ਪੰਨਾ:ਰਾਜ ਕੁਮਾਰੀ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਰਾਜੇ ਨੂੰ ਸਾਡੇ ਹਵਾਲੇ ਨਹੀਂ ਕਰਨਗੇ, ਅਸੀਂ ਬਿਲਕੁਲ ਸਲਾਹ ਨਹੀਂ ਕਰਾਂਗੀਆਂ। ਅਸੀਂ ਉਸ ਮੂਰਖ ਨੂੰ ਮਾਰ ਕੇ ਆਪਣੀਆਂ ਲਖਾਂ ਕੀੜੀਆਂ ਦੀ ਮੌਤ ਦਾ ਬਦਲਾ ਲਵਾਂਗੀਆਂ।’ ਚੂਹੀ ਨੇ ਹਾਥੀਆਂ ਨੂੰ ਆ ਕੇ ਇਹ ਉਤਰ ਸੁਣਾ ਦਿਤਾ ਅਤੇ ਹਾਥੀਆਂ ਨੇ ਆਪਣੀ ਲਾਚਾਰੀ ਵੇਖ ਕੇ ਹਾਰ ਮੰਨ ਲਈ।

"ਹਾਥੀਆਂ ਦਾ ਰਾਜਾ ਸਿਰ ਤੇ ਕੰਨ ਹੇਠਾਂ ਕੀਤੇ ਆਪਣੇ ਆਪ ਨੂੰ ਕੀੜੀਆਂ ਦੇ ਹਵਾਲੇ ਕਰਨ ਲਈ ਇਕੱਲਾ ਬਣ ਵਿਚ ਗਿਆ। ਕੀੜੀਆਂ ਨੇ ਸ਼ਾਮੀ ਦੀ ਵੇਲ ਨੂੰ ਕਿਹਾ, 'ਇਸ ਬਦਮਾਸ਼ ਨੂੰ ਫੜ ਲੈ, ਨਹੀਂ ਤਾਂ ਅਸੀਂ ਤੇਰੀਆਂ ਜੜ੍ਹਾਂ ਚੱਟ ਚੱਟ ਕੇ ਤੈਨੂੰ ਨਾਸ ਕਰ ਦੇਵਾਂਗੀਆਂ।' ਉਹ ਵੇਲ ਹਾਥੀ ਦੇ ਇਰਦ ਗਿਰਦ ਲਿਪਟ ਗਈ ਤੇ ਹਾਥੀ ਚੰਗੀ ਤਰ੍ਹਾਂ ਜਕੜਿਆ ਗਿਆ।

"ਇਹ ਵੇਖ ਲਖਾਂ ਕੀੜੀਆਂ ਨੇ ਹਾਥੀ ਨੂੰ ਮਿਟੀ ਵਿਚ ਦਬਾ ਦਿਤਾ ਅਤੇ ਉਹ ਇਕ ਪਹਾੜੀ ਵਾਂਗੂੰ ਦਿਸਣ ਲਗ ਪਿਆ। ਕੀੜੇ ਮਕੌੜੇ ਉਸ ਦਾ ਮਾਸ ਖਾਣ ਲਗ ਪਏ ਅਤੇ ਉਸ ਦੇ ਦੰਦਾਂ ਤੋਂ ਬਿਨਾਂ ਉਸ ਦੇ ਸਰੀਰ ਦਾ ਕੁਝ ਨਾ ਬਚਿਆ। ਇਸ ਤੋਂ ਮਗਰੋਂ ਕੀੜੀਆਂ ਆਰਾਮ ਨਾਲ ਬਣ ਵਿਚ ਰਹਿਣ ਲਗੀਆਂ ਅਤੇ ਹਾਥੀਆਂ ਨੇ ਇਕ ਹੋਰ ਰਾਜਾ ਚੁਣ ਲਿਆ।

"ਹੁਣ ਰਾਜ ਕੁਮਾਰੀ ਜੀ! ਤੁਸੀਂ ਉਤਰ ਦਿਓ ਕਿ ਇਸ ਕਹਾਣੀ ਦਾ ਸਿੱਟਾ ਕੀ ਨਿਕਲਿਆ?"

ਇਹ ਆਖ ਭਗੀਰਥ ਚੁਪ ਹੋ ਗਿਆ। ਰਾਜ ਕੁਮਾਰੀ ਪਲ ਭਰ ਸੋਚਣ ਮਗਰੋਂ ਕਹਿਣ ਲਗੀ, "ਨਿਰਬਲ ਮਿਲ ਕੇ ਵੀ ਤਕੜੇ ਦਾ ਮੁਕਾਬਲਾ ਨਹੀਂ ਕਰ ਸਕਦੇ। ਹਾਥੀ ਅਖ਼ੀਰ ਹਾਥੀ ਹੈ ਤੇ ਕੀੜੀ ਅਖ਼ੀਰ ਕੀੜੀ। ਪ੍ਰੰਤੂ ਬਲਵਾਨ ਦੇ ਬਲ ਦਾ ਅੰਦਾਜ਼ਾ ਉਸ ਦੀ ਕਿਸੇ ਕਮਜ਼ੋਰੀ ਤੋਂ ਲਾਇਆ ਜਾ ਸਕਦਾ ਹੈ। ਜੇ ਹਾਥੀ

੮੩