ਪੰਨਾ:ਰਾਜ ਕੁਮਾਰੀ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਭਰਾ ਵੀ ਸੀ, ਜਿਹੜਾ ਰਾਜਧਾਨੀ ਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਸੀ। ਇਸ ਕੰਮ ਲਈ ਜ਼ਰੂਰੀ ਸੀ ਕਿ ਬਚੇ ਰਾਜੇ ਨੂੰ ਇਕ ਪਾਸੇ ਕੀਤਾ ਜਾਂਦਾ। ਚਾਚੇ ਨੇ ਸੋਚਿਆ ਕਿ ਇਸ ਬੇ-ਜ਼ਬਾਨ ਬਚੇ ਨੂੰ ਇਕ ਨਹੀਂ ਹਜ਼ਾਰਾਂ ਢੰਗਾਂ ਨਾਲ ਮੌਤ ਦੇ ਮੂੰਹ ਝੋਕਿਆ ਜਾ ਸਕਦਾ ਹੈ। ਇਕ ਦਿਨ ਉਸ ਨੇ ਬੱਚੇ ਦੇ ਚਾਕਰਾਂ ਵਿਚੋਂ ਇਕ ਨੂੰ ਬਹੁਤ ਸਾਰਾ ਲੋਭ ਦੇ ਕੇ ਉਸ ਨੂੰ ਮਨਾ ਲਿਆ ਕਿ ਉਹ ਅੱਧੀ ਰਾਤ ਨੂੰ ਕਮਰੇ ਵਿਚ ਜਾ ਕੇ ਰਾਜੇ ਨੂੰ ਮਾਰ ਦੇਵੇ। ਇਹ ਚਾਕਰ ਉਸ ਸ਼ਹਿਰ ਵਿਚ ਅਜੇ ਨਵਾਂ ਨਵਾਂ ਹੀ ਆਇਆ ਸੀ ਅਤੇ ਜਾਣਦਾ ਨਹੀਂ ਸੀ ਕਿ ਰਾਜਾ ਕਿਹੜਾ ਹੈ। ਅੱਧੀ ਰਾਤ ਗਈ ਇਹ ਚਾਕਰ ਰਾਜੇ ਦੇ ਕਮਰੇ ਵਿਚ ਆ ਵੜਿਆ ਅਤੇ ਲੱਗਾ ਰਾਜੇ ਨੂੰ ਇਧਰ ਉਧਰ ਲੱਭਣ। ਪਰ ਉਸ ਨੂੰ ਇਕ ਛੋਟੇ ਜਿਹੇ ਬੱਚੇ ਤੋਂ ਬਿਨਾਂ ਹੋਰ ਕੋਈ ਉਥੇ ਨਜ਼ਰੀਂ ਨਾ ਪਿਆ ਅਤੇ ਇਹ ਉਸ ਨੂੰ ਪਤਾ ਨਹੀਂ ਸੀ ਕਿ ਰਾਜਾ ਇਹੋ ਬੱਚਾ ਹੀ ਹੈ, ਜਿਹੜਾ ਫ਼ਰਸ਼ ਤੇ ਸਬ ਨਾਲ ਖੇਡ ਰਿਹਾ ਹੈ।

"ਸੇਬ ਬਚੇ ਦੇ ਹੱਥਾਂ ਵਿਚੋਂ ਤਿਲਕ ਕੇ ਉਸ ਚਾਕਰ ਦੇ ਪੈਰਾਂ ਤਾਈਂ ਜਾ ਪੁਜਾ। ਬੱਚੇ ਰਾਜੇ ਨੇ ਹੱਥ ਵਧਾ ਕੇ ਰੋਣਾ ਸ਼ੁਰੂ ਕਰ ਦਿੱਤਾ। ਚਾਕਰ ਨੇ ਸੇਬ ਚੁਕ ਕੇ ਬੱਚੇ ਵੱਲ ਰੇੜ੍ਹ ਦਿੱਤਾ ਅਤੇ ਬੱਚਾ ਹੱਸਣ ਲੱਗ ਪਿਆ, ਗਿੱਧਾ ਪਾਉਣ ਲੱਗ ਗਿਆ। ਦੋਵੇਂ ਇਸ ਖੇਡ ਵਿਚ ਲੱਗੇ ਰਹੇ। ਏਨੇ ਨੂੰ ਨਵੇਂ ਚਾਕਰਾਂ ਦੀ ਚੌਕੀ ਦਾ ਸਮਾਂ ਆ ਗਿਆ ਅਤੇ ਉਨ੍ਹਾਂ ਨੇ ਦੋਸ਼ੀ ਨੂੰ ਫੜ ਲਿਆ। ਜਦ ਮੁਜਰਮ ਤੋਂ ਪੁਛਿਆ ਗਿਆ ਕਿ ਤੂੰ ਇਥੇ ਕੀ ਕਰ ਰਿਹਾ ਹੈਂ ਤਾਂ ਉਸ ਨੇ ਕਿਹਾ, ਮੈਂ ਆਪਣੇ ਮਾਲਕ ਵੱਲੋਂ ਰਾਜੇ ਦੇ ਨਾਂ ਇਕ ਸੰਦੇਸ਼ਾ ਲਿਆਇਆ ਹਾਂ। ਇਸ ਤੇ ਸਭ ਹੱਸਣ ਲੱਗ ਪਏ ਤੇ ਬੋਲੇ:

" 'ਰਾਜਾ ਮਰ ਚੁਕਿਆ ਹੈ। ਹੁਣ ਇਹੋ ਰਾਜਾ ਹੈ।'

"ਚਾਕਰ ਹੈਰਾਨ ਹੋ ਗਿਆ ਤੇ ਕਹਿਣ ਲੱਗਾ, 'ਤਾਂ ਫਿਰ ਮੈਂ ਵਾਪਸ ਜਾਂਦਾ ਹਾਂ ਅਤੇ ਆਪਣੇ ਮਾਲਕ ਨੂੰ ਖ਼ਬਰ ਦਿੰਦਾ ਹਾਂ, ਕਿਉਂ ਜੋ ਮੇਰਾ ਸੰਦੇਸਾ ਰਾਜੇ ਲਈ ਹੀ ਸੀ ਅਤੇ ਇਹ ਰਾਜਾ ਜੀ ਤਾਂ ਅਜੇ ਬੱਚੇ

੩੪