ਤੇ ਰੇਸ਼ਮਾ ਤੇ ਦੂਜੇ ਵਿੱਚ ਅਲਕਾ। ਇਸ ਵਾਰ ਤਿੰਨੇ ਬੱਚੇ ਅਲਕਾ ਵਾਲੇ ਰਿਕਸ਼ਾ ਵਿੱਚ ਫ਼ਸ ਕੇ ਬੈਠੇ ਹੋਏ ਸਨ।
ਰੇਸ਼ਮਾ ਕਹਿਣ ਲੱਗੀ, "ਤੁਹਾਨੂੰ ਇੱਕ ਹੋਰ ਔਰਤ ਦੀ ਗੱਲ ਦੱਸਦੀ ਹਾਂ। ਉਹ ਆਪਣੇ ਪਤੀ ਨਾਲੋਂ ਉਮਰ ਵਿੱਚ ਵੱਡੀ ਹੈ। ਉਨ੍ਹਾਂ ਦੇ ਬੱਚੇ ਹਨ, ਪਰ ਪਤੀ ਆਪਣੀ ਹਮ-ਉਮਰ ਇੱਕ ਹੋਰ ਔਰਤ ਕੋਲ ਜਾਂਦਾ ਹੈ।"
"ਪਤੀ, ਠੀਕ ਐ ਫੇਰ।” ਸੁਦੀਪ ਨੇ ਫ਼ੈਸਲਾ ਸੁਣਾਇਆ। ਤੇ ਫੇਰ ਕਹਿਣ ਲੱਗਿਆ, "ਇਸ ਕਹਾਣੀ ਵਿੱਚ ਲਿਖਣ ਵਾਲੀ ਕਿਹੜੀ ਗੱਲ ਐ?"
"ਪਰ ਉਹ ਔਰਤ ਆਪਣੇ ਪਤੀ ਨੂੰ ਚਾਹੁੰਦੀ ਬਹੁਤ ਐ।"
"ਉਸਨੇ ਤਾਂ ਚਾਹੁਣਾ ਹੀ ਸੀ। ਉਹ ਵੱਡੀ ਹੈ ਨਾ, ਉਮਰ ਵਿਚ। ਸੈਕਸ ਦੇ ਮਾਮਲੇ ’ਚ...।"
"ਨਹੀਂ ਜੀਜਾ ਜੀ, ਉਸ ਔਰਤ ਦੀ ਸਮੱਸਿਆ ਹੋਰ ਐ। ਉਹਦਾ ਪਤੀ ਉਹਦਾ ਅਗਿਆਕਾਰ ਬਹੁਤ ਹੈ। ਬੱਚਿਆਂ ਵਾਂਗ ਕਹਿਣਾ ਮੰਨਦਾ ਹੈ। ਪਤਨੀ ਦੇ ਆਖੇ ਦੀ ਉਲੰਘਣਾ ਨਹੀਂ ਕਰਦਾ। ਉਹ ਆਪਣੇ ਪਤੀ ਨੂੰ ਰੋਕ ਨਹੀਂ ਸਕਦੀ ਕਿ ਉਹ ਕਿਸੇ ਹੋਰ ਔਰਤ ਕੋਲ ਨਾ ਜਾਵੇ। ਉਹ ਬੰਦਾ ਆਪਣੀ ਪਤਨੀ ਦਾ ਵੀ ਪੂਰਾ ਸਾਥ ਦਿੰਦੈ, ਪਰ ਇੱਕ ਦੂਰੀ ਜਿਹੀ, ਇੱਕ ਵਿੱਥ ਜਿਹੀ ’ਤੇ, ਇੱਕ ਅਜਨਬੀਅਤ ਜਿਹੀ ਹਮੇਸ਼ਾ ਉਹਦੇ ਪਿੰਡੇ ਨੂੰ ਖੁਰਚਦੀ ਰਹਿੰਦੀ ਐ।"
"ਉਸ ਅੰਦਰ ਘਟੀਆਪਣ ਦਾ ਅਹਿਸਾਸ ਹੈ। ਬੰਦਾ ਕਿਤੇ ਜਾਂਦਾ ਫਿਰੇ, ਉਹਨੂੰ ਪੂਰਾ ਸਮਾਂ ਦਿੰਦੈ। ਬੰਦੇ ਦਾ ਕੀਹ ਐ, ਉਹ ਤਾਂ...।"
