ਸਮੱਗਰੀ 'ਤੇ ਜਾਓ

ਪੰਨਾ:ਰਾਜ ਕੁਮਾਰੀ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੰਗਾ ਨਹੀਂ?'

"ਸਾਧੂ ਨੇ ਉਤਰ ਦਿਤਾ, 'ਇਹ ਗੰਗਾ ਹੈ? ਕੀ ਕੋਈ ਗਿਦੜ ਸ਼ੇਰ ਬਣ ਸਕਦਾ ਹੈ? ਕੀ ਕੋਈ ਚੰਡਾਲ ਬ੍ਰਾਹਮਣ ਦਾ ਮੁਕਾਬਲਾ ਕਰ ਸਕਦਾ ਹੈ? ਸ਼ਾਇਦ ਤੂੰ ਕੋਈ ਸੁਪਨਾ ਵੇਖ ਰਿਹਾ ਹੈਂ।'

"ਬ੍ਰਾਹਮਣ ਨੇ ਅਧੀਨਗੀ ਨਾਲ ਕਿਹਾ, ਹੇ ਨੇਕ ਦਿਲ ਸਾਧੂ ! ਮੈਂ ਤੇਰਾ ਅਤੀ ਧੰਨਵਾਦੀ ਹਾਂ ਜਿਸ ਨੇ ਮੇਰੀਆਂ ਅੱਖੀਆਂ ਖੋਲ੍ਹ ਦਿਤੀਆਂ ਹਨ।'

'ਇਹ ਕਹਿ ਕੇ ਉਸ ਨੇ ਆਪਣਾ ਗਡਵਾ ਤੇ ਡੰਡਾ ਚੁਕਿਆ ਤੇ ਅਗੇ ਟੁਰ ਪਿਆ। ਟੁਰਦਾ ਟੁਰਦਾ ਉਹ ਨਰਬਦਾ ਦੇ ਕੰਢੇ ਪੁਜਾ ਅਤੇ ਦਿਲ ਵਿਚ ਕਹਿਣ ਲਗਾ, ਇਹ ਹੈ ਪਵਿਤਰ ਗੰਗਾ, ਅਤੇ ਬੜਾ ਖੁਸ਼ ਹੋਇਆ। ਇਸੇ ਥਾਂ ਨਿਤ ਇਸ਼ਨਾਨ ਕਰਨ ਲਗਾ। ਇਸੇ ਤਰ੍ਹਾਂ ਪੰਜ ਸਾਲ ਲੰਘ ਗਏ। ਇਕ ਦਿਨ ਉਸ ਨੇ ਉਸੇ ਨਦੀ ਦੇ ਕਿਨਾਰੇ ਇਕ ਹੋਰ ਯਾਤਰੂ ਵੇਖਿਆ, ਜਿਹੜਾ ਨਦੀ ਵਿਚ ਫੁਲ ਪਾ ਰਿਹਾ ਸੀ ਅਤੇ ਪਾਠ ਕਰ ਰਿਹਾ ਸੀ। ਉਸ ਬ੍ਰਾਹਮਣ ਨੇ ਉਸ ਦੇ ਕੋਲ ਜਾ ਕੇ ਪੁਛਿਆ ਇਸ ਨਦੀ ਦਾ ਕੀ ਨਾਉਂ ਹੈ?'

"ਉਸ ਯਾਤਰੂ ਨੇ ਕਿਹਾ, 'ਕੀ ਤੂੰ ਨਰਬਦਾ ਦੇ ਨਾਮ ਤੋਂ ਜਾਣੂ ਨਹੀਂ?'

"ਬ੍ਰਾਹਮਣ ਨੇ ਕਿਹਾ, 'ਆਹ ! ਤੂੰ ਮੇਰੀਆਂ ਅੱਖੀਆਂ ਖੋਲ੍ਹ ਦਿਤੀਆਂ ਹਨ।'

"ਉਹ ਆਪਣਾ ਗਡਵਾ ਤੇ ਡੰਡਾ ਚੁਕ ਕੇ ਟੁਰ ਪਿਆ। ਪਰ ਹੁਣ ਉਹ ਬਹੁਤ ਬੁਢਾ ਸੀ ਅਤੇ ਨਿਰਬਲ ਹੋ ਚੁਕਾ ਸੀ। ਇਸ ਤਰ੍ਹਾਂ ਉਹ ਤਪਦੀ ਧਰਤੀ ਤੇ ਡਿਗਦਾ ਢਹਿੰਦਾ ਟੁਰੀ ਗਿਆ। ਸਖ਼ਤ ਗਰਮੀ ਹੋਣ ਦੇ ਕਾਰਨ ਉਸ ਨੂੰ ਬੁਖ਼ਾਰ ਹੋ ਗਿਆ, ਪਰ ਉਸ ਨੇ ਹਿੰਮਤ ਨਾ ਹਾਰੀ ਤੇ ਟੁਰੀ ਗਿਆ। ਦਿਨੋਂ ਦਿਨ ਉਹ ਕਮਜ਼ੋਰ

੬੧