ਪੰਨਾ:ਰਾਜ ਕੁਮਾਰੀ.pdf/99

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੰਵਲ ਤੇ ਮੱਖੀ


ਰਾਜੇ ਨੇ ਭਗੀਰਥ ਨੂੰ ਕਿਹਾ, "ਮਿਤ੍ਰ! ਉਹ ਵਣਜਾਰਾ ਝੂਠਾ ਸੀ। ਸੰਸਾਰ ਵਿਚ ਕਿਸੇ ਦੇ ਬੁਲ੍ਹ ਮੇਰੀ ਪ੍ਰੇਮਕਾ ਦੇ ਬੁਲ੍ਹਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ, ਪਰ ਅਫ਼ਸੋਸ ਜਦ ਉਹ ਹਰ ਰੋਜ਼ ਤੇਰੇ ਪ੍ਰਸ਼ਨ ਦਾ ਉਤਰ ਦੇ ਦਿੰਦੀ ਹੈ ਤਾਂ ਮੇਰੀਆਂ ਆਸ਼ਾਵਾਂ ਦਾ ਖ਼ੂਨ ਕਰ ਦੇਂਦੀ ਹੈ। ਹੁਣ ਕੇਵਲ ਸਤ ਦਿਨ ਰਹਿ ਗਏ ਹਨ। ਹੁਣ ਮੈਨੂੰ ਇਸ ਤਸਵੀਰ ਤੋਂ ਵੀ ਘਿਰਣਾਂ ਹੋ ਗਈ ਹੈ, ਇਹ ਮੇਰਾ ਮਖ਼ੌਲ ਉਡਾ ਰਹੀ ਹੈ।"

"ਖ਼ੈਰ, ਸਾਰੀ ਰਾਤ ਉਸ ਨੇ ਤਸਵੀਰ ਨੂੰ ਵੇਖ ਵੇਖ ਔਖਿਆਂ ਸੌਖਿਆਂ ਕਟੀ। ਦਿਨ ਕੁਝ ਚਿਰ ਬਾਗ ਵਿਚ ਟਹਿਲ ਕੇ ਤੇ ਕੁਝ ਚਿਰ ਭਗੀਰਥ ਨਾਲ ਗੱਲਾਂ ਕਰਦਿਆਂ ਲੰਘ ਗਿਆ। ਸ਼ਾਮ ਹੋਣ ਤੇ ਦੋਵੇਂ ਦਰਬਾਰ ਵਿਚ ਪੁਜੇ। ਰਾਜ ਕੁਮਾਰੀ ਤਾਂਬਈ ਸਾੜ੍ਹੀ ਪਾਈ ਆਪਣੇ ਸਿੰਘਾਸਨ ਤੇ ਬਰਾਜਮਾਨ ਸੀ। ਰਾਜੇ ਨੂੰ ਵੇਖ ਰਾਜ ਕੁਮਾਰੀ ਦੀਆਂ ਅੱਖੀਆਂ ਚਮਕਣ ਲਗ ਪਈਆਂ। ਰਾਜਾ ਉਸ ਦੀ ਨਿਰਦਈ ਜਵਾਨੀ ਦੇ ਜਾਲ ਵਿਚ ਅੜੁੰਬਿਆ ਗਿਆ ਤੇ ਇਕ ਠੰਢਾ ਸਾਹ ਲੈਂਦਾ ਹੋਇਆ ਸੰਦਲੀ ਤੇ ਬੈਠ ਗਿਆ। ਭਗੀਰਥ ਨੇ ਅਗੇ ਵਧ ਕੇ ਆਖਿਆ-

"ਰਾਜ ਕੁਮਾਰੀ ਜੀ! ਇਕ ਵਾਰੀ ਦੀ ਗਲ ਹੈ ਕਿ ਇਕ ਜਵਾਨ ਤੇ ਸੁੰਦਰ ਸ਼ਹਿਦ ਦੀ ਮੱਖੀ, ਜਿਹੜੀ ਘਰ ਵਿਚ ਹੀ ਪਲੀ ਸੀ, ਆਪਣੇ ਜੀਵਨ ਵਿਚ ਪਹਿਲੀ ਵਾਰੀ ਫੁਲਾਂ 'ਚੋਂ ਸ਼ਹਿਦ ਕਢਣ

੯੬