ਪੰਨਾ:ਰਾਜ ਕੁਮਾਰੀ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਾਲ ਬੁੱਲ੍ਹ


"ਰਾਜੇ ਨੇ ਭਗੀਰਥ ਨੂੰ ਕਿਹਾ, "ਮਿੱਤ੍ਰ! ਇਹ ਦਿਨ ਵੀ ਬਰਬਾਦ ਹੋ ਗਿਆ ਅਤੇ ਹੁਣ ਕੇਵਲ ਅੱਠ ਦਿਨ ਬਾਕੀ ਰਹਿ ਗਏ। ਵਿਯੋਗ ਦੀਆਂ ਘੜੀਆਂ ਖ਼ਤਰਨਾਕ ਹੋ ਰਹੀਆਂ ਹਨ। ਹੁਣ ਤਾਂ ਤਸਵੀਰ ਦੀ ਚਮਕ ਵੀ ਚੰਨ ਦੀ ਰੋਸ਼ਨੀ ਵਾਂਗ ਫਿੱਕੀ ਪੈ ਰਹੀ ਹੈ ਅਤੇ ਮੇਰੀ ਆਤਮਾ ਨੂੰ ਹਨੇਰੇ ਵਿਚ ਛੱਡ ਜਾਣ ਦੀ ਧਮਕੀ ਦਿੰਦੀ ਹੈ।"

ਉਸ ਨੇ ਸਾਰੀ ਰਾਤ ਬੇਚੈਨੀ ਨਾਲ ਗੁਜ਼ਾਰੀ। ਦਿਨ ਬਾਗ਼ ਵਿਚ ਟਹਿਲਦਿਆਂ ਤੇ ਭਗੀਰਥ ਨਾਲ ਗੱਲਾਂ ਕਰਦਿਆਂ ਕੱਟਿਆ ਤੇ ਸ਼ਾਮ ਨੂੰ ਦੋਵੇਂ ਫਿਰ ਦਰਬਾਰ ਵਿਚ ਪੁਜੇ। ਰਾਜ ਕੁਮਾਰੀ ਸੁੰਦਰ ਲਿਬਾਸ ਵਿਚ ਹੀਰੇ ਜਵਾਹਰਾਂ ਨਾਲ ਲਹਿ ਲਹਿ ਕਰਦੀ ਆਪਣੇ ਸਿੰਘਾਸਨ ਤੇ ਬਰਾਜਮਾਨ ਸੀ। ਰਾਜੇ ਵੱਲ ਤੱਕ ਕੇ ਉਸ ਦਾ ਦਿਲ ਧੜਕਣ ਲੱਗ ਪਿਆ। ਰਾਜਾ ਉਸ ਦੀ ਸੁੰਦਰਤਾ ਵਿਚ ਮਸਤ ਇਕ ਸੰਦਲੀ ਤੇ ਬੈਠ ਗਿਆ ਤੇ ਭਗੀਰਥ ਨੇ ਅੱਗੇ ਵਧ ਕੇ ਆਖਿਆ-

"ਰਾਜ ਕੁਮਾਰੀ ਜੀ! ਕਿਸੇ ਨਗਰੀ ਦਾ ਰਾਜਾ ਸੀ, ਜਿਸ ਨੂੰ ਸੰਸਾਰ ਭਰ ਦੀਆਂ ਅਨਮੋਲ ਤੇ ਘਟ ਮਿਲਣ ਵਾਲੀਆਂ ਚੀਜ਼ਾਂ ਇਕੱਠੀਆਂ ਕਰਨ ਦਾ ਚਾੱਅ ਸੀ ਅਤੇ ਉਹ ਹਰ ਕੀਮਤ ਤੇ ਉਨ੍ਹਾਂ ਨੂੰ ਮੁਲ ਲੈ ਲਿਆ ਕਰਦਾ ਸੀ। ਉਸ ਦੇ ਮਹਿਲ ਵਿਚ ਸੰਸਾਰ ਭਰ ਦੇ ਵਣਜਾਰੇ ਇਸ ਤਰ੍ਹਾਂ ਆਉਂਦੇ ਜਿਸ ਤਰ੍ਹਾਂ ਦਰਿਆ ਸਮੁੰਦਰ ਵਿਚ ਡਿਗਦੇ ਹਨ। ਇਕ ਦਿਨ ਇਕ ਵਣਜਾਰਾ ਆਇਆ ਤੇ ਰਾਜੇ ਨੂੰ ਕਹਿਣ

੯੧