ਸਮੱਗਰੀ 'ਤੇ ਜਾਓ

ਪੰਨਾ:ਰਾਜ ਕੁਮਾਰੀ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਇਸਤਰੀ ਦੇ ਨੈਨਾਂ ਦੇ ਤੀਰਾਂ ਤੋਂ ਆਪਣਾ ਦਿਲ ਬਚਾਉਣਾ ਚਾਹੀਦਾ ਹੈ, ਪਰ ਸਮੂਹ ਇਸਤਰੀ ਜਾਤੀ ਨਾਲ ਵੈਰ ਕਰਨਾ ਪੁੰਨ ਨਹੀਂ, ਪਾਪ ਹੈ। ਇਹ ਰਾਜਾ ਹੈ, ਵੈਰਾਗੀ ਨਹੀਂ, ਗ੍ਰਹਸਤੀ ਨੂੰ ਬ੍ਰਹਮਚਾਰਯਾ ਨਾਲ ਕੀ ਵਾਸਤਾ?"

ਵਜ਼ੀਰਾਂ ਨੇ ਫਿਰ ਸਲਾਹ ਕੀਤੀ। ਸਾਰੇ ਦੇ ਸਾਰੇ ਰਾਜੇ ਦੇ ਸਾਹਮਣੇ ਹੱਥ ਬੰਨ੍ਹ ਕੇ ਖਲੋ ਗਏ। ਮਹਾਂ-ਮੰਤਰੀ ਨੇ ਅੱਗੇ ਵਧ ਕੇ ਆਖਿਆ-

"ਮਹਾਰਾਜ ਅਧਿਰਾਜ! ਅਸੀਂ ਬੇਨਤੀ ਕਰਨ ਲਈ ਹਾਜ਼ਰ ਹੋਏ ਹਾਂ ਕਿ ਆਪ ਵਿਆਹ ਕਰ ਲਵੋ। ਸ੍ਰੀ ਰਾਮ ਚੰਦਰ ਜੀ ਨੇ ਸੀਤਾ ਜੀ ਨਾਲ, ਸ੍ਰੀ ਕ੍ਰਿਸ਼ਨ ਜੀ ਨੇ ਰੁਕਮਨੀ ਜੀ ਨਾਲ ਵਿਆਹ ਕੀਤਾ, ਪਰ ਆਪ ਦੀ ਇਹ ਕੀ ਜ਼ਿਦ ਹੈ ਕਿ ਆਪ ਰਾਜਧਾਨੀ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਹੋ!"

ਮਹਾਰਾਜੇ ਨੇ ਉਨ੍ਹਾਂ ਦੀ ਗੱਲ ਵਲ ਕੋਈ ਧਿਆਨ ਨਾ ਦਿਤਾ ਅਤੇ ਕਿਹਾ, "ਜੇ ਤੁਹਾਨੂੰ ਮਹਾਰਾਜੇ ਦੇ ਜੀਊਂਦਿਆਂ ਕਿਸੇ ਹੋਰ ਆਦਮੀ ਨੂੰ ਗੱਦੀ ਤੇ ਬਹਾਉਣ ਦਾ ਫ਼ਿਕਰ ਹੈ ਤਾਂ ਮੈਂ ਹੁਣੇ ਹੀ ਰਾਜ-ਭਾਗ ਤਿਆਗ ਦੇਣ ਲਈ ਤਿਆਰ ਹਾਂ।"

ਇਹ ਸੁਣ ਕੇ ਸਾਰੇ ਵਜ਼ੀਰ ਵਾਪਸ ਮੁੜ ਆਏ ਤੇ ਹਾਰ ਕੇ ਇਹ ਵਿਚਾਰ ਕੀਤੀ ਕਿ ਦੇਸ਼ ਵਿਚ ਜਾਸੂਸਾਂ ਰਾਹੀਂ ਗੁਪਤ ਤੌਰ ਤੇ ਇਹ ਖ਼ਬਰ ਫੈਲਾ ਦਿਤੀ ਜਾਵੇ ਕਿ ਜੋ ਕੋਈ ਇਸ ਰਾਜ-ਹਠ ਨੂੰ ਮਿਟਾਵੇਗਾ, ਉਸ ਨੂੰ ਇਕ ਲੱਖ ਅਸ਼ਰਫ਼ੀ ਇਨਾਮ ਮਿਲੇਗੀ।

ਇਹ ਸੁਣ ਕੇ ਬੜੇ ਬੜੇ ਜੋਤਸ਼ੀ ਤੇ ਜੰਤਰ ਮੰਤਰ ਦੇ ਮਾਹਿਰ ਜਮ੍ਹਾਂ ਹੋ ਗਏ। ਉਨ੍ਹਾਂ ਹਜ਼ਾਰਾਂ ਹਵਨ ਆਦਿ ਕਰ ਛਡੇ ਪਰ ਰਾਜੇ ਦੇ ਮਨ ਵਿਚ ਇਸਤਰੀ ਲਈ ਘ੍ਰਿਣਾ ਸਗੋਂ ਵਧਦੀ ਗਈ। ਇਥੋਂ ਤਕ ਕਿ ਜੋ ਇਸਤਰੀ ਉਸ ਦੀ ਨਜ਼ਰ ਦੀ ਹੱਦ ਵਿਚ ਆਉਣ ਦਾ ਹੌਸਲਾ ਕਰਦੀ, ਉਸ ਨੂੰ ਉਹ ਦੇਸ਼-ਨਿਕਾਲਾ ਦੇ ਦੇਂਦਾ। ਵਜ਼ੀਰਾਂ ਨੇ ਇਸ ਡਰ

੧o