ਹੈ। ਇੱਕੋ ਫੁੰਕਾਰੇ ਨਾਲ ਸੂਤ ਜਾਣ ਵਾਲੇ ਕਾਲ਼ੇ ਨਾਗ ਦੇ ਮੂੰਹ ਵਿੱਚ ਇਸ ਨੂੰ ਪੂਰਾ ਸਵਾ ਮਹੀਨਾ ਰੱਖਿਆ ਗਿਆ ਤੇ ਫੇਰ ਬਸੰਤਰ ਵਿੱਚ ਸੋਧਿਆ ਗਿਆ ਹੈ। ਕੋਰੀ ਠੂਠੀ ਵਿੱਚ ਘਸਾ ਕੇ ਰਾਤ ਨੂੰ ਪੈਣ ਲੱਗੇ ਤਿੰਨ ਡੰਗ ਵਿੱਚ ਇਸ ਦਾ ਸੇਵਨ ਕਰੋ, ਚਿੱਟੇ ਮੋਤੀਏ ਦੀ ਜੜ੍ਹ ਖ਼ਤਮ। ਸੱਤ ਡੰਗ ਪਾਓ, ਕਾਲ਼ਾ ਮੋਤੀਆ ਵੀ ਖ਼ਤਮ ਕਰੇਗਾ। ਨਜ਼ਰ ਨੂੰ ਤੇਜ਼ ਕਰੇਗਾ। ਸੂਈ ਦੇ ਨੱਕੇ ਵਿੱਚ ਧਾਗਾ ਪਾਓ। ਕੀੜੀ ਫਿਰਦੀ ਦੇਖੋ। ਅੰਨ੍ਹੇ ਪੁਰਸ਼ ਸੁਜਾਖੇ ਹੋ ਜਾਓ। ਇੱਕ ਡਲੀ, ਕੀਮਤ ਸਿਰਫ਼ ਅੱਠ ਆਨੇ।’
‘ਅੰਨ੍ਹੀ ਮਾਂ ਦਾ ਪੁੱਤ’ ਦੀਪੇ ਦੇ ਦਿਮਾਗ਼ ਵਿੱਚ ਹਥੌੜੀਆਂ ਵੱਜ ਰਹੀਆਂ ਸਨ। ਮੰਡੀ ਵਿੱਚ ਉਸ ਨੇ ਨਾ ਕੁਝ ਖਾਧਾ ਸੀ ਤੇ ਨਾ ਪੀਤਾ ਸੀ। ਅੱਠ ਆਨੇ ਜੇਬ ਵਿੱਚੋਂ ਕੱਢ ਕੇ ਸੰਨਿਆਸੀ ਬਾਬੇ ਦੀ ਹਥੇਲੀ ਉੱਤੇ ਉਸ ਨੇ ਰੱਖ ਦਿੱਤੇ। ਸਾਰੇ ਪਾਲ਼ੀਆਂ ਨੇ ਦੇਖਿਆ ਉਸ ਨੇ ਮੰਡੀ ਵਿੱਚੋਂ ਹੋਰ ਕੁਝ ਨਹੀਂ ਸੀ ਖਰੀਦਿਆ।
ਪਿੰਡ ਵਾਪਸ ਆਏ ਨੂੰ ਉਸ ਦੇ ਬਾਪੂ ਨੇ ਪੁਛਿਆ- “ਕੀ ਕੀ ਖਾਧਾ ਪੀਤਾ ਫੇਰ ਦੀਪਿਆ, ਮੰਡੀ 'ਚ?”
‘ਸੁਰਮੇ ਦੀ ਡਲੀ ਲਿਆਂਦੀ ਐ ਬਾਪੂ, ਸਵਾ ਮਹੀਨਾ ਸੱਪ ਦੇ ਮੂੰਹ 'ਚ ਰੱਖੀ ਹੋਈ। ਬਸ ਹੁਣ ਬੇਬੇ ਦੀ ਨਿਗਾਅ ਤੇਜ ਹੋ ਜੂ।’ ਦੀਪੇ ਦੇ ਬੋਲਾਂ ਵਿੱਚ ਅਜੀਬ ਜਿੱਤ ਸੀ।
‘ਦੇਖਾਂ?’ ਦਿਖਾ ਉਰੇ! ਉਹਦੇ ਬਾਪੂ ਨੇ ਹੈਰਾਨੀ ਪ੍ਰਗਟ ਕੀਤੀ।
ਢਾਠੀ ਦੇ ਲੜੋਂ ਡਲੀ ਖੋਲ੍ਹ ਕੇ ਉਸ ਨੇ ਬਾਪੂ ਦੇ ਹੱਥ ਉੱਤੇ ਧਰ ਦਿੱਤੀ ਤੇ ਮੁਸਕਰਾਇਆ।
ਉਸ ਦੇ ਬਾਪੂ ਨੇ ਕਾਲੀ ਜਿਹੀ ਕੰਕਰੀ ਟੋਹ ਕੇ ਦੇਖੀ ਤੇ ਕਿਹਾ, ‘ਇਹ ਪੱਥਰ ਦਾ ਕੋਲ਼ਾ ਜਾ ਕੀਹ ਐ ਓਏ। ਏਦੂੰ ਵੀ ਅੰਨ੍ਹੀਂ ਨਾ ਕਰਦੀਂ ਧਨੰਤਰਾ?’ ♦
ਅੰਨ੍ਹੀ ਮਾਂ ਦਾ ਪੁੱਤ
187