ਦੀਆਂ ਸਭ ਵਸਤਾਂ ਤੋਂ ਬੇ-ਖ਼ਬਰ ਹੋ ਗਿਆ।
"ਜਦ ਉਸ ਦੇ ਸਾਕਾਂ ਸਰਬੰਧੀਆਂ ਨੂੰ ਇਸ ਗਲ ਦੀ ਖ਼ਬਰ ਹੋਈ ਤਾਂ ਉਹ ਉਸ ਕੋਲ ਗਏ ਤੇ ਕਹਿਣ ਲਗੇ, 'ਤੂੰ ਇਥੇ ਬੈਠਾ ਕੀ ਕਰਦਾ ਹੈਂ? ਐਵੇਂ ਸ਼ੁਦਾਈ ਨਾ ਬਣ, ਕੀ ਤੂੰ ਜਾਣਦਾ ਨਹੀਂ ਕਿ ਤੂੰ ਇਸ ਵਹਿਮ ਪਿਛੇ ਆਪਣਾ ਵਕਤ ਤੇ ਧਨ ਐਵੇਂ ਅਜਾਈਂ ਗਵਾ ਰਿਹਾ ਹੈਂ?'
"ਉਸ ਨੇ ਉਤਰ ਦਿਤਾ, 'ਅੱਖਾਂ ਦੀ ਗਵਾਹੀ ਅਗੇ ਤੁਹਾਡੇ ਇਨ੍ਹਾਂ ਸ਼ਬਦਾਂ ਦਾ ਕੀ ਅਰਥ ਹੋ ਸਕਦਾ ਹੈ? ਕੀ ਮੈਂ ਆਪਣੀਆਂ ਅੱਖਾਂ ਨਾਲ ਇਸ ਸ਼ਹਿਰ ਤੇ ਝੀਲ ਨੂੰ ਨਹੀਂ ਵੇਖਿਆ? ਇਹ ਧੋਖਾ ਕਿਸ ਤਰ੍ਹਾਂ ਹੋ ਸਕਦਾ ਹੈ?'
"ਉਸ ਦੇ ਸਰਬੰਧੀ ਇਹ ਸੁਣ ਕੇ ਗੁਸੇ ਨਾਲ ਕਹਿਣ ਲਗੇ, 'ਮੂਰਖ! ਇਹ ਧੋਖਾ ਹੈ!'
"ਉਹ ਬੋਲਿਆ, 'ਜੇ ਇਹ ਮ੍ਰਿਗ ਛਾਇਆ ਹੀ ਹੈ ਤਾਂ ਮੈਨੂੰ ਇਹ ਦਿਸਦਾ ਕਿਉਂ ਹੈ? ਮੈਨੂੰ ਜ਼ਰਾ ਖੋਲ੍ਹ ਕੇ ਦਸੋ!'
"ਉਸ ਦੇ ਸਰਬੰਧੀ ਉਸ ਨੂੰ ਕੁਝ ਨਾ ਦਸ ਸਕੇ ਅਤੇ ਮੰਦਾ ਭਲਾ ਆਖਦੇ ਹੋਏ ਉਸ ਦੀ ਮੂਰਖਤਾ ਤੇ ਮਖ਼ੌਲ ਉਡਾਂਦੇ ਉਸ ਨੂੰ ਓਥੇ ਹੀ ਛਡ ਆਪ ਪਰਤ ਆਏ।
"ਉਹ ਉਸੇ ਤਰ੍ਹਾਂ ਉਥੇ ਡੇਰਾ ਜਮਾਈ ਆਪਣਾ ਧਨ ਤੇ ਸਮਾਂ ਸ਼ਹਿਰ ਦੀ ਭਾਲ ਵਿਚ ਅਜਾਈਂ ਗਵਾਂਦਾ ਰਿਹਾ। ਅੰਤ ਉਸ ਦੀ ਦੌਲਤ ਮੁਕ ਗਈ, ਊਠ ਮਰ ਗਏ ਅਤੇ ਆਪ ਵੀ ਉਥੇ ਹੀ ਚਲ ਵਸਿਆ। ਸੂਰਜ ਨੇ ਉਸ ਦੀਆਂ ਹੱਡੀਆਂ ਸਫ਼ੈਦ ਕਰ ਦਿਤੀਆਂ।
"ਇਹ ਕਹਾਣੀ ਦੂਰ ਦੂਰ ਦੇ ਲੋਕਾਂ ਨੂੰ ਪਤਾ ਲਗ ਗਈ। ਲੋਕ ਆਖਣ ਲਗੇ, 'ਇਸ ਵਿਚ ਕਿਹੜੀ ਹੈਰਾਨੀ ਵਾਲੀ ਗੱਲ ਹੈ, ਰੇਗਿਸਤਾਨ ਦੀ ਗਰਮੀ ਨੇ ਉਸ ਨੂੰ ਸ਼ੁਦਾਈ ਬਣਾ ਦਿਤਾ ਸੀ।'
"ਪਰ ਉਸ ਦੇ ਸਾਕਾਂ ਨੇ ਆਖਿਆ, 'ਫਿਟੇ ਮੂੰਹ ਉਸ ਸ਼ੁਦਾਈ
੮੮