ਇਹ ਸਫ਼ਾ ਪ੍ਰਮਾਣਿਤ ਹੈ
"ਤੈਨੂੰ ਕਿਵੇਂ ਪਤੈ? ਤੂੰ ਕਿੱਥੇ ਪਈ ਸੀ?"
"ਮੈਂ ਵਰਾਂਢੇ ’ਚ ਸੀ। ਦੋਹਤੀ ਪਈ ਸੀ ਕੋਲ ਮੇਰੇ। ਵੱਡਾ ਮੁੰਡਾ ਸੀ ਪੋਤਾ।"
"ਤੂੰ ਆ ਜਾਂਦੀ ਫੇਰ ਆਪ ਉੱਠ ਕੇ।"
"ਕਿਵੇਂ ਆ ਜਾਂਦੀ, ਆਲੇ-ਦੁਆਲੇ ਤਾਂ ਸਾਰਾ ਟੱਬਰ ਸੀ।"
"ਤੈਨੂੰ ਕਿਵੇਂ ਪਤੈ ਫੇਰ ਬਈ ਮੈਂ ਸੁੱਤਾ ਨ੍ਹੀਂ?"
"ਮੈਂ ਕਿਹੜਾ ਸੁੱਤੀ ਆਂ। ਦੋ ਵਾਰੀ ਉੱਠ ਕੇ ਤੈਨੂੰ ਦੇਖਣ ਆਈ। ਤੂੰ ਪਾਸੇ ਮਾਰੀ ਜਾਂਦਾ ਸੀ।"
"ਮਾੜਾ ਜ੍ਹਾ ਖੜਕਾ ਕਰ ਦੇਣਾ ਸੀ, ਮੈਂ ਝੱਟ ਉੱਠ ਖੜ੍ਹਦਾ।"
"ਔਖੈ ਕਮਲਿਆ।"
ਨਛੱਤਰ ਸਿੰਘ ਖੰਘਦਾ ਥੁੱਕਦਾ ਏਧਰ ਹੀ ਆ ਰਿਹਾ ਸੀ। ਜੱਸੋ ਪਿੰਡ ਦੀਆਂ ਗੱਲਾਂ ਕਰਨ ਲੱਗੀ।
ਪਿੰਡ ਨੂੰ ਬੱਸ ਵਿੱਚ ਬੈਠਾ ਗੁਰਦੇਵ ਝੋਰਾ ਕਰਦਾ ਆ ਰਿਹਾ ਸੀ, "ਕੀ ਲੈਣਾ ਸੀ, ਜੱਸੋ ਦੇ ਘਰ ਜਾ ਕੇ? ਏਦੂੰ ਤਾਂ ਕਿਸੇ ਧਰਮਸ਼ਾਲਾ 'ਚ ਜਾ ਕੇ ਰਾਤ ਕੱਟ ਲੈਂਦਾ।"
ਪਰ ਫੇਰ ਇਕਦਮ ਅਚਾਨਕ ਉਹਦੇ ਕੰਨ ਖੁੱਲ੍ਹੇ। ਉਹਨੂੰ ਬੇਹੱਦ ਤਸੱਲੀ ਮਿਲੀ,
"...ਉਹ ਕਿਹੜਾ ਸੁੱਤੀ ਐ ਸਾਰੀ ਰਾਤ। ਅੱਗ ਤਾਂ ਓਧਰ ਵੀ ਲੱਗੀ ਰਹੀ।"◆
ਨਿਹੁੰ
69