ਸਭ ਤੋਂ ਵੱਡੀ ਛਾਲ
'ਸੰਦ ਤੇਰੇ?'
'ਸੰਦ, ