ਪੰਨਾ:ਰਾਜ ਕੁਮਾਰੀ.pdf/92

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੇ, ਜਿਸ ਨੇ ਆਪਣੀ ਮੂਰਖਤਾ ਨਾਲ ਅਸਾਂ ਸਾਰਿਆਂ ਨੂੰ ਨਾਸ ਕਰ ਦਿਤਾ!'

"ਇਕ ਸਾਧੂ ਨੇ ਇਹ ਕਹਾਣੀ ਸੁਣੀ ਤਾਂ ਹੱਸ ਕੇ ਕਹਿਣ ਲਗਾ, 'ਮ੍ਰਿਗ ਛਾਇਆ ਤੇ ਧੋਖੇ ਦੀ ਲਗਨ ਸਭਨਾਂ ਲਈ ਵਿਸ਼ ਹੈ। ਇਹ ਤਾਂ ਉਹੋ ਗਲ ਹੋਈ ਨਾ, ਅਖੇ ਮਿੱਟੀ ਦੀ ਗਾਗਰ ਲੋਟੇ ਨੂੰ ਤਾਹਨਾ ਦੇਂਦੀ ਹੈ-ਲੱਖ ਲਾਹਨਤ ਤੇਰੇ ਤੇ, ਕੀ ਤੂੰ ਆਪਣੇ ਆਪ ਨੂੰ ਮਿੱਟੀ ਦਾ ਸਮਝਦਾ ਹੈਂ?'

"ਹੁਣ ਰਾਜ ਕੁਮਾਰੀ ਜੀ! ਤੁਸੀਂ ਉਤਰ ਦਿਓ, ਕਿ ਇਸ ਸਾਧੂ ਦੇ ਇਨ੍ਹਾਂ ਸ਼ਬਦਾਂ ਦੇ ਕੀ ਅਰਥ ਹਨ?"

ਏਨਾ ਆਖ ਭਗੀਰਥ ਚੁਪ ਹੋ ਗਿਆ। ਰਾਜ ਕੁਮਾਰੀ ਬੋਲੀ, "ਉਸ ਫ਼ੌਜੀ ਅਫ਼ਸਰ ਦੇ ਸਾਕਾਂ ਨੇ ਉਸ ਤੇ ਸ਼ੁਦਾਈ-ਪੁਣੇ ਦਾ ਦੋਸ਼ ਲਾਇਆ, ਕਿਉਂ ਜੋ ਉਸ ਨੇ ਮ੍ਰਿਗ ਛਾਇਆ ਨੂੰ ਇਕ ਸਚਾਈ ਸਮਝਿਆ, ਪਰ ਉਹ ਇਹ ਨਾ ਜਾਣ ਸਕੇ ਕਿ ਉਹ ਆਪ ਵੀ ਇਸ ਦੁਨੀਆਂ ਤੇ ਉਸ ਦੀ ਖ਼ਤਮ ਹੋ ਜਾਣ ਵਾਲੀ ਧਨ ਦੌਲਤ ਨੂੰ ਇਕ ਸਚਾਈ ਸਮਝ ਕੇ ਉਸੇ ਵਾਂਗ ਉਸ ਦਾ ਪਿਛਾ ਕਰਨ ਦੇ ਕਾਰਨ ਘਟ ਮੂਰਖ ਨਹੀਂ। ਇਹ ਸੰਸਾਰ ਇਕ ਮ੍ਰਿਗ ਛਾਇਆ ਤੇ ਧੋਖੇ ਤੋਂ ਬਿਨਾਂ ਕੀ ਹੈ? ਇਸੇ ਲਈ ਇਨ੍ਹਾਂ ਦੀ ਮਿਸਾਲ ਮਿਟੀ ਦੇ ਭਾਂਡਿਆਂ ਵਾਂਗੂੰ ਹੈ, ਜਿਸ ਵਿਚ ਗਾਗਰ ਲੋਟੇ ਨੂੰ ਤਾਹਨੇ ਦਿੰਦੀ ਹੈ।"

ਇਹ ਆਖ ਰਾਜ ਕੁਮਾਰੀ ਉਠੀ ਤੇ ਦਰਦ-ਭਰੇ ਨੈਨਾਂ ਨਾਲ ਰਾਜੇ ਵੱਲ ਤਕਦੀ ਹੋਈ ਚਲੀ ਗਈ। ਰਾਜਾ ਤੇ ਭਗੀਰਥ ਚੁਪ ਚਾਪ ਵਾਪਸ ਆ ਗਏ।

੮੯