ਪੰਨਾ:ਰਾਜ ਕੁਮਾਰੀ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਧੂ ਤੇ ਰਾਜ ਕੁਮਾਰੀ


ਰਾਜੇ ਨੇ ਭਗੀਰਥ ਨੂੰ ਕਿਹਾ; "ਮਿਤ੍ਰ! ਰਾਜ ਕੁਮਾਰੀ ਨੇ ਫਿਰ ਤੇਰੇ ਸਵਾਲ ਦਾ ਜਵਾਬ ਦੇ ਦਿਤਾ ਹੈ ਤੇ ਮੇਰੇ ਛੇ ਦਿਨ ਬਰਬਾਦ ਹੋ ਗਏ ਹਨ। ਮੈਂ ਹੈਰਾਨ ਹਾਂ, ਇਹ ਵਿਯੋਗ ਦੀਆਂ ਘੜੀਆਂ ਕਿਸ ਤਰ੍ਹਾਂ ਲੰਘਣਗੀਆਂ!"

ਰਾਜੇ ਨੇ ਸਾਰੀ ਰਾਤ ਤਸਵੀਰ ਨੂੰ ਵੇਖ ਵੇਖ ਕਟੀ। ਪਹਾੜ ਜਿਨਾ ਦਿਨ ਉਸ ਨੇ ਭਗੀਰਥ ਨਾਲ ਗੱਲਾਂ ਕਰ ਕੇ ਬਿਤਾਇਆ। ਸ਼ਾਮ ਵੇਲੇ ਦੋਵੇਂ ਫਿਰ ਦਰਬਾਰ ਵਿਚ ਪੁਜੇ। ਰਾਜ ਕੁਮਾਰੀ ਕੀਮਤੀ ਤੇ ਚਮਕੀਲੇ ਕਪੜੇ ਪਾਈ ਆਪਣੇ ਸਿੰਘਾਸਨ ਤੇ ਬਰਾਜਮਾਨ ਸੀ। ਉਸ ਨੇ ਰਾਜੇ ਵਲ ਤਕ ਕੇ ਇਕ ਠੰਢੀ ਆਹ ਭਰੀ। ਰਾਜਾ ਉਸ ਦੀ ਸੁੰਦਰਤਾ ਵਿਚ ਲੀਨ ਹੋ ਸੰਦਲੀ ਤੇ ਬੈਠ ਗਿਆ ਅਤੇ ਹੈਰਾਨਗੀ ਨਾਲ ਉਸ ਵਲ ਵੇਖਣ ਲਗ ਪਿਆ। ਭਗੀਰਥ ਨੇ ਅਗੇ ਵਧ ਕੇ ਆਖਿਆ-

"ਰਾਜ ਕੁਮਾਰੀ ਜੀ! ਇਕ ਬਦਮਾਸ਼ ਸੀ, ਜਿਸ ਨੇ ਆਪਣੇ ਵਰਗੇ ਹੋਰ ਬਦਮਾਸ਼ਾਂ ਦੀ ਕੁਸੰਗਤ ਵਿਚ ਆਪਣੀ ਸਾਰੀ ਦੌਲਤ ਜੂਏ ਵਿਚ ਹਾਰ ਦਿਤੀ ਅਤੇ ਫਿਰ ਝੂਠੀ ਪਾਰਸਾਈ ਵਿਖਾ ਕੇ ਲੋਕਾਂ ਤੋਂ ਰੁਪਏ ਬਟੋਰਨ ਲਈ ਸਾਧੂ ਬਣ ਗਿਆ। ਉਸ ਨੇ ਸਰੀਰ ਤੇ ਬਿਭੂਤ ਮਲ ਲਈ, ਵਾਲ ਵਧਾ ਲਏ, ਭਗਵੇਂ ਕਪੜੇ ਪਾ ਲਏ, ਹੱਡੀਆਂ ਦੀ ਇਕ ਮਾਲਾ ਗਲ ਵਿਚ ਪਾ ਲਈ ਅਤੇ ਸਿਮਰਨ ਹੱਥ ਵਿਚ ਲੈ ਕੇ ਸ਼ਹਿਰੋ ਸ਼ਹਿਰ ਫਿਰਨ ਲਗਾ। ਜਦ ਕੋਈ ਉਸ ਨੂੰ ਵੇਖਦਾ, ਉਹ ਫ਼ਰੇਬ

੫੨