ਪੰਨਾ:ਰਾਜ ਕੁਮਾਰੀ.pdf/95

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲੱਗਾ, 'ਮਹਾਰਾਜ! ਮੈਂ ਆਪ ਲਈ ਇਕ ਅਜਿਹੀ ਵਸਤੂ ਲਿਆਇਆ ਹਾਂ, ਜਿਹੜੀ ਸੁੰਦਰਤਾ ਫਿਚ ਆਪਣੀ ਮਿਸਾਲ ਆਪ ਹੈ। ਮੈਂ ਆਪ ਦੀ ਖੁਲ੍ਹ-ਦਿਲੀ ਨੂੰ ਜਾਣਦਿਆਂ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਇਹ ਚੀਜ਼ ਲੱਭੀ ਹੈ।' "ਇਹ ਆਖ ਕੇ ਉਸ ਨੇ ਆਪਣੇ ਸੰਦੂਕ ਵਿਚੋਂ ਇਕ ਹਾਥੀ ਦੰਦ ਦਾ ਬਣਿਆ ਹੋਇਆ ਬਰਫ਼ ਵਾਂਗ ਸਫ਼ੈਦ ਪਿਆਲਾ ਕੱਢਿਆ, ਜਿਸ ਦੇ ਕੰਢੇ ਲਹੂ ਵਾਂਗੂੰ ਲਾਲ ਸਨ। ਉਹ ਵਣਜਾਰਾ ਕਹਿਣ ਲੱਗਾ, 'ਇਹ ਉਹ ਪਿਆਲਾ ਹੈ ਜਿਸ ਵਿਚ ਲੰਕਾ ਦੇ ਰਾਜੇ ਦੀ ਪੁਤਰੀ ਬੰਬੋਸ਼ਥਾ, ਜਿਹੜੀ ਆਪਣੀ ਸੁੰਦਰਤਾ ਕਰ ਕੇ ਤ੍ਰੈਲੋਕ ਵਿਚ ਇਕ ਮਸ਼ਹੂਰ ਰਾਖਸ਼ੀ ਹੈ, ਨਿਤ ਪਾਣੀ ਪੀਂਦੀ ਹੈ। ਉਸ ਦਾ ਸੁੰਦਰ ਤੇ ਕੋਮਲ ਸਰੀਰ ਵੇਖ ਕੇ ਇਸ ਤਰ੍ਹਾਂ ਦਿਸਦਾ ਹੈ ਜਿਵੇਂ ਸੰਸਾਰ ਦੀਆਂ ਸਭ ਇਸਤਰੀਆਂ ਦੇ ਗੁਣ ਉਸੇ ਵਿਚ ਇਕੱਠੇ ਹੋ ਗਏ ਹਨ। ਉਸ ਦਾ ਮੁਖੜਾ ਬਹੁਤ ਸੁੰਦਰ ਹੈ। ਉਸ ਦੇ ਬੁਲ੍ਹ ਲਹੂ ਨਾਲੋਂ ਵਧ ਲਾਲ ਹਨ। ਉਹ ਉਸ ਮਨੁਸ਼ ਦੇ ਚਿਹਰੇ ਤੋਂ ਲਹੂ ਕੱਢ ਲੈਂਦੀ ਹੈ, ਜਿਹੜਾ ਇਨ੍ਹਾਂ ਬੁਲ੍ਹਾਂ ਨੂੰ ਇਕ ਨਜ਼ਰ ਵੇਖ ਲਵੇ। ਜਿਸ ਵਸਤੂ ਨੂੰ ਉਹ ਇਕ ਵਾਰੀ ਛੋਹ ਲਵੇ, ਉਸ ਤੇ ਇਕ ਲਾਲ ਨਿਸ਼ਾਨ ਪੈ ਜਾਂਦਾ ਹੈ। ਇਹ ਵੇਖੋ! ਇਸ ਪਿਆਲੇ ਦੇ ਕੰਢੇ ਵੀ ਇਸ ਦੇ ਬੁਲ੍ਹਾਂ ਨਾਲ ਹੀ ਲਾਲ ਹੋਏ ਹਨ। ਮੈਂ ਉਸ ਦੇ ਦਰਬਾਨ ਨੂੰ ਵੱਢੀ ਦੇ ਕੇ ਅਤੇ ਚੋਖੀ ਮਾਇਆ ਖ਼ਰਚ ਕੇ ਇਹ ਪਿਆਲਾ ਲਿਆ ਹੈ। ਮੈਂ ਆਪਣੀ ਜਾਨ ਬਚਾ ਕੇ ਨੱਸ ਆਇਆ ਹਾਂ ਅਤੇ ਹੁਣ ਸਰਕਾਰ ਦਿਆਂ ਚਰਨਾਂ ਵਿਚ ਰਖਦਾ ਹਾਂ।'

"ਰਾਜਾ ਉਸ ਪਿਆਲੇ ਦੀ ਸੁੰਦਰਤਾ ਵੇਖ ਕੇ ਹੈਰਾਨ ਰਹਿ ਗਿਆ ਅਤੇ ਉਸ ਨੇ ਖ਼ੁਸ਼ ਹੋ ਕੇ ਖ਼ਜ਼ਾਨਚੀ ਨੂੰ ਹੁਕਮ ਦਿਤਾ, 'ਵਣਜਾਰੇ ਨੂੰ ਉਸ ਕੀਮਤ ਤੋਂ ਜਿਹੜੀ ਇਸ ਨੇ ਦਰਬਾਨ ਨੂੰ ਦਿਤੀ ਹੈ, ਦਸ ਗੁਣਾਂ ਵਧ ਰਕਮ ਦੇ ਕੇ ਵਿਦਾ ਕਰੋ।'

੯੨