ਪੰਨਾ:ਰਾਜ ਕੁਮਾਰੀ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੰਗਾ ਯਾਤਰਾ


ਰਾਜੇ ਨੇ ਭਗੀਰਥ ਨੂੰ ਆਖਿਆ, "ਮੇਰੀ ਪ੍ਰੇਮਕਾ ਨੇ ਤੇਰੇ ਪ੍ਰਸ਼ਨ ਦਾ ਉਤਰ ਦੇ ਦਿਤਾ ਹੈ ਤੇ ਮੇਰੇ ਸਤ ਦਿਨ ਬਰਬਾਦ ਹੋ ਗਏ ਹਨ। ਹੁਣ ਤਾਂ ਇਸ ਦੀ ਤਸਵੀਰ ਵੀ ਵਿਯੋਗ ਦੀਆਂ ਲੰਮੀਆਂ ਘੜੀਆਂ ਵਿਚ ਮੇਰੀ ਆਤਮਾ ਨੂੰ, ਜਿਊਂਦਿਆਂ ਨਹੀਂ ਰਖ ਸਕਦੀ।"

ਉਸ ਨੇ ਸਾਰੀ ਰਾਤ ਤਸਵੀਰ ਨੂੰ ਵੇਖਦਿਆਂ ਘਬਰਾਹਟ ਵਿਚ ਕਟੀ। ਦਿਨ ਬਾਗ਼ ਵਿਚ ਫਿਰ ਟੁਰ ਕੇ ਲੰਘਾਇਆ ਤੇ ਸ਼ਾਮ ਵੇਲੇ ਭਗੀਰਥ ਨਾਲ ਦਰਬਾਰ ਵਿਚ ਪਹੁੰਚਿਆ। ਰਾਜ ਕੁਮਾਰੀ ਜਵਾਹਰਾਂ ਨਾਲ ਝਿਲਮਿਲ ਝਿਲਮਿਲ ਕਰਦੀ, ਸਿਰ ਤੇ ਤਾਜ ਰਖੀ ਆਪਣੇ ਸਿੰਘਾਸਨ ਤੇ ਬਰਾਜਮਾਨ ਸੀ। ਉਹ ਰਾਜੇ ਵਲ ਵੇਖ ਕੇ ਮੁਸਕਰਾਈ। ਰਾਜਾ ਉਸ ਦੇ ਸੁੰਦਰ ਚਿਹਰੇ ਤੇ ਟਿਕਟਿਕੀ ਲਾਈ ਇਕ ਸੰਦਲੀ ਤੇ ਬੈਠ ਗਿਆ। ਭਗੀਰਥ ਅਗੇ ਵਧ ਕੇ ਬੋਲਿਆ-

"ਰਾਜ ਕੁਮਾਰੀ ਜੀ! ਕਿਸੇ ਸ਼ਹਿਰ ਵਿਚ ਇਕ ਬੇਸਮਝ ਦੁਨੀਆਂਦਾਰ ਬ੍ਰਾਹਮਣ ਰਹਿੰਦਾ ਸੀ। ਉਸ ਨੇ ਇਕ ਮਹਾਂ ਪਾਪ ਕੀਤਾ। ਉਸ ਦੇ ਗੁਰੂ ਨੇ ਉਸ ਨੂੰ ਕਿਹਾ ਕਿ ਤੂੰ ਗੰਗਾ ਜਾ ਕੇ ਆਪਣਾ ਬਾਕੀ ਦਾ ਜੀਵਨ ਇਸ਼ਨਾਨ ਕਰਦਾ ਰਹੇ ਤਾਂ ਤੇਰਾ ਪਾਪ ਧੋਤਾ ਜਾ ਸਕਦਾ ਹੈ। ਗੁਰੂ ਦਾ ਹੁਕਮ ਸੁਣ ਕੇ ਬ੍ਰਾਹਮਣ ਨੇ ਆਪਣੀ ਸਾਰੀ ਦੌਲਤ ਆਪਣੇ ਪੁਤਰ ਨੂੰ ਦੇ ਦਿਤੀ ਅਤੇ ਆਪਣਾ ਗਡਵਾ ਡੰਡਾ ਲੈ ਕੇ ਗੰਗਾ ਵਲ ਟੁਰ ਪਿਆ।

"ਕੁਝ ਦਿਨਾਂ ਦੇ ਸਫ਼ਰ ਮਗਰੋਂ ਉਹ ਇਕ ਪਹਾੜੀ ਨਦੀ ਦੇ

੫੯