ਸਰੀਰ ਤੇ ਚੇਥੜੇ ਸਨ। ਉਸ ਨੇ ਆਪਣੇ ਪਤੀ ਵਲ ਸ਼ਰਮਿੰਦਗੀ ਤੇ ਡਰ-ਭਰੀਆਂ ਨਜ਼ਰਾਂ ਨਾਲ ਤਕਿਆ। ਉਹ ਭੁਖੀ, ਪਿਆਸੀ ਤੇ ਥੱਕੀ ਹੋਈ ਸੀ, ਇਸ ਲਈ ਬੂਹੇ ਦੀ ਓਟ ਲੈ ਕੇ ਖੜੀ ਰਹੀ।
"ਜਦ ਉਸ ਦੇ ਪਤੀ ਨੇ ਉਸ ਦੀ ਇਹ ਦੁਰਗਤ ਵੇਖੀ ਤਾਂ ਉਸ ਦਾ ਦਿਲ ਬੇਚੈਨ ਹੋ ਗਿਆ ਤੇ ਉਸ ਦੇ ਮੂੰਹ ਵਿਚੋਂ ਚੀਕ ਨਿਕਲ ਗਈ। ਉਹ ਉਸ ਨੂੰ ਚੁਕ ਕੇ ਅੰਦਰ ਲੈ ਗਿਆ ਤੇ ਬਿਸਤਰੇ ਵਿਚ ਲਿਟਾ ਦਿਤਾ। ਉਸ ਨੇ ਉਸ ਦੀ ਪ੍ਰੇਮ ਨਾਲ ਸੇਵਾ ਕੀਤੀ, ਉਸ ਨੂੰ ਰੋਟੀ ਖਵਾਈ, ਉਸ ਦੇ ਦਿਲ ਤੋਂ ਡਰ ਲਾਹ ਕੇ ਉਸ ਨੂੰ ਤਸੱਲੀ ਦਿਤੀ। ਵਣਜਾਰੇ ਨੇ ਉਸ ਨੂੰ ਕੋਈ ਸਖ਼ਤ ਸ਼ਬਦ ਵੀ ਨਾ ਆਖਿਆ ਤੇ ਉਸ ਨੂੰ ਇਸ ਤਰ੍ਹਾਂ ਭਾਸਿਆ ਜਿਵੇਂ ਉਹ ਉਸ ਨੂੰ ਕਿਤੇ ਸੁਪਨੇ ਵਿਚ ਵੀ ਛਡ ਕੇ ਨਹੀਂ ਸੀ ਗਈ। ਉਹ ਉਸ ਨੂੰ ਪਿਆਰ ਕਰਨ ਲਗਾ। ਉਸ ਦੀ ਨਜ਼ਰ ਉਸ ਦੇ ਪੈਰਾਂ ਤੇ ਪਏ ਨਿਸ਼ਾਨ ਤੇ ਜਾ ਪਈ ਅਤੇ ਉਸ ਤੇ ਉਂਗਲ ਰਖ ਕੇ ਉਸ ਨੇ ਬੜੇ ਪਿਆਰ ਨਾਲ ਕਿਹਾ, 'ਗ਼ਰੀਬ ਸੁੰਦਰ ਪੈਰ! ਅਖੀਰ ਤੁਹਾਨੂੰ ਆਰਾਮ ਦੀ ਥਾਂ ਮਿਲ ਹੀ ਗਈ।'
"ਇਸਤਰੀ ਨੇ ਆਪਣੀਆਂ ਮੋਟੀਆਂ ਮੋਟੀਆਂ ਅੱਖਾਂ ਨਾਲ ਉਸ ਵਲ ਵੇਖਿਆ ਤੇ ਖਿੜ ਖਿੜਾ ਕੇ ਹਸ ਪਈ। ਉਸ ਦਾ ਦਿਲ ਟੁਟ ਗਿਆ ਤੇ ਉਸ ਨੇ ਉਸੇ ਵੇਲੇ ਜਾਨ ਦੇ ਦਿਤੀ। ਇਹ ਵੇਖ ਵਣਜਾਰਾ ਤੜਫ਼ਣ ਲਗ ਪਿਆ ਅਤੇ ਉਸ ਨੇ ਵੀ ਇਸਤਰੀ ਦੇ ਵਿਯੋਗ ਵਿਚ ਪ੍ਰਾਣ ਦੇ ਦਿਤੇ।
"ਰਾਜ ਕੁਮਾਰੀ ਜੀ! ਹੁਣ ਉਤਰ ਦਿਓ ਕਿ ਵਣਜਾਰੇ ਦੀ ਇਸਤਰੀ ਦਾ ਦਿਲ ਕਿਉਂ ਟੁਟਿਆ?"
ਇਤਨਾ ਆਖ ਭਗੀਰਥ ਚੁਪ ਹੋ ਗਿਆ ਤੇ ਰਾਜ ਕੁਮਾਰੀ ਬੋਲੀ-
"ਉਸ ਦਾ ਦਿਲ ਚਿੰਤਾ ਨਾਲ ਟੁਟ ਗਿਆ, ਕਿਉਂ ਜੋ ਜਦ
੬੭