ਕੰਢੇ ਪੁਜਾ, ਜਿਸ ਦਾ ਪਾਣੀ ਗਰਮੀ ਕਰ ਕੇ ਸੁਕ ਗਿਆ ਸੀ। ਉਸ ਨਦੀ ਨੂੰ ਵੇਖ ਕੇ ਬ੍ਰਾਹਮਣ ਨੇ ਦਿਲ ਵਿਚ ਕਿਹਾ ਕਿ ਹੋਵੇ ਨ ਹੋਵੇ ਇਹੋ ਪਵਿਤਰ ਗੰਗਾ ਹੈ। ਉਸ ਨੇ ਉਥੇ ਹੀ ਨਦੀ ਦੇ ਕੰਢੇ ਡੇਰਾ ਜੱਮਾ ਲਿਆ। ਰੋਜ਼ ਉਸ ਨੂੰ ਜਿਨਾ ਪਾਣੀ ਮਿਲਦਾ, ਉਸ ਨਾਲ ਇਸ਼ਨਾਨ ਕਰ ਲੈਂਦਾ। ਇਸੇ ਤਰ੍ਹਾਂ ਇਸ਼ਨਾਨ ਕਰਦਿਆਂ ਉਸ ਦੇ ਪੰਜ ਸਾਲ ਬੀਤ ਗਏ।
"ਇਕ ਦਿਨ ਇਕ ਸਾਧੂ ਉਸ ਰਾਹ ਤੋਂ ਲੰਘਿਆ ਅਤੇ ਉਸ ਬ੍ਰਾਹਮਣ ਨੂੰ ਕਹਿਣ ਲਗਾ, “ਪੁਤਰ ਤੂੰ ਇਥੇ ਕੀ ਕਰ ਰਿਹਾ ਹੈਂ?'
“ਬ੍ਰਾਹਮਣ ਨੇ ਉਤਰ ਦਿਤਾ, 'ਮੈਂ ਗੰਗਾ ਮਾਤਾ ਵਿਚ ਇਸ਼ਨਾਨ ਕਰ ਕੇ ਪਾਪ ਧੋਣ ਲਈ ਪ੍ਰਾਸਚਿਤ ਕਰ ਰਿਹਾ ਹਾਂ।'
"ਸਾਧੂ ਨੇ ਹਸ ਕੇ ਆਖਿਆ, 'ਮੇਰੀ ਏਨੀ ਆਯੂ ਹੋ ਗਈ ਹੈ ਤੇ ਮੈਂ ਬੜੀ ਦੁਨੀਆਂ ਵੇਖੀ ਹੈ, ਪਰ ਮੈਂ ਸੰਸਾਰ ਵਿਚ ਇਸ ਤੋਂ ਵੱਡੀ ਮੂਰਖਤਾ ਨਹੀਂ ਵੇਖੀ। ਨਿਭਾਗੇ ਮਨੁਸ਼! ਗੰਗਾ ਤਾਂ ਇਥੋਂ ਸੈਂਕੜੇ ਮੀਲ ਦੂਰ ਹੈ, ਇਹ ਤਾਂ ਐਵੇਂ ਇਕ ਨਾਲਾ ਹੈ।'
"ਬ੍ਰਾਹਮਣ ਨੇ ਉਸ ਦਾ ਧੰਨਵਾਦ ਕੀਤਾ ਅਤੇ ਆਪਣਾ ਗਡਵਾ ਡੰਡਾ ਚੁਕ ਕੇ ਅਗੇ ਟੁਰ ਪਿਆ। ਟੁਰਦਾ ਟੁਰਦਾ ਉਹ ਇਕ ਵਡੇ ਸਾਰੇ ਦਰਿਆ ਦੇ ਕੰਢੇ ਪੁਜਾ ਅਤੇ ਮਨ ਵਿਚ ਖ਼ੁਸ਼ ਹੋ ਕੇ ਆਖਣ ਲਗਾ ਕਿ ਇਹੋ ਪਵਿਤਰ ਗੰਗਾ ਹੈ। ਉਸ ਨੇ ਉਥੇ ਹੀ ਡੇਰਾ ਲਾ ਲਿਆ ਤੇ ਇਹੋ ਉਸ ਨੇ ਨਿਤ-ਇਸ਼ਨਾਨ ਦਾ ਅਸਥਾਨ ਬਣਾ ਲਿਆ। ਇਸ ਤਰ੍ਹਾਂ ਪੰਜ ਸਾਲ ਲੰਘ ਗਏ। ਇਕ ਦਿਨ ਕੋਈ ਸਾਧੂ ਉਥੇ ਆ ਨਿਕਲਿਆ ਤੇ ਕਹਿਣ ਲਗਾ, 'ਤੂੰ ਇਥੇ ਕੀ ਕਰ ਰਿਹਾ ਹੈਂ ਅਤੇ ਗੰਗਾ ਜਾਣ ਦੀ ਥਾਂ ਇਸ ਦਰਿਆ ਵਿਚ ਇਸ਼ਨਾਨ ਕਰ ਕੇ ਆਪਣਾ ਸਮਾਂ ਕਿਉਂ ਅਜਾਈਂ ਗਵਾ ਰਿਹਾ ਹੈਂ? ਇਸ ਵਿਚ ਕੋਈ ਲਾਭ ਨਹੀਂ।'
"ਬ੍ਰਾਹਮਣ ਨੇ ਹੈਰਾਨ ਹੋ ਕੇ ਕਿਹਾ, 'ਤਾਂ ਕੀ ਇਹ
੬੦