ਪੰਨਾ:ਰਾਜ ਕੁਮਾਰੀ.pdf/75

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਿਹਾ, 'ਅਸਾਂ ਉਸ ਨੂੰ ਆਪਣੇ ਹਮ-ਜਿਨਸ ਨਾਲ ਵੇਖਿਆ ਸੀ, ਉਹ ਉਸ ਦੇ ਵਾਲਾਂ ਚੋਂ ਜੂਆਂ ਕੱਢ ਰਿਹਾ ਸੀ।'

"ਦੂਜੇ ਨੇ ਪੁਛਿਆ, 'ਉਸ ਦੇ ਵਾਲਾਂ ਦਾ ਰੰਗ ਕਿਸ ਤਰ੍ਹਾਂ ਦਾ ਸੀ?'

"ਭਲਵਾਨ ਨੇ ਉਤਰ ਦਿੱਤਾ, 'ਮੇਰੇ ਵਾਲਾਂ ਵਾਂਗੂੰ ਕਣਕ ਰੰਗਾ।'

"ਦੂਜੇ ਬੰਦੇ ਨੇ ਕਿਹਾ- 'ਤਾਂ ਫਿਰ ਉਹ ਉਸ ਰੁਖ ਦੀ ਟਹਿਣੀ ਤੇ ਬੈਠਾ ਪੀਂਘ ਝੂਟ ਰਿਹਾ ਹੈ।'

" 'ਹੁਣ ਰਾਜ ਕੁਮਾਰੀ ਜੀ! ਤੁਸੀਂ ਉੱਤਰ ਦਿਓ ਕਿ ਭਲਵਾਨ ਦਾ ਲਾਡਲਾ ਕਿਹੜਾ ਜਾਨਵਰ ਸੀ?"

ਏਨਾ ਆਖ ਭਗੀਰਥ ਚੁਪ ਹੋ ਗਿਆ। ਰਾਜ ਕੁਮਾਰੀ ਨੇ ਮੁਸਕਰਾ ਕੇ ਉਤਰ ਦਿਤਾ, 'ਉਹ ਕੋਈ ਲੰਗੂਰ ਨਹੀਂ ਸੀ, ਸਗੋਂ ਮਨੁਸ਼ ਦਾ ਬੱਚਾ ਸੀ ਤੇ ਸ਼ਾਇਦ ਭਲਵਾਨ ਦਾ ਪੁਤਰ ਸੀ।"

ਇਹ ਆਖ ਕੇ ਉਹ ਉਠੀ ਤੇ ਰਾਜੇ ਵਲ ਮਿਹਰ-ਭਰੀਆਂ ਨਜ਼ਰਾਂ ਨਾਲ ਤਕਦੀ ਹੋਈ ਚਲੀ ਗਈ। ਰਾਜਾ ਤੇ ਭਗੀਰਥ ਚੁਪ ਚਾਪ ਵਾਪਸ ਆ ਗਏ।

੭੨