ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/171

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਯਾਰ ਦੁੜੂ

ਓਦੋਂ ਅਜੇ ਮੈਂ ਨੌਕਰੀ ਸ਼ੁਰੂ ਹੀ ਕੀਤੀ ਸੀ ਉਸ ਪਿੰਡ। ਜਿਥੇ ਸਕੂਲ ਬਣਿਆ ਹੋਇਆ ਸੀ, ਉਸਦੇ ਚੜ੍ਹਦੇ ਪਾਸੇ ਇੱਕ ਉੱਚੀ ਜਿਹੀ ਥਾਂ ਉੱਤੇ ਢਹਿਆਂ ਦੀਆਂ ਕੁੱਲੀਆਂ ਸਨ। ਸਕੂਲ ਦੀ ਇਮਾਰਤ ਥੋੜ੍ਹੀ ਸੀ, ਜਿਸ ਕਰਕੇ ਕੁਝ ਜਮਾਤਾਂ ਬਾਹਰ ਮੈਦਾਨ ਵਿੱਚ ਹੀ ਲਗਦੀਆਂ ਸਨ। ਸਿਆਲਾਂ ਵਿੱਚ ਮੈਦਾਨ ਤੇ ਹਾੜ੍ਹਾਂ ਵਿੱਚ ਬੋਹੜ, ਨਿੰਮ ਤੇ ਪਿੱਪਲ (ਜਿਹੜੇ ਸਕੂਲ ਦੀਆਂ ਵੱਖੀਆਂ ਵਿਚ ਹੀ ਸਨ) ਵਿਦਿਆਰਥੀਆਂ ਦੀਆਂ ਬੈਠਣ-ਥਾਵਾਂ ਹੁੰਦੀਆਂ। ਉਹਨਾਂ ਦਿਨਾਂ ਵਿੱਚ ਮੈਂ ਆਪਣੀ ਜਮਾਤ ਨੂੰ, ਹੋਰਾਂ ਨਾਲੋਂ ਦੂਰ, ਇੱਕ ਬੋਹੜ ਥੱਲੇ ਪੜ੍ਹਾਉਂਦਾ ਹੁੰਦਾ। ਉਸ ਬੋਹੜ ਦੇ ਨਾਲ ਹੀ, ਥੋੜ੍ਹਾ ਜਿਹਾ ਹਟ ਕੇ ਵੱਡੀਆਂ-ਵੱਡੀਆਂ ਰੂੜੀਆਂ ਸਨ, ਟੋਏ ਸਨ ਤੇ ਟੋਇਆਂ ਵਿਚਕਾਰ ਉੱਭਰਵੀਆਂ ਥਾਵਾਂ ਉੱਤੇ ਘਾਹ ਉੱਗਿਆ ਹੋਇਆ ਸੀ।