"ਨਹੀਂ ਜੀਜਾ ਜੀ, ਇਹ ਗੱਲ ਨਹੀਂ। ਇਹ ਤਾਂ ਗ਼ਲਤ ਹੈ। ਤੁਸੀਂ ਮਰਦ ਲੋਕ ਨਹੀਂ ਸਮਝ ਸਕਦੇ, ਇਸ ਦਰਦ ਨੂੰ। ਤੁਸੀਂ ਔਰਤ ਦੇ ਨੁਕਤੇ ਤੋਂ ਸੋਚ ਕੇ ਦੇਖੋ ਜ਼ਰਾ।"
"ਬਈ, ਔਰਤ ਦੇ ਨੁਕਤੇ ਤੋਂ ਹੀ ਸੋਚ ਰਿਹਾਂ।"
"ਨਹੀਂ ਸੋਚ ਰਹੇ।
ਘਰ ਆ ਕੇ ਸਭ ਨੇ ਨਿੰਬੂ-ਪਾਣੀ ਪੀਤਾ। ਫੇਰ ਅਲਕਾ ਦੁਪਹਿਰ ਦੀ ਰੋਟੀ ਦਾ ਆਹਰ ਕਰਨ ਲੱਗੀ। ਸੁਦੀਪ ਚਾਹ ਦਾ ਪਿਆਲਾ ਪੀ ਕੇ ਦਫ਼ਤਰ ਚਲਿਆ ਗਿਆ। ਕਹਿੰਦਾ- "ਹੁਣੇ ਆਇਆ ਮੈਂ ਅਲਕਾ। ਜ਼ਰਾ ਇੱਕ ਚੱਕਰ ਮਾਰ ਆਵਾਂ।"
ਰੇਸ਼ਮਾ ਅਲਕਾ ਦਾ ਹੱਥ ਵਟਾਉਣ ਲੱਗੀ। ਬੱਚੇ ਖਿਲੌਣੇ ਲੈ ਕੇ ਬੈਠ ਗਏ। ਅਸਲ ਵਿੱਚ ਉਹ ਦੋਵੇਂ ਭੈਣ-ਭਾਈ ਦੇਖ ਰਹੇ ਸਨ ਕਿ ਰੋਹਿਤ ਨੂੰ ਕਿਹੜਾ ਖਿਲੌਣਾ ਪਸੰਦ ਹੈ।
ਸੁਦੀਪ ਜ਼ਰਾ ਲੇਟ ਆਇਆ। ਬੱਚੇ ਰੋਟੀ ਖਾ ਚੁੱਕੇ ਸਨ। ਉਹ ਦੋਵੇਂ ਸੁਦੀਪ ਦੀ ਉਡੀਕ ਵਿੱਚ ਬੈਠੀਆਂ ਅੰਮ੍ਰਿਤਸਰ ਦੀਆਂ ਗੱਲਾਂ ਕਰਦੀਆਂ ਰਹੀਆਂ। ਪ੍ਰਮੋਦ ਤੇ ਵਿਨੋਦ ਦੀਆਂ ਵਹੁਟੀਆਂ ਦੀਆਂ ਗੱਲਾਂ ਤੇ ਆਂਢ-ਗੁਆਂਢ ਦੀਆਂ ਕੁੜੀਆਂ ਬਾਰੇ, ਕਿਹੜੀ ਵਿਆਹੀ ਗਈ ਤੇ ਕਿਹੜੀ ਰਹਿ ਗਈ। ਕੀਹਨੂੰ ਕਿਹੋ ਜਿਹਾ ਹਸਬੈਂਡ ਮਿਲਿਆ ਹੈ।
ਸ਼ਾਮ ਦੀ ਰੋਟੀ ਲਈ ਅਲਕਾ ਖਾਸਾ ਕੁਝ ਕਰਨ ਲੱਗੀ। ਕਿਧਰੇ ਕੱਦੂ ਦੇ ਕੋਫ਼ਤੇ ਬਣ ਰਹੇ ਸਨ। ਧੋਤੇ ਮਾਹਾਂ ਦੀ ਸੁੱਕੀ ਦਾਲ। ਵਿੱਚ ਖੋਪਾ, ਦਾਖਾਂ, ਕਾਜੂ ਤੇ ਛੋਟੀ ਅਲੈਚੀ ਪਾ ਕੇ ਖੀਰ ਕਮਾਲ ਦੀ ਬਣਾਉਂਦੀ ਹੁੰਦੀ ਅਲਕਾ। ਬਾਜ਼ਾਰੋਂ ਦੇਖ-ਦੇਖ ਕੇ
ਰੇਸ਼ਮਾ
49