'ਡਿਸਚਾਰਜ ਸਲਿੱਪ ਦਿਖਾਓ।'
ਸਾਗਰ ਨੇ ਆਪਣੇ ਨੇੜੇ ਦੇ ਹਸਪਤਾਲ ਵਾਲੀ ਸਲਿੱਪ ਦਿਖਾਈ ਹੈ।
'ਠੀਕ ਐ’ ਕਹਿ ਕੇ ਡਾਕਟਰ ਨੇ ਸਲਿੱਪ ਸਾਗਰ ਦੇ ਹੱਥਾਂ ਵਿਚ ਦੇ ਦਿੱਤੀ ਹੈ। ਕਿਹਾ ਹੈ, ‘ਓ. ਪੀ. ਡੀ. ਵਿਚ ਦਿਖਾਓ ਪਰਸੋਂ, ਕੱਲ੍ਹ ਨੂੰ ਐਤਵਾਰ ਐ।’
'ਅੱਜ ਕਿੱਥੇ ਰਹੀਏ, ਡਾਕਟਰ ਸਾਅਬ? ਸਾਡਾ ਤਾਂ ਇਸ ਵੱਡੇ ਸ਼ਹਿਰ ਵਿਚ ਕੋਈ ਨਹੀਂ। ਇਹੀ ਹਾਲਤ ਰਹੀ ਤਾਂ ਪਰਸੋਂ ਤਕ ਇਹ ਬਚੇਗੀ ਕਿਵੇਂ?’
‘ਬਸ, ਕਹਿ ਜੁ ਦਿੱਤਾ, ਪਰਸੋਂ ਨੂੰ ਓ. ਪੀ. ਡੀ।’
ਡਾਕਟਰ ਸਾਅਬ, ਮੈਂ ਬਹੁਤ ਦੁਖੀ ਆ। ਗ਼ਰੀਬ ਮੁਲਾਜ਼ਮ ਆਂ। ਦੋ ਬੱਚੇ ਨੇ। ਜੇ ਇਸ ਨੂੰ ਕੁਛ ਹੋ ਗਿਆ....’
‘ਦੇਖੋ ਮਿਸਟਰ, ਇਸ ਸੰਸਾਰ ਵਿਚ ਸਾਰੇ ਹੀ ਦੁਖੀ ਹਨ। ਕੋਈ ਘੱਟ, ਕੋਈ ਵੱਧ। ਤੁਸੀਂ ਥੋੜ੍ਹਾ ਜਿਹਾ ਵੱਧ ਹੋਵੋਗੇ। ਪਰਸੋਂ ਨੂੰ ਆਣਾ।’
ਸਾਗਰ ਫਿਰ ਗਿੜਗਿੜਾਇਆ ਹੈ। ਡਾਕਟਰ ਦੇ ਗੋਡਿਆਂ ਵੱਲ ਨਿਗਾਹ ਕੀਤੀ ਹੈ। ਡਾਕਟਰ ਜਾ ਚੁੱਕਿਆ ਹੈ। ਸਾਗਰ ਦੀਆਂ ਨਿਗਾਹਾਂ ਸੇਹਤ-ਕੇਂਦਰ ਦੇ ਚਿਪਸ ਲੱਗੇ ਚਿਲਕਦੇ ਫ਼ਰਸ਼ ਉੱਤੇ ਗੱਡੀਆਂ ਰਹਿ ਗਈਆ ਹਨ।
ਮਧੂ ਦੀ ਦਿਲ-ਚੀਰਵੀਂ ਹੂੰਗਰ ਸੁਣੀ ਹੈ।
'ਕਿਉ ਮਧੂ?'
'ਸਿਰ ਫੜਾਓ।'
ਉਹ ਉਸ ਦਾ ਸਿਰ ਘੱਟਦਾ ਹੈ।
'ਹਾਏ, ਢੂਹੀ ਮੱਚ ਗਈ।'
ਉਹ ਇਕ ਹੱਥ ਨਾਲ ਉਸ ਦੀ ਕਮਰ ਦਬਾਉਣ ਲੱਗਿਆ ਹੈ। ਇਕ ਹੱਥ ਨਾਲ ਉਸ ਦੇ ਸਿਰ ਨੂੰ ਫੜਿਆ ਹੋਇਆ ਹੈ।
‘ਹਾਏ, ਪਿੰਜਣੀਆਂ...’
ਸਿਰ ਨੂੰ ਛੱਡ ਕੇ ਉਸ ਦਾ ਹੱਥ ਉਸ ਦੀ ਇਕ ਪਿੰਜਣੀ ਨੂੰ ਘੁੱਟਣ ਲੱਗਿਆ ਹੈ। ਇਕ ਹੱਥ ਨਾਲ ਈ ਕਮਰ ਵੀ ਦਬਾ ਰਿਹਾ ਹੈ।
'ਹਾਏ, ਪਿੰਜਣੀਆਂ ’ਚੋਂ ਜਾਨ ਗਈ।'
ਉਹ ਇਕ ਹੱਥ ਨਾਲ ਇੱਕ-ਇੱਕ ਪਿੰਜਣੀ ਨੂੰ ਬਹੁਤ ਜ਼ੋਰ-ਜ਼ੋਰ ਦੀ ਘੁੱਟ ਰਿਹਾ ਹੈ। ਉਸ ਦੀਆਂ ਆਪਣੀਆਂ ਬਾਹਾਂ ਵਿਚ ਦਰਦ ਹੋਣ ਲੱਗਿਆ ਹੈ।
‘ਹਾਏ, ਢੂਹੀ...’
ਉਹ ਕਮਰ ਵੱਲ ਹੋਇਆ ਹੈ।
‘ਹਾਏ ਸਿਰ.... ’ਤੇ ਫਿਰ ਮਧੂ ਦੀਆਂ ਅੱਖਾਂ ਖੜ੍ਹ ਗਈਆਂ ਹਨ। ਹੁਣ ਉਸ ਨੂੰ ਕੋਈ ਹੋਸ਼ ਨਹੀਂ। ਉਸ ਦੇ ਸਰੀਰ ਦਾ ਕੋਈ ਵੀ ਹਿੱਸਾ ਦੱਬਣਾ ਘੁੱਟਣਾ ਫ਼ਜ਼ੂਲ ਹੈ। ਸਾਰਾ ਸਰੀਰ ਪਾਣੀ ਹੋ ਗਿਆ ਹੈ ਤੇ ਫਿਰ ਠੰਡਾ ਬਰਫ਼। ਮਧੂ ਦੀ ਹੋਸ਼ ਨਹੀਂ ਪਰਤੀ। ਫਿੱਟ...
ਉਹ ਡਾਕਟਰ ਵੱਲ ਭੱਜਿਆ ਹੈ।
‘ਡਾਕਟਰ ਸਾਅਬ’ ...’
ਐਮਰਜੰਸੀ
209