ਪੰਨਾ:ਰਾਜ ਕੁਮਾਰੀ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਲਾਂ ਵਾਲਾ ਭਲਵਾਨ ਰਹਿੰਦਾ ਸੀ, ਜਿਸ ਦੇ ਘਰ ਵਿਚ ਇਕ ਲਾਡਲਾ ਸੀ। ਇਕ ਦਿਨ ਉਹ ਘਰ ਆਇਆ ਤਾਂ ਉਸ ਨੂੰ ਲਾਡਲਾ ਕਿਤੇ ਨਾ ਦਿਸਿਆ। ਉਹ ਭੱਜਾ ਭੱਜਾ ਬਜ਼ਾਰ ਗਿਆ ਤੇ ਉਸ ਦੀ ਭਾਲ ਕਰਨ ਲੱਗਾ। ਇਕ ਪੁਰਸ਼ ਨੂੰ ਬਜ਼ਾਰ ਦੀ ਨੁਕਰ ਤੇ ਬੈਠਿਆਂ ਵੇਖ ਕੇ ਉਸ ਨੂੰ ਪੁਛਣ ਲੱਗਾ, 'ਤੂੰ ਮੇਰਾ ਲਾਡਲਾ ਵੇਖਿਆ ਹੈ?'

"ਉਹ ਆਦਮੀ ਪੁਛਣ ਲੱਗਾ, 'ਕੀ ਉਸ ਦੇ ਗਲ ਵਿਚ ਡੋਰੀ ਬੰਨ੍ਹੀ ਹੋਈ ਸੀ?'

"ਭਲਵਾਨ ਬੋਲਿਆ, 'ਹਾਂ।'

"ਉਹ ਆਦਮੀ ਕਹਿਣ ਲੱਗਾ, 'ਉਹ ਇਸ ਰਾਹੋਂ ਗਿਆ ਹੈ।'

"ਇਕ ਹੋਰ ਆਦਮੀ ਉਸ ਭਲਵਾਨ ਨੂੰ ਆਖਣ ਲੱਗਾ, 'ਮੈਂ ਉਸ ਨੂੰ ਚੌਹਾਂ ਲੱਤਾਂ ਤੇ ਖਲੋਤਾ ਇਸ ਕੰਧ ਨਾਲ ਸਿਰ ਰਗੜਦਿਆਂ ਵੇਖਿਆ ਹੈ।'

"ਫਿਰ ਇਕ ਹੋਰ ਨੇ ਕਿਹਾ, 'ਮੈਂ ਉਸ ਨੂੰ ਦੋਹਾਂ ਲੱਤਾਂ ਤੇ ਖੜਾ ਉਸ ਕੰਧ ਨੂੰ ਭੰਨਣ ਦੀ ਕੋਸ਼ਸ਼ ਕਰਦਿਆਂ ਵੇਖਿਆ ਹੈ।'

"ਤੀਜੇ ਨੇ ਕਿਹਾ, 'ਮੈਂ ਉਸ ਨੂੰ ਤਿੰਨਾਂ ਲੱਤਾਂ ਤੇ ਖਲੋਤਿਆਂ ਤੇ ਚੌਥੀ ਲਤ ਨੂੰ ਖੁਰਕਦਿਆਂ ਵੇਖਿਆ ਹੈ।'

"ਭਲਵਾਨ ਥੋੜ੍ਹਾ ਹੋਰ ਅੱਗੇ ਗਿਆ ਤਾਂ ਉਸ ਨੂੰ ਇਕ ਧੋਬੀ ਮਿਲਿਆ ਜਿਸ ਨੇ ਉਸ ਨੂੰ ਦੱਸਿਆ ਕਿ ਉਹ ਇਸ ਰਸਤੇ ਆਇਆ ਸੀ ਅਤੇ ਪਾਣੀ ਵਿਚ ਆਪਣਾ ਮੂੰਹ ਵੇਖ ਕੇ ਮੂੰਹ ਚੜ੍ਹਾਉਂਦਾ ਸੀ। ਉਹ ਅੱਗੇ ਗਿਆ ਤਾਂ ਉਸ ਨੂੰ ਇਕ ਫਲ ਵੇਚਣ ਵਾਲਾ ਮਿਲਿਆ, ਜਿਸ ਨੇ ਕਿਹਾ ਕਿ ਮੈਂ ਉਸ ਨੂੰ ਰੁਖ ਹੇਠਾਂ ਬੈਠਿਆਂ ਇਕ ਲਹੂ ਨਾਲ ਭਰੇ ਕਾਂ ਦੇ ਖੰਭ ਖੋਂਹਦਿਆਂ ਵੇਖਿਆ ਸੀ ਅਤੇ ਮੈਂ ਉਸ ਨੂੰ ਥੋੜ੍ਹੀ ਜਿੰਨੀ ਮੁੰਗਫਲੀ ਦਿਤੀ ਸੀ।

ਉਹ ਹੋਰ ਅੱਗੇ ਵਧਿਆ ਤਾਂ ਉਸ ਨੂੰ ਦੋ ਆਦਮੀ ਗੱਲਾਂ ਕਰਦੇ ਮਿਲੇ। ਉਸ ਨੇ ਉਨ੍ਹਾਂ ਨੂੰ ਭੀ ਪੁਛਿਆ। ਉਨ੍ਹਾਂ 'ਚੋਂ ਇਕ ਨੇ

੭੧