ਪੰਨਾ:ਰਾਜ ਕੁਮਾਰੀ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਨੇ ਵੇਖਿਆ ਕਿ ਉਸ ਦਾ ਪਤੀ ਉਸ ਦੇ ਭੈੜੇ ਕਰਮਾਂ ਦੇ ਬਾਵਜੂ ਉਸ ਨੂੰ ਪਿਆਰ ਦੀ ਨਜ਼ਰ ਨਾਲ ਵੇਖਦਾ ਹੈ ਤਾਂ ਉਸ ਨੂੰ ਉਹ ਘਟਨਾ ਯਾਦ ਆ ਗਈ, ਜਿਸ ਦੇ ਕਾਰਨ ਉਸ ਦੇ ਪੈਰਾਂ ਤੇ ਉਹ ਜ਼ਖ਼ਮ ਆਇਆ ਸੀ। ਉਹ ਸ਼ਰਮਿੰਦੀ ਹੋਈ ਤੇ ਉਸ ਨੂੰ ਬਹੁਤ ਪਛਤਾਵਾ ਹੋਇਆ। ਇਸ ਤੂਫ਼ਾਨ ਨੂੰ ਉਸ ਦਾ ਦਿਲ ਸਹਿ ਨਾ ਸਕਿਆ ਤੇ ਉਹ ਮਰ ਗਈ।"

ਇਹ ਕਹਿ ਕੇ ਰਾਜ ਕੁਮਾਰੀ ਉਠੀ ਤੇ ਅਫ਼ਸੋਸ-ਭਰੀਆਂ ਨਜ਼ਰਾਂ ਨਾਲ ਰਾਜੇ ਵੱਲ ਵੇਖਦੀ ਹੋਈ ਚਲੀ ਗਈ।

੬੮