ਉਹਨਾਂ ਰੂੜੀਆਂ ਉੱਤੇ ਓਦੋਂ ਦੁੜੂ ਗਧੀਆਂ ਚਾਰਦਾ ਹੁੰਦਾ। ਉਹ ਦੇ ਕੋਲ ਇੱਕ ਗਧਾ, ਤਿੰਨ ਗਧੀਆਂ ਤੇ ਦੋ ਗਧੀਆਂ ਦੇ ਬੱਚੇ ਸਨ। ਚਰਦੇ ਤਾਂ ਉਹ ਰੁੜੀਆਂ ਉੱਤੇ ਆਪ ਹੀ ਰਹਿੰਦੇ। ਜਦੋਂ ਕਦੇ ਉਹਦੀ ਕੋਈ ਗਧੀ ਸਕੂਲ ਦੇ ਮੈਦਾਨ ਵਿੱਚ ਆ ਵੜਦੀ, ਤਾਂ ਮੋੜ ਕੇ ਉਹ ਉਸਨੂੰ ਰੂੜੀਆਂ ਵੱਲ ਕਰ ਦਿੰਦਾ। ਸਾਰਾ-ਸਾਰਾ ਦਿਨ ਉਹ ਮੇਰੇ ਕੋਲ ਬੈਠਾ ਰਹਿੰਦਾ। ਮੁੰਡਿਆਂ ਵੱਲ ਮੁਤਰ-ਮੁਤਰ ਝਾਕੀ ਜਾਂਦਾ। ਓਦੋਂ ਉਹਦੀ ਉਮਰ ਮਸਾਂ ਦਸ-ਬਾਰ੍ਹਾਂ ਸਾਲ ਦੀ ਹੋਵੇਗੀ। ਤੇੜ ਜਾਂਘੀਆ, ਪੈਰ ਨੰਗੇ, ਸਿਰ ਮੁੰਨਿਆ ਹੋਇਆ ਤੇ ਨੰਗਾ ਅਤੇ ਗਲ ਵਿੱਚ ਖਲ ਵਰਗਾ ਮੋਟਾ ਮੈਲਾ ਖੁੱਲ੍ਹੇ ਗਲਮੇ ਵਾਲਾ ਕੁੜਤਾ। ਹੱਥ ਵਿੱਚ ਹਮੇਸ਼ਾ ਉਸਦੇ ਪਹਾੜੀ ਅੱਕ ਦਾ ਕਾਂਬੜਾ ਫੜਿਆ ਹੁੰਦਾ। ਪਿੰਡੋਂ ਨਿੱਤ ਮੈਂ ਆਪਣੇ ਡਬਕੁ ਵਿੱਚ ਰੋਟੀ ਲੈ ਕੇ ਆਉਂਦਾ ਸਾਂ। ਅੱਧੀ ਛੁੱਟੀ ਵੇਲੇ ਜਦ ਮੈਂ ਰੋਟੀ ਖਾਂਦਾ ਤਾਂ ਇੱਕ ਰੋਟੀ, ਤੁੱਕਿਆਂ ਦਾ ਆਚਾਰ ਉੱਤੇ ਧਰ ਕੇ ਦੁੜੂ ਨੂੰ ਵੀ ਦੇ ਦਿੰਦਾ। ਰੋਟੀ ਲੈਣ ਤੋਂ ਉਹ ਹਮੇਸ਼ਾਂ ਨਾਂਹ-ਨਾਂਹ ਕਰਦਾ ਰਹਿੰਦਾ, ਪਰ ਰੋਜ਼ ਹੀ ਰੋਟੀ ਮੈਥੋਂ ਲੈ ਕੇ ਖਾ ਲੈਂਦਾ ਸੀ। ਮੈਨੂੰ ਉਹ ਪਿਆਰਾ ਬੜਾ ਲੱਗਦਾ।

ਫੇਰ ਉਹ ਕਈ ਦਿਨ ਮੇਰੇ ਕੋਲ ਆਇਆ ਨਾ। ਉਹ ਕੁੱਲੀਆਂ ਵਿਚੋਂ ਹੀ ਨਹੀਂ ਸੀ ਆਇਆ। ਗਧੀਆਂ ਉਹਦੀਆਂ ਉਥੇ ਇਕੱਲੀਆਂ ਹੀ ਚਰਦੀਆਂ ਰਹਿੰਦੀਆਂ। ਜੇ ਕੋਈ ਗਧੀ ਸਕੂਲ ਵਿੱਚ ਵੜਦੀ, ਤਾਂ ਸਾਡੇ ਮੁੰਡੇ ਹੀ ਉਸ ਨੂੰ ਡੱਕਰ ਕੇ ਬਾਹਰ ਕੱਢ ਦਿੰਦੇ। ਕਈ ਦਿਨਾਂ ਪਿੱਛੋਂ ਫਿਰ ਉਹ ਇੱਕ ਦਿਨ ਆ ਗਿਆ। ਆਉਣ ਸਾਰ ਉਸ ਨੇ ਮੈਨੂੰ ਦੱਸਿਆ ਕਿ ਮੂਹਰਲੀ ਲੱਤ ਵਾਲੀ ਲੰਗੜੀ ਗਧੀ ਨੇ ਉਸ ਦੇ ਟੀਟਣਾ ਮਾਰਿਆ ਸੀ ਤੇ ਉਸਦੀ

ਮੇਰਾ ਯਾਰ ਦੁੜੂ

171