ਪੰਨਾ:ਰਾਜ ਕੁਮਾਰੀ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਕਾਇਤ ਕਰਦਾ ਹੈਂ? ਕੀ ਮੈਂ ਤੇਰੇ ਕੋਲ ਹੀ ਨਹੀਂ ਰਹੀ?'

"ਪਰ ਨਿਆਂ-ਮੰਤ੍ਰੀ ਹੈਰਾਨ ਜਿਹਾ ਹੋ ਗਿਆ। ਉਸ ਨੂੰ ਕੁਝ ਪਤਾ ਨਾ ਲਗਾ ਕਿ ਉਹ ਕੀ ਕਹੇ ਤੇ ਕੀ ਨਾ ਕਹੇ।

"ਹੁਣ ਰਾਜਕੁਮਾਰੀ ਜੀ! ਤੁਸੀਂ ਇਸ ਮੁਕੱਦਮੇ ਦਾ ਫ਼ੈਸਲਾ ਕਰੋ।"

ਇਤਨਾ ਕਹਿ ਕੇ ਭਗੀਰਥ ਚੁਪ ਹੋ ਗਿਆ। ਰਾਜ ਕੁਮਾਰੀ ਕਹਿਣ ਲਗੀ, 'ਪ੍ਰੋਹਤ ਬਦਮਾਸ਼ ਸੀ ਅਤੇ ਫ਼ਰੇਬ ਨਾਲ ਆਪਣਾ ਕੰਮ ਕਢਣਾ ਚਾਹੁੰਦਾ ਸੀ, ਪ੍ਰੰਤੂ ਉਹ ਕਾਨੂੰਨ ਦੇ ਸਾਹਮਣੇ ਜਵਾਬ-ਦੇਹ ਨਹੀਂ ਕਿਉਂ ਜੋ ਉਸ ਨੇ ਜਿਹੜੀ ਚਾਲ ਚਲੀ, ਉਸ ਵਿਚ ਸਫ਼ਲ ਨਾ ਹੋ ਸਕਿਆ। ਉਸ ਇਸਤਰੀ ਨੇ ਪਾਪ ਕੀਤਾ, ਪਰ ਆਪਣੇ ਪਤੀ ਦੀਆਂ ਅੱਖੀਆਂ ਦੇ ਸਾਹਮਣੇ ਉਸ ਦੀ ਸੰਮਤੀ ਨਾਲ ਕੀਤਾ, ਜਿਹੜਾ ਕਿ ਉਸ ਦੇ ਉਸ ਕੰਮ ਤੇ ਖ਼ੁਸ਼ ਹੋਇਆ, ਪਰ ਉਹ ਗੁਸੇ ਤੇ ਕਾਬੂ ਨਾ ਪਾ ਸਕਿਆ, ਤੇ ਇਸ ਤਰ੍ਹਾਂ ਉਸ ਨੇ ਆਪਣੀ ਇੱਜ਼ਤ ਦੀ ਬਰਬਾਦੀ ਵਿਚ ਆਪਣੀ ਇਸਤਰੀ ਦੀ ਸਹਾਇਤਾ ਕੀਤੀ। ਉਹ ਕੇਵਲ ਘ੍ਰਿਣਾ ਤੇ ਮਖ਼ੌਲ ਦਾ ਹੀ ਹਕਦਾਰ ਹੈ, ਇਸ ਲਈ ਇਨ੍ਹਾਂ ਤਿੰਨਾਂ ਨੂੰ ਛਡ ਦਿਤਾ ਜਾਵੇ।"

ਇਹ ਕਹਿ ਕੇ ਰਾਜ ਕੁਮਾਰੀ ਬਦ-ਦਿਲ ਜਹੀ ਹੋ ਕੇ ਚਲੀ ਗਈ। ਰਾਜਾ ਤੇ ਭਗੀਰਥ ਚੁਪ ਚਾਪ ਵਾਪਸ ਆ ਗਏ।

੭੮