ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਹੜੇ ਵਿੱਚ ਉਹ ਮੰਜੇ ਉੱਤੇ ਬੈਠਾ ਹੋਇਆ ਸੀ। ਪਰਮਿੰਦਰ ਚੁਬਾਰੇ ਦੀਆਂ ਪੌੜੀਆਂ ਜਾ ਚੜ੍ਹੀ। ਘਰ ਦੀਆਂ ਬੁੜ੍ਹੀਆਂ ਕੁੜੀਆਂ ਹੈਰਾਨ ਸਨ। ਕੌਣ ਹੋਇਆ ਇਹ ਆਦਮੀ?

ਸੁਖਪਾਲ ਨੇ ਓਥੇ ਬਹੁਤਾ ਚਿਰ ਬੈਠਣਾ ਜਾਇਜ਼ ਨਾ ਸਮਝਿਆ।

ਤੇ ਫਿਰ ਆਪਣੇ ਪਿੰਡ ਆ ਕੇ ਉਹ ਪਰਮਿੰਦਰ ਨਾਉਂ ਦੀ ਚੀਜ਼ ਤੋਂ ਬਗ਼ੈਰ ਪਹਿਲਾਂ ਵਾਂਗ ਹੀ ਰਹਿਣ ਲੱਗਿਆ। ਜਿਵੇਂ ਕੋਈ ਕੱਟੇ ਖੰਭਾਂ ਵਾਲਾ ਉਕਾਬ ਕਿਸੇ ਮਦੀਨ-ਘੋਗੜ ਦੇ ਰੁਲਦ-ਖੁਲਦ ਆਲ੍ਹਣੇ ਵਿੱਚ ਦਿਨ ਕੱਟ ਰਿਹਾ ਹੋਵੇ। ♦

ਕੱਟੇ ਖੰਭਾਂ ਵਾਲਾ ਉਕਾਬ

35