ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/199

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਦੂਜਾ ਇਕ ਬੰਦਾ ਕਹਿੰਦਾ- 'ਆਪਣੇ ਦੋਹਾਂ ਪਿੰਡਾਂ ਦਾ ਤਾਂ ਹੈ ਨ੍ਹੀਂ ਇਹ। ਸਭ ਨੂੰ ਜਾਣਦੇ ਆਂ। ਦੂਰ ਕਿਤੋਂ ਦਾ ਲੱਗਦੈ।'

'ਪਹਿਲਾਂ ਦਾਰੂ ਲਿਆ ਓਏ, ਸਿੱਟੀਏ ਘੁੱਟ-ਘੁੱਟ ਅੰਦਰ। ਫੇਰ ਚੱਲਦੇ ਆਂ ਥਾਣੇ ਨੂੰ। ਆਹ ਖੜ੍ਹੈ ਥਾਣਾ, ਅੱਧੇ ਘੰਟੇ ਦੀ ਵਾਟ ਐ। ਕਿਹੜਾ ਦੂਰ ਐ।' ਸਰਪੰਚ ਨੇ ਮੈਨੂੰ ਹੁਕਮ ਕੀਤਾ ਤੇ ਫੇਰ ਕਿਹਾ- 'ਤੂੰ ਨਾ ਡਰ, ਤੈਨੂੰ ਕੁਛ ਨ੍ਹੀਂ ਹੁੰਦਾ। ਤੇਰਾ ਕੋਈ ਕਸੂਰ ਨ੍ਹੀਂ ਇਹਦੇ 'ਚ। ਜੀਹਨੇ ਕੀਤੈ, ਆਪੇ ਭੁਗਤੂ।'

ਉਹਦੇ ਵਾਲਾ ਜੱਗ ਤੇ ਗਿਲਾਸ ਮੈਂ ਓਵੇਂ ਜਿਵੇਂ ਪਿਆ ਰਹਿਣ ਦਿੱਤਾ। ਬਾਲਟੀ ਭਰ ਲਈ। ਵਿੱਚ ਦੋ ਗਿਲਾਸ ਸਟੀਲ ਦੇ ਸੁੱਟ ਲਏ। ਉਹ ਤਿੰਨੇ ਸੜਕ ਵਿਚਾਲੇ ਬੈਠ ਕੇ ਪੀਣ ਲੱਗੇ। ਟਰੈਕਟਰ ਚੁਰਾਹੇ ਉੱਤੇ ਖੜ੍ਹਾ ਸੀ। ਬੋਤਲਾਂ ਮੈਂ ਦੋ ਲਿਆ ਕੇ ਰੱਖ ਦਿੱਤੀਆਂ ਸਨ। ਉਹ ਮੈਨੂੰ ਵੀ ਪੈੱਗ ਦੇ ਰਹੇ ਸਨ। ਪੈੱਗ ਦੇਣ ਵੇਲੇ ਹੌਂਸਲਾ ਵੀ ਦਿੰਦੇ। ਆਖਦੇ, 'ਤੈਨੂੰ ਕੁਛ ਨ੍ਹੀਂ ਹੋਣ ਦਿੰਦੇ।' ਪਹੁ ਫੁਟਦੀ ਤਕ ਪੀਈਂ ਗਏ। ਫੇਰ ਕਹਿੰਦੇ- 'ਹੁਣ ਪਿੰਡ ਨੂੰ ਮੁੜਦੇ ਆਂ, ਨ੍ਹਾ ਧੋ ਕੇ ਚੱਲਾਂਗੇ ਠਾਣੇਦਾਰ ਕੋਲ।'

ਥਾਣੇ ਜਾ ਕੇ ਪਤਾ ਨਹੀਂ ਕੀਹਨੇ ਦੱਸ ਦਿੱਤਾ ਸੀ, ਸੂਰਜ ਦੀ ਟਿੱਕੀ ਦਿਸਣ ਵੇਲੇ ਨੂੰ ਪੁਲਿਸ ਆ ਗਈ, ਆਪਣਾ ਜੀਪਾਂ ਲੈ ਕੇ। ਮੈਨੂੰ ਫ਼ੜ ਕੇ ਖੇਤਾਂ ਵਿੱਚ ਲੈ ਗਏ ਤੇ ਪੂਰਾ ਵੱਢਿਆ। ਮੇਰੇ ਕੋਲ ਅੱਧਾ ਤੋਲਾ ਫ਼ੀਮ ਦਾ ਸੀ। ਪਹਿਲਾਂ ਹੀ ਸਾਰੀ ਅੰਦਰ ਲੰਘਾ ਰੱਖੀ ਸੀ। ਡੰਡਿਆਂ ਦੀ ਸੱਟ ਲੱਗਦੀ ਹੀ ਨਹੀਂ ਸੀ। ਉਹ ਜ਼ੋਰ ਲਾ ਹਟੇ, ਮੈਂ ਮੰਨਿਆ ਨਹੀਂ। ਇਹੀ ਬੌਕੀ ਫੜੀ ਰੱਖੀ- 'ਪਤਾ ਨ੍ਹੀਂ ਜੀ, ਦੋ ਬੰਦੇ ਹੋਰ ਸੀ। ਉਹੀ ਮਾਰ ਕੇ ਗਏ ਐ।'

