ਸਮੱਗਰੀ 'ਤੇ ਜਾਓ

ਪੰਨਾ:ਰਾਜ ਕੁਮਾਰੀ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਤਪੱਸਿਆ ਵਿਚ ਲਗ ਪੈਂਦਾ ਅਤੇ ਫਿਰ ਖੈਰ ਮੰਗਣ ਲਗ ਜਾਂਦਾ। ਇਕ ਦਿਨ ਉਹ ਸੜਕ ਦੇ ਕੰਢੇ ਸਮਾਧੀ ਲਾ ਕੇ ਬੈਠਾ ਸੀ ਕਿ ਉਸ ਨਗਰੀ ਦੇ ਰਾਜੇ ਦੀ ਪੁਤਰੀ ਉਧਰੋਂ ਲੰਘੀ। ਪੌਣ ਦੇ ਬੁਲ੍ਹੇ ਨਾਲ ਉਸ ਦੀ ਡੋਲੀ ਦਾ ਪਰਦਾ ਚੁਕਿਆ ਗਿਆ ਅਤੇ ਸਾਧੂ ਨੇ ਰਾਜ ਕੁਮਾਰੀ ਨੂੰ ਵੇਖ ਲਿਆ। ਫਿਰ ਕੀ ਸੀ ਉਸ ਦੇ ਦਿਲ ਵਿਚ ਇਕ ਤਕੜੀ ਉਮੰਗ ਪੈਦਾ ਹੋਈ ਅਤੇ ਦਿਲ ਵਿਚ ਕਹਿਣ ਲੱਗਾ, 'ਮੇਰਾ ਜਨਮ ਤਾਂ ਸਫ਼ਲ ਹੋਵੇਗਾ ਜਦ ਇਸ ਸੁੰਦਰੀ ਨੂੰ ਅਪਣਾ ਲਵਾਂਗਾ। ਪਰ ਇਹ ਕਿਸ ਤਰ੍ਹਾਂ ਕੀਤਾ ਜਾਵੇ।'

"ਬੜੀ ਸੋਚ ਵਿਚਾਰ ਮਗਰੋਂ ਉਹ ਰਾਜ ਮਹੱਲ ਦੇ ਸਾਹਮਣੇ ਇਕ ਰੁਖ ਦੀ ਟਾਹਣੀ ਨਾਲ ਚਮਗੱਦੜ ਵਾਂਗੂ ਲਟਕ ਕੇ ਕੁਝ ਪੜ੍ਹਨ ਲਗ ਪਿਆ। ਉਹ ਰੋਜ਼ ਇਸੇ ਤਰ੍ਹਾਂ ਹੀ ਕਰਦਾ। ਇਹ ਦੇਖ ਉਸ ਨਗਰੀ ਦੇ ਲੋਕ ਉਥੇ ਇਕੱਠੇ ਹੋਣ ਲਗ ਪਏ। ਹੁੰਦਿਆਂ ਹੁੰਦਿਆਂ ਇਹ ਖ਼ਬਰ ਰਾਜੇ ਦੇ ਕੰਨਾਂ ਤਕ ਪਹੁੰਚੀ ਕਿ ਇਕ ਸਾਧੂ ਮਹਾਤਮਾਂ ਆਇਆ ਹੈ ਅਤੇ ਉਸ ਦੇ ਮਹੱਲ ਦੇ ਸਾਹਮਣੇ ਰੁਖ ਨਾਲ ਲਟਕ ਕੇ ਪ੍ਰਾਸਚਿਤ ਕਰ ਰਿਹਾ ਹੈ। ਰਾਜਾ ਬਹੁਤ ਖੁਸ਼ ਹੋਇਆ ਅਤੇ ਆਪਣੇ ਆਪ ਨੂੰ ਸੁਭਾਗਾ ਸਮਝ ਕੇ ਸਾਧੂ ਦੇ ਦਰਸ਼ਨਾਂ ਨੂੰ ਗਿਆ। ਸਾਧੂ ਨੇ ਇਸੇ ਤਰ੍ਹਾਂ ਲਟਕਿਆਂ ਹੋਇਆਂ ਹੀ ਰਾਜੇ ਦੀ ਬਹੁਤ ਉਪਮਾ ਕੀਤੀ। ਰਾਜਾ ਬੜਾ ਖ਼ੁਸ਼ ਹੋਇਆ ਅਤੇ ਉਸ ਨੇ ਬਦਮਾਸ਼ ਸਾਧੂ ਲਈ ਬਹੁਤ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਤੇ ਚੜ੍ਹਾਵਾ ਭੇਜਿਆ।

"ਇਕ ਦਿਨ ਰਾਜੇ ਦੀ ਪੁਤਰੀ ਜਿਸ ਦਾ ਨਾਮ ਹਸ ਮੂਰਤੀ ਸੀ, ਉਧਰੋਂ ਲੰਘੀ ਅਤੇ ਉਸ ਨੇ ਸਾਧੂ ਨੂੰ ਰੁਖ ਨਾਲ ਲਟਕਿਆ ਵੇਖਿਆ। ਇਹ ਵੇਖ ਉਹ ਖਿੜ ਖਿੜਾ ਕੇ ਹਸ ਪਈ। ਸਾਧੂ ਨੇ ਉਸ ਦਾ ਹਾਸਾ ਸੁਣ ਲਿਆ। ਉਹ ਰੁੱਖ ਤੋਂ ਉਤਰਿਆ ਤੇ ਰਾਜੇ ਪਾਸ ਪਹੁੰਚ ਕੇ ਆਖਣ ਲਗਾ, 'ਮਹਾਰਾਜ! ਆਪ ਦੀ ਪੁਤਰੀ ਮੇਰੇ ਤੇ ਹਸਦੀ ਹੈ ਅਤੇ ਮੇਰੀ ਤਪੱਸਿਆ ਭੰਗ ਕਰਦੀ ਹੈ। ਪਿਛਲੇ

੫੩