ਪੰਨਾ:ਰਾਜ ਕੁਮਾਰੀ.pdf/58

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆ ਕੇ ਸਾਧੂ ਨੂੰ ਕਾਬੂ ਕਰ ਲਿਆ।

"ਸਾਧੂ ਦੀ ਚੰਗੀ ਦੁਰ-ਦਸ਼ਾ ਕੀਤੀ ਗਈ ਤੇ ਫਿਰ ਉਸ ਨੂੰ ਛਡ ਦਿਤਾ ਗਿਆ।

"ਸਾਧੂ ਰਾਜੇ ਪਾਸ ਗਿਆ ਤੇ ਹਸ ਕੇ ਆਖਣ ਲਗਾ, 'ਮਹਾਰਾਜ! ਮੈਂ ਆਪਣਾ ਜਾਦੂ ਕਰਨ ਵਿਚ ਸਫ਼ਲ ਰਿਹਾ ਹਾਂ। ਆਹ ਵੇਖੋ, ਭੂਤ ਫੜ ਕੇ ਨਾਲ ਲਈ ਜਾ ਰਿਹਾ ਹਾਂ।' ਇਹ ਕਹਿ ਕੇ ਉਹ ਹਸਦਾ ਹੋਇਆ, ਦਿਲ ਵਿਚ ਪੱਕਾ ਖ਼ਿਆਲ ਬਣਾਈ ਕਿ ਮੌਤ ਆਈ ਕਿ ਆਈ, ਉਥੋਂ ਨਸ ਗਿਆ।

"ਹੁਣ ਰਾਜ ਕੁਮਾਰੀ ਜੀ! ਤੁਸੀਂ ਉਤਰ ਦਿਓ ਕਿ ਉਹ ਸਾਧੂ ਜਾਣ ਲਗਿਆਂ ਹਸਿਆ ਕਿਉਂ?"

ਏਨਾ ਆਖ ਕੇ ਭਗੀਰਥ ਚੁਪ ਹੋ ਗਿਆ।

ਰਾਜ ਕੁਮਾਰੀ ਨੇ ਉਤਰ ਦਿਤਾ, "ਉਸ ਦੀ ਆਤਮਾ ਨਿਰਬਲ ਸੀ, ਇਸ ਲਈ ਉਹ ਸਖੀਆਂ ਦੇ ਹਥੋਂ ਮੌਤ ਤੋਂ ਬਚ ਨਿਕਲਣ ਪੁਰ ਹਸਿਆ। ਉਸ ਨੇ ਆਪਣੇ ਮਨਸੂਬੇ ਦੀ ਬਰਬਾਦੀ ਨੂੰ ਆਪਣੇ ਜੀਵਨ ਦੇ ਮੁਕਾਬਲੇ ਤੇ ਕੁਝ ਨਾ ਸਮਝਿਆ। ਉਹ ਮਨੁਸ਼ ਜਿਹੜੇ ਕਾਇਰ ਹੋਣ, ਆਪਣੇ ਜੀਵਨ ਦੇ ਨੁਕਸਾਨ ਨੂੰ ਮਹਾਂ ਪਾਪ ਸਮਝਦੇ ਹਨ, ਪਰ ਮਹਾਤਮਾ ਇਸ ਨੂੰ ਕੁਝ ਨਹੀਂ ਸਮਝਦੇ। ਉਹ ਆਪਣੇ ਇਰਾਦੇ ਵਿਚ ਅਸਫ਼ਲ ਰਹਿਣ ਨਾਲੋਂ ਆਪਣੇ ਜੀਵਨ ਨੂੰ ਹਜ਼ਾਰ ਵਾਰੀ ਤਿਆਗ ਸਕਦੇ ਹਨ।"

ਇਹ ਆਖ ਕੇ ਰਾਜ ਕੁਮਾਰੀ ਨੇ ਰਾਜੇ ਵਲ ਵੇਖਿਆ ਤੇ ਉਠ ਕੇ ਚਲੀ ਗਈ। ਰਾਜਾ ਤੇ ਭਗੀਰਥ ਵਾਪਸ ਮੁੜ ਆਏ।

੫੭