ਪੰਨਾ:ਰਾਜ ਕੁਮਾਰੀ.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੀ ਹਨ।'

"ਚਾਕਰਾਂ ਨੇ ਉਸ ਨੂੰ ਜਾਣ ਦਿੱਤਾ ਅਤੇ ਉਹ ਆਪਣੀ ਜਾਨ ਦੀ ਖ਼ੈਰ ਮਨਾਂਦਾ ਰਾਤੋ ਰਾਤ ਸ਼ਹਿਰੋਂ ਨੱਸ ਗਿਆ।

"ਨਿਰਦਈ ਚਾਚੇ ਨੇ ਜਦ ਇਹ ਢੰਗ ਵਿਗੜਦਾ ਵੇਖਿਆ ਤਾਂ ਉਸ ਨੇ ਇਕ ਹੋਰ ਚਾਲ ਸੋਚ ਕੇ ਇਕ ਡਾਕੂਆਂ ਦਾ ਟੋਲਾ ਤਿਆਰ ਕੀਤਾ। ਸਮਾਂ ਵੇਖ ਕੇ ਉਸ ਨੇ ਉਨ੍ਹਾਂ ਨੂੰ ਇਕ ਰੁੱਖਾਂ ਦੇ ਝੁੰਡ ਵਿਚ ਲੁਕਾ ਦਿੱਤਾ, ਜਿਹੜਾ ਕਿ ਉਸ ਸੜਕ ਦੇ ਪਰਲੇ ਪਾਸੇ ਸੀ, ਜਿਥੋਂ ਬੱਚਾ ਰਾਜਾ ਤੇ ਉਸ ਦੇ ਚਾਕਰ ਪਾਠ ਪੂਜਾ ਲਈ ਮੰਦਰ ਨੂੰ ਜਾਇਆ ਕਰਦੇ ਸਨ। ਉਸ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਰਾਜਾ ਛੋਟਾ ਜਿਹਾ ਬੱਚਾ ਹੈ ਅਤੇ ਹੀਰੇ ਜਵਾਹਰਾਂ ਨਾਲ ਲੱਦਿਆ ਹੋਇਆ ਚਾਕਰਾਂ ਨਾਲ ਘਿਰਿਆ ਰਹਿੰਦਾ ਹੈ। ਕਰਨੀ ਪ੍ਰਮ ਤਮਾਂ ਦੀ ਇਉਂ ਹੋਈ ਕਿ ਡਾਕੂ ਤਾਂ ਲੁਕੇ ਬੈਠੇ ਰਹੇ ਅਤੇ ਰਾਹ ਵਿਚ ਰਾਜੇ ਤੇ ਉਸ ਦੇ ਰਖਵਾਲਿਆਂ ਤੇ ਕਿਸੇ ਹੋਰ ਡਾਕੂਆਂ ਦੇ ਟੋਲੇ ਨੇ ਹੱਲਾ ਕਰ ਦਿੱਤਾ। ਇਕ ਚਾਕਰ ਤੋਂ ਬਿਨਾਂ ਡਾਕੂਆਂ ਨੇ ਸਾਰਿਆਂ ਚਾਕਰਾਂ ਨੂੰ ਮਾਰ ਦਿੱਤਾ ਅਤੇ ਬੱਚੇ ਦੇ ਗਹਿਣੇ ਤੇ ਕੱਪੜੇ ਲਾਹ ਕੇ ਚਲਦੇ ਬਣੇ। ਜਿਹੜਾ ਨੌਕਰ ਬਚ ਗਿਆ ਉਹ ਰਾਜੇ ਨੂੰ ਗੋਦੀ ਵਿਚ ਲੈ ਕੇ ਮੰਦਰ ਵਿਚ ਲੈ ਗਿਆ। ਰਾਹ ਵਿਚ ਉਹ ਰੁੱਖਾਂ ਦਾ ਝੁੰਡ ਵੀ ਆਇਆ ਜਿਥੇ ਦੂਜੇ ਡਾਕੂ ਲੁਕੇ ਹੋਏ ਸਨ, ਪਰ ਉਨ੍ਹਾਂ ਨੇ ਸਮਝਿਆ ਕਿ ਇਹ ਕੋਈ ਮੰਗਤੇ ਹਨ, ਇਸ ਲਈ ਉਨ੍ਹਾਂ ਨੂੰ ਕੁਝ ਨਾ ਆਖਿਆ।

"ਇਸ ਤਰ੍ਹਾਂ ਦੂਜੀ ਵਾਰੀ ਬੱਚੇ ਰਾਜੇ ਦੀ ਜਾਨ ਬਚ ਗਈ, ਪਰ ਚਾਚੇ ਦਾ ਦਿਲ ਸ਼ਾਂਤ ਨਾ ਹੋਇਆ।

"ਰਾਜ ਕੁਮਾਰੀ ਜੀ! ਰਾਜ ਦਾ ਲਾਲਚ ਬੁਰਾ ਹੁੰਦਾ ਹੈ। ਚਾਚੇ ਨੇ ਹੁਣ ਰਸੋਈਏ ਨੂੰ ਲਾਲਚ ਦੇ ਕੇ ਰਾਜੇ ਦੇ ਦੁਧ ਵਿਚ ਜ਼ਹਿਰ ਮਿਲਵਾ ਦਿਤਾ। ਦੁਧ ਪੱਥਰ ਦੇ ਇਕ ਵਧੀਆ ਪਿਆਲੇ ਵਿਚ ਲਿਆਂਦਾ ਗਿਆ ਅਤੇ ਛੋਟੇ ਰਾਜੇ ਨੇ ਜ਼ਿਦ ਕਰ ਕੇ ਆਪਣੇ ਦੋਹਾਂ ਹਥਾਂ ਵਿਚ ਫੜ ਲਿਆ।

੩੫