ਭਜ ਜਾਣ ਦੀ ਸੋਚ ਰਿਹਾ ਹੈ, ਪਰ ਮੈਂ ਆਪ ਨੂੰ ਇਕ ਵਿਉਂਤ ਦਸਦਾ ਹਾਂ ਜਿਸ ਤੋਂ ਉਸ ਦੀ ਠੀਕ ਠੀਕ ਰਾਏ ਦਾ ਪਤਾ ਚਲ ਸਕਦਾ ਹੈ।'
"ਫਿਰ ਵਜ਼ੀਰ ਨੇ ਰਾਜੇ ਨੂੰ ਕੁਝ ਸਮਝਾਇਆ। ਰਾਜੇ ਨੇ ਉਹੋ ਕੁਝ ਕੀਤਾ ਜੋ ਵਜ਼ੀਰ ਨੇ ਕਿਹਾ। ਜਦ ਉਸ ਨੂੰ ਪਤਾ ਲਗਾ ਕਿ ਫ਼ਲਾਣੀ ਰਾਣੀ ਵਧੇਰੇ ਸੁੰਦਰ ਹੈ ਤਾਂ ਉਸ ਦਾ ਉਸ ਰਾਣੀ ਨਾਲ ਪਿਆਰ ਵਧ ਗਿਆ। ਦੂਜੀਆਂ ਰਾਣੀਆਂ ਨੇ ਸੜ ਕੇ ਉਸ ਰਾਣੀ ਨੂੰ ਜ਼ਹਿਰ ਦੇ ਕੇ ਮਰਵਾ ਦਿਤਾ ਅਤੇ ਰਾਜੇ ਨੇ ਗੁਸੇ ਵਿਚ ਆ ਕੇ ਉਨ੍ਹਾਂ ਦੋਹਾਂ ਰਾਣੀਆਂ ਨੂੰ ਮਰਵਾ ਦਿਤਾ।
"ਰਾਜ ਕੁਮਾਰੀ ਜੀ! ਦਸੋ ਰਾਜੇ ਨੇ ਬ੍ਰਾਹਮਣ ਦੀ ਰਾਏ ਕਿਸ ਤਰ੍ਹਾਂ ਪਤਾ ਕੀਤੀ? ਵਜ਼ੀਰ ਦਾ ਉਹ ਤਰੀਕਾ ਕਿਹੜਾ ਸੀ?"
ਭਗੀਰਥ ਚੁਪ ਹੋ ਗਿਆ। ਰਾਜ ਕੁਮਾਰੀ ਬੋਲੀ:
"ਰਾਜੇ ਨੂੰ ਕਿਸੇ ਚਾਲ ਦੀ ਲੋੜ ਹੀ ਨਹੀਂ ਸੀ। ਤੀਜੀ ਰਾਣੀ ਵਧੇਰੇ ਸੁੰਦਰ ਸੀ। ਪਹਿਲੀ ਰਾਣੀ ਦੀ ਸੁੰਦਰਤਾ ਨਾਲ ਬ੍ਰਾਹਮਣ ਹੈਰਾਨ ਹੋ ਗਿਆ, ਦੂਜੀ ਦੀ ਸੁੰਦਰਤਾ ਨਾਲ ਰੋਹਬ ਹੇਠਾਂ ਆ ਗਿਆ ਤੇ ਤੀਜੀ ਦੇ ਰੂਪ ਨੇ ਉਸ ਦੇ ਦਿਲ ਤੇ ਅਸਰ ਕੀਤਾ। ਨਿਆ-ਨੇਤਰੀ ਸ਼ਾਇਦ ਪੂਰੀ ਤਰ੍ਹਾਂ ਤਸੱਲੀ ਕਰਨੀ ਚਾਹੁੰਦਾ ਸੀ। ਉਸ ਨੇ ਰਾਜੇ ਨੂੰ ਕਿਹਾ ਕਿ ਤਿੰਨਾਂ ਰਾਣੀਆਂ ਵਲੋਂ ਬ੍ਰਾਹਮਣ ਨੂੰ ਇਕ ਇਕ ਖਤ ਭਿਜਵਾਇਆ ਜਾਵੇ, ਜਿਸ ਤੇ ਹਰ ਇਕ ਨੇ ਵਖਰੀ ਵਖਰੀ ਥਾਂ ਤੇ ਇਕੋ ਵੇਲੇ ਮਿਲਣ ਲਈ ਲਿਖਿਆ ਹੋਵੇ। ਬ੍ਰਾਹਮਣ ਦੇ ਚਲਨ ਤੋਂ ਵਜ਼ੀਰ ਜਾਣੁ ਹੀ ਸੀ। ਇਕ ਵਕਤ ਵਿਚ ਉਹ ਆਪਣੀ ਮਨ ਭਾਉਣ ਵਾਲੀ ਪਾਸ ਹੀ ਜਾ ਸਕਦਾ ਸੀ। ਉਥੇ ਰਾਜੇ ਦੇ ਚਾਕਰ ਮੌਜੂਦ ਸਨ। ਉਨ੍ਹਾਂ ਨੇ ਉਸ ਨੂੰ ਫੜ ਲਿਆ। ਆਦਮੀ ਦੇ ਹਿਰਦੇ ਦਾ ਠੀਕ ਹਾਲ ਉਸ ਦੇ ਚਲਨ ਤੋਂ ਹੀ ਪਤਾ ਲਗ ਸਕਦਾ ਹੈ।"
ਰਾਜ ਕੁਮਾਰੀ ਨੇ ਇਹ ਕਿਹਾ ਅਤੇ ਰਾਜੇ ਨੂੰ ਅਫ਼ਸੋਸ ਦੀ ਨਜ਼ਰ ਨਾਲ ਵੇਖਦੀ ਹੋਈ ਬਾਹਰ ਚਲੀ ਗਈ।
੫੦