ਸਮੱਗਰੀ 'ਤੇ ਜਾਓ

ਪੰਨਾ:ਰਾਜ ਕੁਮਾਰੀ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਵੇਖਦੇ ਵੇਖਦੇ ਉਹ ਇਕ ਦੂਜੇ ਨਾਲ ਗੁਥਮ-ਗੁਥਾ ਹੋ ਗਏ। ਇਹ ਰੌਲਾ ਸੁਣ ਕੇ ਰਾਜੇ ਦੇ ਸਿਪਾਹੀ ਆਣ ਪਹੁੰਚੇ ਅਤੇ ਤਿੰਨਾਂ ਨੂੰ ਫੜ ਕੇ ਪੈਂਚਾਂ ਕੋਲ ਲੈ ਗਏ।

"ਹੁਣ ਬੰਬਾ ਕਹਿੰਦਾ ਸੀ-ਇਹ ਮੇਰਾ ਭਰਾ ਹੈ, ਇਸ ਨੇ ਮੇਰੀ ਪਿਆਰੀ ਮੈਥੋਂ ਖੋਹ ਲਈ ਹੈ ਅਤੇ ਪਰਤੰਬਾ ਕਹਿੰਦਾ ਸੀ ਇਹ ਮੇਰੀ ਹੈ ਅਤੇ ਮੇਰੇ ਭਰਾ ਦਾ ਦਿਲ ਲਲਚਾ ਗਿਆ ਹੈ।

"ਬੰਬਾ ਕਹਿੰਦਾ ਸੀ-ਇਸ ਨੂੰ ਪਹਿਲਾਂ ਮੈਂ ਵੇਖਿਆ ਸੀ ਤੇ ਇਹੋ ਹੀ ਗਲ ਪਰਤੰਬਾ ਕਹਿੰਦਾ ਸੀ।

ਪੈਂਚਾਂ ਨੇ ਇਸਤਰੀ ਤੋਂ ਪੁਛਿਆ, 'ਤੇਰਾ ਪ੍ਰੇਮੀ ਕੌਣ ਹੈ?'

"ਇਸਤਰੀ ਵਿਚਾਰੀ ਕੀ ਕਹਿੰਦੀ? ਉਸ ਨੂੰ ਦੋਹਾਂ ਵਿਚ ਕੋਈ ਫ਼ਰਕ ਹੀ ਨਹੀਂ ਸੀ ਦਿਸਦਾ। ਉਹ ਕਹਿਣ ਲਗੀ, 'ਮੈਨੂੰ ਤਾਂ ਅਜ ਪਤਾ ਲੱਗਾ ਹੈ ਕਿ ਇਹ ਇਕ ਨਹੀਂ, ਦੋ ਹਨ।'

"ਰਾਜ ਕੁਮਾਰੀ ਜੀ! ਹੁਣ ਤੁਸੀਂ ਦਸੋ ਕਿ ਫ਼ੈਸਲਾ ਕਰਨ ਵਾਲੇ ਕਿਸ ਤਰ੍ਹਾਂ ਜਾਂਚਣ ਕਿ ਕੌਣ ਸਚਾ ਹੈ?

ਭਗੀਰਥ ਚੁਪ ਹੋ ਗਿਆ ਤੇ ਰਾਜ ਕੁਮਾਰੀ ਬੋਲੀ, "ਤਿੰਨਾਂ ਨੂੰ ਵਖਰੇ ਵਖਰੇ ਲੈ ਜਾ ਕੇ ਪੁਛਿਆ ਜਾਵੇ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਕਿਨ੍ਹਾਂ ਹਾਲਾਤ ਵਿਚ ਹੋਈ। ਇਕ ਇਕ ਗਲ ਪੂਰੀ ਸੁਣੀ ਜਾਵੇ। ਪ੍ਰਤੰਬੇ ਨੇ ਇਹ ਤਾਂ ਸੁਣਿਆ ਹੋਵੇਗਾ ਕਿ ਬਸੰਤ ਦੇ ਮੇਲੇ ਤੇ ਦੋਹਾਂ ਦਾ ਪ੍ਰੇਮ ਹੋਇਆ, ਪਰ ਵੇਖਣ ਵਾਲੀ ਅੱਖ ਤੇ ਚੇਤੇ ਰੱਖਣ ਵਾਲਾ ਦਿਲ ਗਰਮਾ ਕੇ ਨਿਰੀ ਸੁਣੀ ਸੁਣਾਈ ਗਲ ਨੂੰ ਝੁਟਲਾ ਦੇਣਗੇ।"

ਇਹ ਕਹਿ ਕੇ ਰਾਜ ਕੁਮਾਰੀ ਮੁਸਕ੍ਰਾਂਦੀ ਹੋਈ ਬਾਹਰ ਚਲੀ ਗਈ। ਭਗੀਰਥ ਤੇ ਰਾਜਾ ਚੁਪ ਚਾਪ ਵਾਪਸ ਆ ਗਏ।

੪੦