ਪੰਨਾ:ਰਾਜ ਕੁਮਾਰੀ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਕਾਬਤ


ਰਾਜੇ ਨੇ ਕਿਹਾ, "ਭਗੀਰਥ! ਰਾਜ ਕੁਮਾਰੀ ਨੇ ਫਿਰ ਤੇਰੇ ਪ੍ਰਸ਼ਨ ਦਾ ਉਤਰ ਦੇ ਦਿਤਾ ਤੇ ਮੇਰੇ ਤਿੰਨ ਦਿਨ ਖ਼ਾਲੀ ਜਾਂਦੇ ਰਹੇ। ਜੇ ਇਹ ਤਸਵੀਰ ਵੀ ਨਾ ਹੁੰਦੀ ਤਾਂ ਜੀਊਣਾ ਔਖਾ ਸੀ।" ਰਾਜੇ ਨੇ ਰਾਤ ਪਿਆਰ-ਭਰੀਆਂ ਯਾਦਾਂ ਵਿਚ ਲੰਘਾ ਦਿਤੀ। ਨੀਂਦ ਦਾ ਵੈਰੀ ਸਵੇਰ ਤਕ ਤਸਵੀਰ ਨੂੰ ਵੇਖਦਾ ਰਿਹਾ। ਸੂਰਜ ਚੜ੍ਹੇ ਬਾਹਰ ਆਇਆ ਤੇ ਔਖਿਆਂ ਸੌਖਿਆਂ ਬਾਗ਼ ਵਿਚ ਦਿਨ ਕਟ ਕੇ ਸ਼ਾਮ ਨੂੰ ਭਗੀਰਥ ਦੇ ਨਾਲ ਰਾਜ-ਕੁਮਾਰੀ ਦੇ ਦਰਬਾਰ ਵਿਚ ਪੁਜਾ। ਉਥੇ ਰਾਜ ਕੁਮਾਰੀ ਨੇ ਸੁਰਮਈ ਪੁਸ਼ਾਕ ਪਹਿਨੀ ਹੋਈ ਸੀ ਅਤੇ ਸੁਰਮਈ ਰੰਗ ਦੇ ਜਵਾਹਰਾਂ ਨਾਲ ਝਿਲਮਿਲ ਕਰ ਰਹੀ ਸੀ। ਉਸ ਨੇ ਰਾਜੇ ਨੂੰ ਮੇਹਰ ਦੀ ਨਜ਼ਰ ਨਾਲ ਵੇਖਿਆ ਅਤੇ ਰਾਜੇ ਦਾ ਸਾਹ-ਸਤ ਸੁਕ ਗਿਆ। ਭਗੀਰਥ ਅਗੇ ਵਧਿਆ ਤੇ ਕਹਿਣ ਲਗਾ-

"ਰਾਜਕੁਮਾਰੀ! ਕਿਸੇ ਦੇਸ਼ ਵਿਚ ਦੋ ਬ੍ਰਾਹਮਣ ਰਹਿੰਦੇ ਸਨ-ਸਕੇ ਭਰਾ, ਜੌੜੇ। ਇਕ ਦਾ ਨਾਮ ਸੀ ਬੰਬਾ ਤੇ ਦੂਜੇ ਦਾ ਪ੍ਰਤੰਬਾ। ਬਣਾਉਣ ਵਾਲੇ ਨੇ ਇਨ੍ਹਾਂ ਨੂੰ ਇਸ ਤਰ੍ਹਾਂ ਬਣਾਇਆ ਸੀ ਕਿ ਇਕ ਟਹਿਣੀ ਦਾ ਪਤਰ ਵੀ ਦੂਜੇ ਨਾਲ ਏਨਾ ਮਿਲਦਾ ਜੁਲਦਾ ਨਹੀਂ ਹੁੰਦਾ, ਜਿਨਾ ਕਿ ਇਹ ਇਕ ਭਰਾ ਦੂਜੇ ਨਾਲ ਮਿਲਦਾ ਸੀ। ਬਾਲ ਅਵਸਥਾ ਵਿਚ ਉਨ੍ਹਾਂ ਦੀ ਮਾਤਾ ਨੇ ਇਕ ਦੇ ਗਲੇ ਵਿਚ ਟਟਕਾ ਬੰਨ੍ਹ ਦਿਤਾ ਸੀ ਤਾਂ ਜੋ ਦੁਧ ਪਿਲਾਣ ਵੇਲੇ ਦੋਹਾਂ ਦੀ ਪਛਾਣ ਹੋ ਸਕੇ। ਜਦ ਉਨ੍ਹਾਂ ਦੇ ਮਾਪੇ ਮਰ ਗਏ ਤਾਂ ਕਿਸੇ ਨੂੰ ਵੀ ਇਹ

੩੮