ਪੰਨਾ:ਰਾਜ ਕੁਮਾਰੀ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਈਏ ਕਿ ਤਿੰਨਾਂ ਰਾਣੀਆਂ ਵਿਚੋਂ ਕੇਹੜੀ ਵਧੇਰੇ ਸੁੰਦਰ ਹੈ ਤਾਂ ਬਹੁਤ ਚੰਗਾ, ਇਸੇ ਤਰ੍ਹਾਂ ਹੀ। ਸੁਣੋ! ਆਪ ਦੇ ਸ਼ਹਿਰ ਵਿਚ ਇਕ ਬ੍ਰਾਹਮਣ ਬੱਚਾ ਆਇਆ ਹੋਇਆ ਹੈ ਜਿਹੜਾ ਇਸਤਰੀ ਦੇ ਰੂਪ ਦੀ ਪਛਾਣ ਲਈ ਸੰਸਾਰ ਭਰ ਵਿਚ ਪ੍ਰਸਿਧ ਹੈ। ਉਹਨੂੰ ਬੁਲਵਾ ਭੇਜੋ, ਉਹ ਆਪ ਨੂੰ ਦਸ ਦੇਵੇਗਾ ਕਿ ਕਿਹੜੀ ਰਾਣੀ ਵਧੇਰੇ ਸੁੰਦਰ ਹੈ।'

"ਇਹ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ ਅਤੇ ਉਸ ਨੇ ਉਸ ਬੱਚੇ ਨੂੰ ਬੁਲਾ ਭੇਜਿਆ। ਜਦ ਉਹ ਬ੍ਰਾਹਮਣ ਤੇ ਰਾਜਾ ਕਮਰੇ ਵਿਚ ਬੈਠੇ ਆਪੋ ਵਿਚ ਗੱਲਾਂ ਕਰ ਰਹੇ ਸਨ ਤਾਂ ਤਿੰਨੇ ਰਾਣੀਆਂ, ਰਾਜੇ ਦੇ ਹੁਕਮ ਨਾਲ ਉਸੇ ਕਮਰੇ ਵਿਚੋਂ ਦੀ ਲੰਘੀਆਂ। ਜਦ ਪਹਿਲੀ ਰਾਣੀ ਲੰਘੀ ਤਾਂ ਬ੍ਰਾਹਮਣ ਹੈਰਾਨ ਜਿਹਾ ਹੋ ਗਿਆ, ਦੂਜੀ ਲੰਘੀ ਤਾਂ ਕੁਝ ਰੋਹਬ ਜਹੇ ਹੇਠਾਂ ਆ ਗਿਆ ਤੇ ਜਦ ਤੀਜੀ ਲੰਘੀ ਤਾਂ ਬ੍ਰਾਹਮਣ ਦੇ ਚਿਹਰੇ ਦਾ ਰੰਗ ਉਡ ਗਿਆ। ਜਦ ਸਾਰੀਆਂ ਚਲੀਆਂ ਗਈਆਂ ਤਾਂ ਰਾਜੇ ਨੇ ਕਿਹਾ, 'ਹੇ ਬ੍ਰਾਹਮਣ, ਹੁਣ ਦਸ ਇਨ੍ਹਾਂ ਵਿਚੋਂ ਕਿਹੜੀ ਰੂਪਵਤੀ ਹੈ?'

"ਬ੍ਰਾਹਮਣ ਨੇ ਸੋਚਿਆ ਕਿ ਜੇ ਮੈਂ ਰਾਜੇ ਨੂੰ ਆਪਣੀ ਰਾਏ ਦਸ ਦਿਤੀ ਤਾਂ ਸ਼ਾਇਦ ਇਹ ਨਰਾਜ਼ ਹੋਵੇ ਕਿ ਉਸ ਦੀ ਫ਼ਲਾਣੀ ਰਾਣੀ ਦੀ ਹੇਠੀ ਹੋ ਗਈ ਹੈ, ਅਤੇ ਮੈਨੂੰ ਮਰਵਾ ਦੇਵੇ, ਇਨ੍ਹਾਂ ਰਾਜਿਆਂ ਮਹਾਰਾਜਿਆਂ ਦਾ ਕੀ ਹੈ? ਉਸ ਨੇ ਨਿਉਂ ਕੇ ਬੇਨਤੀ ਕੀਤੀ, 'ਮੈਨੂੰ ਇਕ ਦਿਨ ਦੀ ਮੋਹਲਤ ਦਿਤੀ ਜਾਵੇ।'

"ਰਾਜਾ ਮੰਨ ਗਿਆ ਤੇ ਬ੍ਰਾਹਮਣ ਭੱਜਾ ਭੱਜਾ ਘਰ ਪਹੁੰਚਿਆ ਤਾਂ ਜੋ ਰਾਤੋ ਰਾਤ ਸ਼ਹਿਰੋਂ ਬਾਹਰ ਨਿਕਲ ਜਾਵੇ। ਉਂਜ ਉਸ ਨੂੰ ਮੁੜ ਮੁੜ ਖ਼ਿਆਲ ਆਉਂਦਾ ਸੀ ਕਿ ਇਕ ਰਾਣੀ ਜ਼ਰੂਰ ਅਜਿਹੀ ਹੈ ਕਿ ਜਿਸ ਨੂੰ ਵੇਖ ਵੇਖ ਆਦਮੀ ਰਜਦਾ ਨਹੀਂ।

"ਨਿਆ-ਨੇਤਰੀ ਬੜਾ ਹੁਸ਼ਿਆਰ ਬੁਢਾ ਸੀ। ਜੋ ਹੋਰਾਂ ਦੇ ਦਿਲ ਵਿਚ ਹੁੰਦਾ ਉਹ ਉਸ ਦੇ ਨਹੁੰਆਂ ਵਿਚ ਹੁੰਦਾ ਸੀ। ਉਸ ਨੇ ਕਿਹਾ, 'ਮਹਾਰਾਜ! ਇਹ ਬ੍ਰਾਹਮਣ ਬੱਚਾ ਘਬਰਾ ਗਿਆ ਹੈ ਅਤੇ ਇਥੋਂ

੪੯