੋਣਾ ਰੋਂਦਾ ਰਿਹਾ ਅਤੇ ਇਸ ਤਰ੍ਹਾਂ ਉਸ ਨੇ ਤਸਵੀਰ ਨੂੰ ਵੇਖ ਵੇਖ ਰਾਤ ਬਿਤਾ ਛੱਡੀ

ਅਖ਼ੀਰ ਸੂਰਜ ਨਿਕਲਿਆ ਅਤੇ ਰਾਜਾ ਤੇ ਭਗੀਰਥ ਬਾਹਰ ਬਾਗ਼ ਵਿਚ ਨਿਕਲ ਆਏ। ਭਗੀਰਥ ਹਜ਼ਾਰਾਂ ਯਤਨਾਂ ਨਾਲ ਰਾਜੇ ਦਾ ਦਿਲ ਪਰਚਾਉਂਦਾ ਰਿਹਾ। ਸ਼ਾਮ ਹੋਣ ਤੇ ਦੋਵੇਂ ਦਰਬਾਰ ਵਿਚ ਹਾਜ਼ਰ ਹੋਏ। ਉਥੇ ਰਾਜ ਕੁਮਾਰੀ ਪੀਲੇ ਕਪੜੇ ਪਾਈ ਹੀਰੇ ਜਵਾਹਰਾਂ ਵਿਚ ਝਿਲਮਿਲ ਝਿਲਮਿਲ ਕਰਦੀ ਸਿੰਘਾਸਨ ਤੇ ਬੈਠੀ ਸੀ। ਉਸ ਨੇ ਰਾਜੇ ਨੂੰ ਡੂੰਘੀ ਨਜ਼ਰ ਨਾਲ ਵੇਖਿਆ ਅਤੇ ਰਾਜਾ ਜਿਵੇਂ ਉਸ ਦਾ ਸਿਧਾ ਨਿਸ਼ਾਨਾ ਬਣ ਗਿਆ।

ਭਗੀਰਥ ਅਗੇ ਵਧਿਆ ਤੇ ਬੋਲਿਆ:

"ਰਾਜ ਕੁਮਾਰੀ! ਚਿਰ ਦੀ ਗੱਲ ਹੈ, ਇਕ ਰਾਜਾ ਸੀ, ਜੋ ਪਰਜਾ ਦਾ ਮਾਲ ਖਾ ਖਾ ਕੇ ਫੁਟ ਕੇ ਮਰ ਗਿਆ। ਉਸ ਦਾ ਇਕ ਬੱਚਾ ਸੀ, ਜਿਹੜਾ ਨਾ ਟੁਰ ਸਕਦਾ ਸੀ ਤੇ ਨਾ ਬੋਲ ਸਕਦਾ ਸੀ। ਇਸ ਰਾਜੇ ਦਾ

੩੩