ਪੰਨਾ:ਰਾਜ ਕੁਮਾਰੀ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੇ ਕੰਨ ਕੋਲ ਪਹੁੰਚ ਕੇ ਕਿਹਾ, 'ਮਹਾਰਾਜ! ਕੀੜੀਆਂ ਨੇ ਸਾਨੂੰ ਤੁਹਾਡੇ ਕੋਲੋਂ ਆਪਣੀ ਕੁੱਲ ਦੀਆਂ ਹਜ਼ਾਰਾਂ ਕੀੜੀਆਂ ਦੀ ਮੌਤ ਦਾ ਹਰਜਾਨਾ ਮੰਗਣ ਲਈ ਭੇਜਿਆ ਹੈ। ਜੇ ਤੁਸੀਂ ਨਹੀਂ ਦਿਓਗੇ ਤਾਂ ਯੁਧ ਬਿਨਾਂ ਹੋਰ ਕੋਈ ਰਾਹ ਨਹੀਂ ਹੋਵੇਗਾ!'

"ਇਹ ਸੁਣ ਕੇ ਹਾਥੀ ਨੇ ਕੀੜੀਆਂ ਦੀ ਕਤਾਰ ਵਲ ਤਕਿਆ ਤੇ ਦਿਲ ਵਿਚ ਕਹਿਣ ਲਗਾ, 'ਵਾਹ, ਕੀ ਕਹਿਣੇ! ਇਹ ਕੀੜੀਆਂ ਸਾਡਾ ਕੀ ਵਿਗਾੜ ਲੈਣਗੀਆਂ।' ਉਸ ਨੇ ਸੁੰਡ ਵਿਚ ਪਾਣੀ ਭਰ ਕੇ ਉਨ੍ਹਾਂ ਤੇ ਸੁਟਿਆ ਤੇ ਉਨ੍ਹਾਂ ਨੂੰ ਉਥੇ ਹੀ ਮਾਰ ਦਿਤਾ।

"ਜਦ ਹੋਰ ਕੀੜੀਆਂ ਨੇ ਆਪਣੀਆਂ ਸਾਥਣਾਂ ਦੀ ਮੌਤ ਦੀ ਖ਼ਬਰ ਸੁਣੀ ਤਾਂ ਗੁਸੇ ਨਾਲ ਲਾਲ ਹੋ ਗਈਆਂ। ਰਾਤ ਵੇਲੇ ਲਖਾਂ ਕੀੜੀਆਂ ਇਕੱਠੀਆਂ ਹੋਈਆਂ ਤੇ ਸੁਤੇ ਹੋਏ ਹਾਥੀਆਂ ਦੇ ਪੈਰਾਂ ਤੇ ਤਲੀਆਂ ਨੂੰ ਡਸਣ ਲਗ ਪਈਆਂ। ਦਿਨ ਨਿਕਲਦਿਆਂ ਹੀ ਹਾਥੀ ਉੱਠਣ ਲਗੇ, ਪਰ ਉਨ੍ਹਾਂ ਦੇ ਪੈਰ ਸਖ਼ਤ ਜ਼ਖ਼ਮੀ ਹੋ ਚੁਕੇ ਸਨ। ਉਹ ਦਰਦ ਤੇ ਗੁਸੇ ਨਾਲ ਬਣ ਵਿਚ ਇਧਰ ਉਧਰ ਭੱਜਣ ਲਗ ਪਏ ਅਤੇ ਦਮਕੌੜਿਆਂ ਨੂੰ ਤਬਾਹ ਕਰਨ ਲਗੇ, ਪਰ ਉਹ ਕੀੜੀਆਂ ਦਾ ਕੁਝ ਨਾ ਵਿਗਾੜ ਸਕੇ, ਕਿਉਂ ਜੋ ਉਹ ਧਰਤੀ ਵਿਚ ਬਹੁਤ ਹੇਠਾਂ ਚਲੀਆਂ ਗਈਆਂ ਹੋਈਆਂ ਸਨ।

"ਹਾਥੀ ਜਿਉਂ ਜਿਉਂ ਭਜਦੇ, ਉਨ੍ਹਾਂ ਦੇ ਪੈਰ ਸਗੋਂ ਹੋਰ ਜ਼ਖ਼ਮੀ ਹੋਈ ਜਾਂਦੇ। ਅਖ਼ੀਰ ਉਹ ਤੰਗ ਆ ਗਏ ਤੇ ਕੀੜੀਆਂ ਨਾਲ ਸੁਲਾਹ ਕਰਨ ਦੀ ਸਲਾਹ ਕਰਨ ਲਗੇ। ਉਨ੍ਹਾਂ ਕੀੜੀਆਂ ਨੂੰ ਮਿਲਣ ਦਾ ਯਤਨ ਕੀਤਾ, ਪਰ ਉਨ੍ਹਾਂ ਨੂੰ ਕੋਈ ਕੀੜੀ ਨਾ ਮਿਲੀ, ਜਿਸ ਨਾਲ ਉਹ ਗਲ ਬਾਤ ਕਰਦੇ। ਅਖ਼ੀਰ ਉਨ੍ਹਾਂ ਨੇ ਇਕ ਚੂਹੀ ਨੂੰ ਸੁਲਾਹ ਦਾ ਸੰਦੇਸ਼ ਦੇ ਕੇ ਭੇਜਿਆ। ਉਹ ਚੂਹੀ ਧਰਤੀ ਵਿਚ ਕੀੜੀਆਂ ਕੋਲ ਗਈ ਅਤੇ ਉਨ੍ਹਾਂ ਨੂੰ ਹਾਥੀਆਂ ਦਾ ਸੁਨੇਹਾ ਦਿਤਾ। ਕੀੜੀਆਂ ਨੇ ਕਿਹਾ, 'ਜਦ ਤਾਈਂ ਹਾਥੀ

੮੨