ਠਾਣੇਦਾਰ ਕਹਿੰਦਾ- 'ਇਹਨੂੰ ਓਥੇ ਲੈ ਕੇ ਚੱਲੋ, ਲਾਸ਼ ਫੇਰ ਚੱਕਾਂਗੇ। ਦੋ ਸਿਪਾਹੀ ਐਥੇ ਰਹੋ ਬਈ।'

ਥਾਣੇ ਲਿਜਾ ਕੇ ਉਹਨਾਂ ਨੇ ਦੋ ਵਾਰ ਮੈਨੂੰ 'ਕੁਰਸੀਂ' ਲਾਈ। ਮੇਰੇ ਥਾਂ ਪਾੜ ਦਿੱਤੇ। ਤੀਜੀ ਵਾਰ ਨੂੰ ਮੇਰੀਆਂ ਲੇਰਾਂ ਨਿੱਕਲ ਗਈਆਂ। ਧਰਤੀ ਅਸਮਾਨ ਇੱਕ ਹੋ ਗਿਆ। ਮੈਂ ਸਭ ਦੱਸ ਦਿੱਤਾ। ਫੇਰ ਨਹੀਂ ਉਹਨਾਂ ਨੇ ਮੈਨੂੰ ਕੁਝ ਵੀ ਆਖਿਆ।

ਉਹ ਬੰਦਾ ਵੀਹ ਬਾਈ ਮੀਲ ਦੂਰ ਦੇ ਇੱਕ ਪਿੰਡ ਬਿਲਾਸਪੁਰ ਦਾ ਮੰਨਿਆ ਹੋਇਆ ਬਦਮਾਸ਼ ਸੀ। ਸਾਰੇ ਪਿੰਡ ਉੱਤੇ ਤੜੀ ਸੀ ਉਹਦੀ। ਏਧਰ ਛੇ ਸੱਤ ਮੀਲ ’ਤੇ ਵੱਡੇ ਰਾਣੀਸਰ ਉਹਦੀ ਭੂਆ ਸੀ। ਭੂਆ ਦੇ ਪੁੱਤਾਂ ਨਾਲ ਦਾਰੂ ਪੀਂਦਾ ਖਹਿਬੜ ਕੇ ਰਾਤ ਨੂੰ ਹੀ ਉਹ ਸੜਕ ਪੈ ਗਿਆ ਸੀ। ਏਥੇ ਜੋਧਪੁਰ-ਕਰਮਗੜ੍ਹ ਦੇ ਅੱਡੇ 'ਤੇ ਆਇਆ ਤਾਂ ਇਹ ਕੁਝ ਹੋ ਗਿਆ।

ਮੇਰੇ ਮੁਕੱਦਮੇ ਉੱਤੇ ਠੇਕੇ ਦੇ ਮਾਲਕਾਂ ਨੇ ਵੀਹ ਹਜ਼ਾਰ ਰੁਪਿਆ ਖਰਚ ਕੀਤਾ। ਗਵਾਹੀਆਂ ਭੁਗਤਾਈਆਂ। ਪੂਰੀ ਪੈਰਵੀ ਕੀਤੀ। ਉਹਨਾਂ ਦੇ ਵਕੀਲ ਨੇ ਪਤਾ ਨਹੀਂ ਕੀ ਚੱਕਰੀ ਭੰਵਾਈ, ਉਹਨਾਂ ਦੇ ਗਵਾਹਾਂ ਦੇ ਬਿਆਨ ਦੀ ਜ਼ੋਰਦਾਰ ਸਨ, ਮੈਂ ਕਤਲ ਕਬੂਲ ਵੀ ਤਾਂ ਕਰ ਲਿਆ ਸੀ, ਜੱਜ ਨੇ ਮੈਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਹਾਈਕੋਰਟ ਵਿੱਚ ਅਪੀਲ ਕੀਤੀ ਤਾਂ ਉਮਰ ਕੈਦ ਬਹਾਲ ਰਹੀ। ਹਾਈਕੋਰਟ ਜਾ ਕੇ ਠੇਕੇਦਾਰਾਂ ਨੇ ਕੋਈ ਪੈਸਾ ਨਹੀਂ ਲਾਇਆ। ਸਾਡੇ ਵੱਡੇ ਪਰ੍ਹੌਣੇ ਨੇ ਸਾਰਾ ਖਰਚ ਕੀਤਾ।

ਮੇਰੇ ਦੋ ਭੈਣਾਂ ਸਨ, ਮੈਥੋਂ ਵੱਡੀਆਂ ਉਹਨਾਂ ਨੂੰ ਬਾਪੂ-ਬੇਬੇ ਵਿਆਹ ਕੇ ਮਰੇ। ਵੱਡਾ ਭਾਈ ਫ਼ੌਜ ਵਿੱਚ ਸੀ ਤੇ ਵਿਆਹਿਆਂ-ਵਰਿਆ। ਰਿਟਾਇਰ ਹੋ ਕੇ ਓਧਰ-ਕਿਧਰੇ ਹੀ

ਕਤਲ

199