ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/206

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਿਹਾ ਹੈ। ਕਿਸੇ ਜ਼ਿੰਮੇ ਕੋਈ ਦੋਸ਼ ਨਹੀਂ। ਇਸ ਜੱਦੋਜਹਿਦ ਵਿਚ ਉਹਨੂੰ ਉਲਟੀ ਆ ਗਈ। ਖਾਧਾ ਪੀਤਾ ਸਭ ਬਾਹਰ ਹੋ ਗਿਆ। ਉਹ ਮੰਜੇ ਉੱਤੇ ਪਿਆ ਸੀ। ਪੇਟ ਸਾਫ਼ ਹੋ ਕੇ ਉਹਨੂੰ ਚੈਨ ਵੀ ਮਿਲ ਗਿਆ। ਜਿਵੇਂ ਕੋਈ ਸੁਖ ਮਿਲ ਰਿਹਾ ਹੋਵੇ ਤੇ ਕੁਝ ਪਲ਼ਾਂ ਬਾਅਦ ਨੀਂਦ ਆ ਗਈ। ਘੁਰਾੜੇ ਮਾਰਨ ਲੱਗਿਆ। ਨਸ਼ੇ ਟੁੱਟੇ ਤੋਂ ਨੀਂਦ ਖੁੱਲ੍ਹ ਗਈ। ਸਵੇਰ ਦੇ ਪੰਜ ਵੱਜ ਰਹੇ ਸਨ। ਗਲੀ ਵਿੱਚ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਗਈ ਸੀ।

ਕੁਝ ਦੇਰ ਪਾਸੇ ਮਾਰਦਾ ਰਿਹਾ। ਫੇਰ ਉੱਠਿਆ ਤੇ ਵਿਹੜੇ ਵਿਚ ਆ ਗਿਆ। ਅਸਮਾਨ ਵਿਚ ਤਾਰੇ ਮੱਧਮ ਪੈ ਰਹੇ ਸਨ। ਪਛਤਾਉਣ ਲੱਗਿਆ-'ਖਾਹਮਖਾਹ ਆਪਣੇ ਆਪ ਨੂੰ ਖ਼ਤਮ ਕਰ ਲੈਣਾ ਸੀ। ਉਹ ਦਿੱਲੀ ਨੂੰ ਚਲੀ ਗਈ ਹੋਵੇਗੀ ਜਾਂ ਫੇਰ ਆਗਰੇ। ਹੋਰ ਉਹਨੇ ਕਿੱਧਰ ਜਾਣਾ ਹੈ, ਹੁਣੇ ਨ੍ਹਾ-ਧੋ ਕੇ ਤੁਰਦਾ ਹੈ ਤੇ ਉਹਨੂੰ ਲੈ ਆਵੇਗਾ। ਘਰ ਵਿਚ ਸੌ ਵਾਰ ਅਜਿਹਾ ਹੁੰਦਾ ਹੈ।’◆

206

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