ਪੰਨਾ:ਰਾਜ ਕੁਮਾਰੀ.pdf/6

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਸਤਰੀ ਲਈ ਘਿਰਣਾ


ਚਿਰਾਂ ਦੀ ਗੱਲ ਹੈ ਭਾਰਤਵਰਸ਼ ਵਿਚ ਇਕ ਚੱਕਰਵਰਤੀ ਮਹਾਰਾਜਾ ਸੀ। ਉਸ ਦਾ ਨਾਮ ਚੰਦਰਕਾਂਤ ਸੀ। ਆਪਣੀ ਵਿਦਿਆ ਤੇ ਸਿਆਣਪ ਕਰ ਕੇ ਉਸ ਦਾ ਨਾਂ ਸਮੁੰਦਰ ਪਾਰ ਤਕ ਪ੍ਰਸਿੱਧ ਸੀ। ਦੁਨੀਆਂ ਦੀ ਕਿਸੇ ਗੱਲ ਤੋਂ ਜੇ ਉਹ ਬੇਖ਼ਬਰ ਸੀ ਤਾਂ ਉਹ ਸੀ ਇਸਤਰੀ ਤੇ ਉਸ ਦਾ ਪਿਆਰ। ਰਾਜਾ ਆਪ ਸੁੰਦਰਤਾ ਦੀ ਮੂਰਤ ਸੀ। ਜਿਹੜੀ ਤੀਵੀਂ ਇਕ ਵਾਰ ਉਸ ਨੂੰ ਵੇਖਦੀ, ਉਹੋ ਹੀ ਉਸ ਤੇ ਮੋਹਤ ਹੋ ਜਾਂਦੀ। ਪਰ ਰਾਜੇ ਦਾ ਦਿਲ ਬਰਫ਼ ਵਾਂਗ ਠੰਢਾ ਸੀ ਤੇ ਔਰਤ ਦੀਆਂ ਗਰਮ ਨਜ਼ਰਾਂ ਤੋਂ ਬਿਲਕੁਲ ਬੇਖ਼ਬਰ।

ਜਿਉਂ ਜਿਉਂ ਚੰਦਰਕਾਂਤ ਦੀ ਆਯੂ ਵਧਦੀ ਗਈ, ਉਸ ਦੇ ਵਜ਼ੀਰਾਂ ਦਾ ਫ਼ਿਕਰ ਵੀ ਵਧਦਾ ਗਿਆ। ਵਜ਼ੀਰਾਂ ਨੂੰ ਇਹ ਚਿੰਤਾ ਸੀ ਕਿ ਮਹਾਰਾਜੇ ਦੀ ਕੋਈ ਸੰਤਾਨ ਨਹੀਂ, ਜੇ ਕਲ ਮੌਤ ਨੇ ਮਹਾਰਾਜੇ ਨੂੰ ਆ ਘੇਰਿਆ, ਤਾਂ ਇਸ ਰਾਜਧਾਨੀ ਨੂੰ ਕੌਣ ਸੰਭਾਲੇਗਾ? ਰਾਜਧਾਨੀ ਟੁਕੜੇ ਟੁਕੜੇ ਹੋ ਜਾਵੇਗੀ।

ਅਖ਼ੀਰ ਸੋਚ ਸੋਚ ਕੇ ਵਜ਼ੀਰਾਂ ਨੇ ਇਕ ਸਭਾ ਸਜਾਈ ਅਤੇ ਦੇਸ਼ ਭਰ ਦੀਆਂ ਸੁੰਦਰੀਆਂ ਨੂੰ ਇਕੱਠਾ ਕੀਤਾ, ਤਾਂ ਜੋ ਰਾਜਾ ਉਨ੍ਹਾਂ ਵਿਚੋਂ ਕਿਸੇ ਨਾਲ ਵਿਆਹ ਕਰ ਲਵੇ। ਪਰ ਇਹ ਸਭ ਵਿਅਰਥ ਗਿਆ। ਔਰਤ ਦੀ ਨਜ਼ਰ ਦੇ ਤੀਰ ਰਾਜੇ ਦੇ ਦਿਲ ਤੋਂ ਤਿਲਕ ਜਾਂਦੇ ਸਨ।

ਵਜ਼ੀਰ ਇਸ ਅਸਫ਼ਲਤਾ ਤੇ ਬਹੁਤ ਪਿੱਟੇ ਤੇ ਆਪੋ ਵਿਚ ਗੱਲਾਂ ਕਰਨ ਲਗੇ, "ਨੇਕੀ ਦੀ ਵੀ ਹੱਦ ਹੁੰਦੀ ਹੈ। ਮੰਨਿਆ ਕਿ ਇਕ ਰਾਜੇ