ਪੰਨਾ:ਰਾਜ ਕੁਮਾਰੀ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਨਾ-ਸ਼ੁਕਰੀ ਨਾਲ ਦੇਵੇਂਗਾ? ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਤੀਬ੍ਰਤਾ ਇਸਤਰੀ ਆਪਣੇ ਪਤੀ ਨੂੰ ਦੇਵਤਾ ਸਮਝਦੀ ਹੈ। ਹੁਣ ਤੂੰ ਇਥੋਂ ਚਲਾ ਜਾ ਤੇ ਮੈਨੂੰ ਇਕੱਲਿਆਂ ਛੱਡ ਦੇ।'

"ਖਤਰੀ ਨੇ ਆਪਣੀ ਅਸਫ਼ਲਤਾ ਵੇਖ ਕੇ ਕਿਹਾ, 'ਤੇਰਾ ਪਤੀ ਦੇਵਤਾ ਨਹੀਂ, ਪ੍ਰੰਤੂ ਤੂੰ ਦੇਵੀ ਜ਼ਰੂਰ ਹੈਂ। ਤੇਰੀ ਸੁੰਦਰਤਾ ਕਿਸੇ ਰਿਸ਼ੀ ਦਾ ਧਰਮ ਵੀ ਨਾਸ਼ ਕਰ ਸਕਦੀ ਹੈ। ਮੇਰੀ ਜਾਨ ਤੇਰੀ ਹੈ, ਪਰ ਇਹ ਤਾਂ ਤੂੰ ਪਹਿਲਾਂ ਹੀ ਲੈ ਲਈ ਹੈ। ਹਛਾ, ਹੁਣ ਮੈਂ ਜਾਂਦਾ ਹਾਂ। ਆਹ! ਪ੍ਰੇਮ ਵਿਚ ਅਹਿਸਾਨ ਨਾਲੋਂ ਵਧੇਰੇ ਸ਼ਕਤੀ ਹੈ।' ਇਹ ਕਹਿੰਦਾ ਹੋਇਆ ਉਹ ਖ਼ਤਰੀ ਚਲਾ ਗਿਆ।

"ਜਦ ਬ੍ਰਾਹਮਣੀ ਦਾ ਪਤੀ ਪ੍ਰਦੇਸੋਂ ਪਰਤਿਆ ਤਾਂ ਉਸ ਨੂੰ ਰਾਹ ਵਿਚ ਇਕ ਨੈਣ ਮਿਲੀ ਜਿਹੜੀ ਸਵਰਨ ਸ਼ੀਲਾ ਨਾਲ ਕੁਝ ਲਗਦੀ ਸੀ। ਉਹ ਕਹਿਣ ਲਗੀ, 'ਤੇਰੇ ਭਾਗ ਚੰਗੇ ਹਨ ਕਿ ਤੇਰੇ ਪਾਸ ਖ਼ਜ਼ਾਨਾ ਹੈ, ਪਰ ਤੇਰੇ ਮਗਰੋਂ ਖ਼ਜ਼ਾਨੇ ਤੇ ਇਕ ਸਪ ਆ ਬੈਠਾ ਸੀ।'

"ਬ੍ਰਾਹਮਣੀ ਦਾ ਪਤੀ ਇਹ ਸੁਣ ਸੜ ਕੇ ਕੋਲਾ ਹੋ ਗਿਆ ਅਤੇ ਉਸ ਨੂੰ ਆਪਣੀ ਪਤਨੀ ਤੇ ਬਹੁਤ ਗੁਸਾ ਆਇਆ। ਉਹ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ ਕਹਿਣ ਲਗੀ, 'ਇਹ ਸਚ ਹੈ ਪਰ ਸੁਣੋਂ, ਤੇ ਉਸ ਨੇ ਸਾਰੀ ਰਾਮ ਕਹਾਣੀ ਉਸ ਨੂੰ ਸੁਣਾ ਦਿਤੀ ਪਰ ਪਤੀ ਨੂੰ ਯਕੀਨ ਨਾ ਆਇਆ। ਫਿਰ ਬ੍ਰਾਹਮਣੀ ਨੇ ਆਪਣਾ ਹਥ ਅਗ ਵਲ ਵਧਾ ਕੇ ਕਿਹਾ, 'ਹੇ ਅਗਨੀ ਦੇਵੀ! ਮੈਂ ਬੇਨਤੀ ਕਰਦੀ ਹਾਂ ਕਿ ਜੇ ਮੈਂ ਪਲ ਭਰ ਲਈ, ਸੁਪਨੇ ਵਿਚ ਵੀ ਪਤੀ ਨਾਲ ਬੇ-ਵਫ਼ਾਈ ਕੀਤੀ ਹੋਵੇ ਤਾਂ ਮੈਨੂੰ ਸਾੜ ਕੇ ਸੁਆਹ ਕਰ ਦੇਹ।'

"ਅਗ ਭੜਕੀ ਅਤੇ ਇਕ ਲਾਂਬਾ ਛਤ ਵਲ ਗਿਆ। ਲਾਂਬੇ ਵਿਚੋਂ ਦੋ ਜੀਭਾਂ ਨਿਕਲੀਆਂ ਅਤੇ ਉਨ੍ਹਾਂ ਨੇ ਬ੍ਰਾਹਮਣੀ ਨੂੰ ਚੁੰਮਿਆ-ਇਕ ਨੇ ਮੂੰਹ ਤੇ, ਤੇ ਇਕ ਨੇ ਦਿਲ ਤੇ, ਪਰ ਕ੍ਰੋਧ ਵਿਚ ਅੰਨ੍ਹੇ ਪਤੀ ਦੀ ਇਸ ਨਾਲ ਵੀ ਤਸੱਲੀ ਨਾ ਹੋਈ ਅਤੇ

੪੪