ਪੰਨਾ:ਰਾਜ ਕੁਮਾਰੀ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਏ ਹਨ, ਜਿਹੜਾ ਤੇਰੇ ਸਿਰ ਤੇ ਸਵਾਰ ਹੈ। ਜੇ ਇਹ ਭੂਤ ਨਾ ਨਿਕਲਿਆ ਤਾਂ ਇਨ੍ਹਾਂ ਦੇ ਸਰਾਪ ਨਾਲ ਮੇਰੀ ਸਾਰੀ ਰਾਜਧਾਨੀ ਬਰਬਾਦ ਹੋ ਜਾਵੇਗੀ।'

"ਸਾਧੂ ਨੇ ਕਿਹਾ, 'ਮਹਾਰਾਜ! ਮੈਨੂੰ ਰਾਜ ਕੁਮਾਰੀ ਪਾਸ ਇਕੱਲਿਆਂ ਛਡ ਦਿਓ। ਆਪ ਸਭ ਚਲੇ ਜਾਵੋ।'

'ਪਰ ਰਾਜੇ ਨੇ ਸਾਧੂ ਨੂੰ ਇਕ ਪਾਸੇ ਜਾ ਕੇ ਆਖਿਆ, 'ਮਹਾਤਮਾ ਜੀ! ਮੇਰੀ ਪੁਤਰੀ ਕਿਸੇ ਮਰਦ ਨਾਲ ਇਕਲੀ ਨਹੀਂ ਰਹਿ ਸਕਦੀ।'

"ਸਾਧੂ ਨੇ ਉਤਰ ਦਿਤਾ, 'ਡਰੋ ਨਹੀਂ! ਮੈਂ ਚਿਰਾਂ ਤੋਂ ਬ੍ਰਹਮਚਾਰੀ ਹਾਂ।'

"ਰਾਜ ਕੁਮਾਰੀ ਹਸ ਮੂਰਤੀ ਨੇ ਇਹ ਸਭ ਗੱਲਾਂ ਸੁਣ ਲਈਆਂ ਅਤੇ ਦਿਲ ਵਿਚ ਸੋਚਣ ਲਗੀ ਕਿ ਪਿਤਾ ਜੀ ਬੇ-ਸਮਝ ਹਨ। ਇਹ ਸਾਧੂ ਜ਼ਰੂਰ ਕੋਈ ਬਦਮਾਸ਼ ਹੈ, ਪ੍ਰੰਤੂ ਇਸ ਨੂੰ ਪਤਾ ਲਗ ਜਾਵੇਗਾ ਕਿ ਮੈਂ ਹੱਸਣ ਤੋਂ ਵਧ ਹੋਰ ਵੀ ਕਈ ਕੁਝ ਕਰ ਸਕਦੀ ਹਾਂ। ਉਸ ਨੇ ਆਪਣੇ ਪਿਤਾ ਨੂੰ ਮਨਾ ਲਿਆ ਅਤੇ ਆਪਣੀਆਂ ਸਖੀਆਂ ਨੂੰ ਦੂਜੇ ਕਮਰੇ ਵਿਚ ਲੁਕਾ ਕੇ, ਉਨ੍ਹਾਂ ਨੂੰ ਤਿਆਰ ਰਹਿਣ ਦਾ ਹੁਕਮ ਦਿਤਾ।

"ਜਦ ਸਾਧੂ ਤੇ ਰਾਜ ਕੁਮਾਰੀ ਇਕੱਲੇ ਰਹਿ ਗਏ ਤਾਂ ਸਾਧੂ ਨੇ ਇਕ ਗੋਲ ਚੱਕਰ ਖਿਚਿਆ ਅਤੇ ਕੰਬਦੇ ਹੋਏ ਹਥਾਂ ਨਾਲ ਰਾਜ ਕੁਮਾਰੀ ਨੂੰ ਉਸ ਵਿਚ ਬਹਾ ਦਿਤਾ। ਫਿਰ ਥੋੜ੍ਹਾ ਚਿਰ ਕੁਝ ਮੰਤਰ ਪੜ੍ਹਨ ਪਿਛੋਂ ਕਹਿਣ ਲਗਾ, 'ਪੁਤਰੀ! ਆਪਣੇ ਦੁਨਿਆਵੀ ਕਪੜੇ ਲਾਹ ਦੇ ਅਤੇ ਕੁਦਰਤੀ ਪੁਸ਼ਾਕ ਵਿਚ ਬੈਠ ਜਾ। ਜੇ ਇਸ ਤਰ੍ਹਾਂ ਨਹੀਂ ਕਰੇਂਗੀ ਤਾਂ ਮੇਰਾ ਮੰਤਰ ਕੰਮ ਨਹੀਂ ਕਰੇਗਾ।'

"ਹਸ ਮੂਰਤੀ ਨੇ ਕਿਹਾ, 'ਇਹ ਅਸੰਭਵ ਹੈ, ਮਹਾਤਮਾ ਜੀ!'

"ਇਹ ਸੁਣਦਿਆਂ ਹੀ ਸਾਧੂ ਨੇ ਉਸ ਦੀ ਬਾਂਹ ਫੜ ਲਈ, ਪਰ ਰਾਜ ਕੁਮਾਰੀ ਨੇ ਤਾੜੀ ਵਜਾ ਦਿਤੀ ਤੇ ਉਸ ਦੀਆਂ ਸਖੀਆਂ ਨੇ ਅੰਦਰ

੫੬