ਪੰਨਾ:ਰਾਜ ਕੁਮਾਰੀ.pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਰਾਜੇ ਤੇ ਵਣਜਾਰੇ ਦੀ ਇਹ ਗੱਲ ਬਾਤ ਯੁਵਰਾਜ ਨੇ ਸੁਣ ਲਈ ਅਤੇ ਉਸ ਦੇ ਦਿਲ ਵਿਚ ਉਸ ਲਾਲ ਬੁਲ੍ਹ ਵਾਲੀ ਰਾਖਸ਼ੀ ਲਈ ਅਥਾਹ ਪ੍ਰੇਮ ਸਾਗਰ ਠਾਠਾਂ ਮਾਰਨ ਲੱਗਾ ਅਤੇ ਇਸੇ ਖ਼ਿਆਲ ਵਿਚ ਉਸ ਨੇ ਸਭ ਦੁਨਿਆਵੀ ਕੰਮ ਛੱਡ ਦਿਤੇ ਅਤੇ ਸੁਫ਼ਨਾ ਵੇਖਣ ਲੱਗਾ। ਸੁਫ਼ਨੇ ਵਿਚ ਉਹ ਇਕ ਘੋੜੇ ਤੇ ਚੜ੍ਹ ਕੇ ਹਵਾ ਨਾਲ ਗੱਲਾਂ ਕਰਦਾ ਹੋਇਆ ਸਮੁੰਦਰ ਦੇ ਕੰਢੇ ਜਾ ਪੁਜਾ ਅਤੇ ਉਥੋਂ ਇਕ ਜਹਾਜ਼ ਵਿਚ ਸਵਾਰ ਹੋ ਕੇ ਲੰਕਾ ਵਲ ਟੁਰ ਪਿਆ। ਜਹਾਜ਼ ਸਮੁੰਦਰ ਵਿਚ ਹੌਲੀ ਹੌਲੀ ਚੱਲਣ ਲੱਗਾ। ਲੰਕਾ ਪੁਜ ਕੇ ਉਹ ਜਹਾਜ਼ ਤੋਂ ਲਥਾ ਅਤੇ ਬਜ਼ਾਰਾਂ ਵਿਚੋਂ ਛੇਤੀ ਛੇਤੀ ਭਜਦਾ ਹੋਇਆ ਰਾਖ਼ਸ਼ਾਂ ਦੀ ਰਾਜ ਕੁਮਾਰੀ ਦੇ ਮਹਿਲ ਤਾਈਂ ਜਾ ਪਜਾ। ਉਸ ਵੇਲੇ ਸੂਰਜ ਡੁਬ ਰਿਹਾ ਸੀ ਅਤੇ ਚੰਦਰਮਾਂ ਦੂਜੇ ਪਾਸਿਓਂ ਨਿਕਲ ਰਿਹਾ ਸੀ ਜਿਸ ਦੀਆਂ ਸੁੰਦਰ ਕਿਰਨਾਂ ਮਹਿਲ ਦੇ ਅਗਲੇ ਹਿਸੇ ਨੂੰ ਚਾਨਣ ਨਾਲ ਚਮਕਾ ਰਹੀਆਂ ਸਨ। ਰਾਖ਼ਸ਼ਾਂ ਦੀ ਰਾਜ ਕੁਮਾਰੀ ਮਹਿਲ ਦੇ ਅਗਲੇ ਹਿਸੇ ਵਿਚ ਖੜੀ ਸੀ ਅਤੇ ਉਸ ਦਾ ਚਿਹਰਾ ਚੰਨ ਦੀ ਚਾਨਣੀ ਵਿਚ ਹੋਰ ਵੀ ਸੋਹਣਾ ਦਿਸ ਰਿਹਾ ਸੀ। ਉਸ ਦੇ ਦੋਵੇਂ ਬੁਲ੍ਹ ਦੋ ਲਾਂਬਿਆਂ ਵਾਂਗ ਚਮਕ ਰਹੇ ਸਨ। ਰਾਜ ਕੁਮਾਰ ਉਸ ਦੇ ਬੁਲ੍ਹਾਂ ਅਗੇ ਨਾ ਠਹਿਰ ਸਕਿਆ ਤੇ ਬੇਹੋਸ਼ ਹੋ ਕੇ ਡਿਗ ਪਿਆ। ਉਸੇ ਬੇਹੋਸ਼ੀ ਦੀ ਹਾਲਤ ਵਿਚ ਉਸ ਨੇ ਉਨ੍ਹਾਂ ਹੀ ਬੁਲ੍ਹਾਂ ਨੂੰ ਫਿਰ ਵੇਖਿਆ, ਬੁਲ੍ਹ ਫੁਲਣ ਲਗ ਪਏ ਅਤੇ ਫੁਲ ਕੇ ਦੋ ਵਡੀਆਂ ਵਡੀਆਂ ਪਹਾੜੀਆਂ ਬਣ ਗਏ ਅਤੇ ਫਿਰ ਟੁਕੜੇ ਟੁਕੜੇ ਹੋ ਗਏ। ਇਹ ਟੁਕੜੇ ਆਕਾਸ਼ ਤੇ ਤਾਰਿਆਂ ਵਾਂਗੂੰ ਖਿੰਡਰ ਗਏ, ਫਿਰ ਉਸ ਦੇ ਉਤੇ ਇਕਠੇ ਹੋ ਗਏ। ਏਨੇ ਵਿਚ ਉਸ ਨੂੰ ਫਿਰ ਰਾਜੇ ਦਾ ਮਹਿਲ ਦਿਸਿਆ ਅਤੇ ਉਹ ਝਟ ਉਸ ਅੰਦਰ ਚਲਾ ਗਿਆ। ਇਕ ਵਡੇ ਸਾਰੇ ਕਮਰੇ ਦੇ ਇਕ ਪਾਸੇ ਰਾਜ ਕੁਮਾਰੀ ਖੜੀ ਸੀ। ਉਹ ਭੱਜ ਕੇ ਉਸ ਦੇ ਚਰਨਾਂ ਵਿਚ ਡਿਗ ਪਿਆ। ਰਾਜ ਕੁਮਾਰੀ ਨਿਵ ਕੇ ਆਪਣੇ ਬੁਲ੍ਹ ਉਸ ਦੀਆਂ ਗੱਲ੍ਹਾਂ

੯੩