ਪੰਨਾ:ਰਾਜ ਕੁਮਾਰੀ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਨੇੜੇ ਲਿਆਈ। ਨੇੜੇ ਪਹੁੰਚਦਿਆਂ ਹੀ ਉਹ ਬੁਲ੍ਹ ਦੋ ਡਰਾਉਣੇ ਜਬੜੇ ਬਣ ਗਏ ਅਤੇ ਉਨ੍ਹਾਂ ਵਿਚ ਦੰਦਾਂ ਦੀਆਂ ਦੋ ਕਤਾਰਾਂ ਦਿਸਣ ਲੱਗ ਪਈਆਂ, ਜਿਹੜੀਆਂ ਹਾਥੀ ਦੰਦ ਵਾਂਗ ਸੁਫ਼ੈਦ ਅਤੇ ਆਰੀ ਵਾਂਗ ਤੇਜ਼ ਸਨ ਅਤੇ ਜਿਨ੍ਹਾਂ ਦੇ ਵਿਚਕਾਰ ਇਕ ਕਾਲਾ ਟੋਆ ਜਿਹਾ ਸੀ। ਉਹ ਪਲ ਪਲ ਮਗਰੋਂ ਵਧੇਰੇ ਕਾਲੇ ਹੁੰਦੇ ਗਏ। ਰਾਜ ਕੁਮਾਰ ਨੇ ਇਕ ਚੀਕ ਮਾਰੀ ਤੇ ਉਸ ਦੀ ਜਾਗ ਖੁਲ੍ਹ ਗਈ।

"ਹੁਣ ਰਾਜ ਕੁਮਾਰੀ ਜੀ! ਤੁਸੀਂ ਉੱਤਰ ਦਿਉ ਕਿ ਰਾਜ ਕੁਮਾਰ ਨੇ ਚੀਕ ਕਿਉਂ ਮਾਰੀ?"

ਏਨਾਂ ਆਖ ਭਗੀਰਥ ਚੁਪ ਹੋ ਗਿਆ। ਰਾਜ ਕੁਮਾਰੀ ਨੇ ਮੁਸਕਰਾ ਕੇ ਆਖਿਆ, "ਉਸ ਨੇ ਵੱਢੇ ਜਾਣ ਦੇ ਡਰ ਨਾਲ ਚੀਕ ਮਾਰੀ ਸੀ।"

ਇਹ ਆਖ ਰਾਜ ਕੁਮਾਰੀ ਉਠੀ ਅਤੇ ਆਸ਼ਾ-ਭਰੇ ਨੈਨਾਂ ਨਾਲ ਰਾਜੇ ਵੱਲ ਤੱਕਦੀ ਚਲੀ ਗਈ। ਰਾਜਾ ਤੇ ਭਗੀਰਥ ਚੁਪ ਚਾਪ ਵਾਪਸ ਆ ਗਏ।

੯੪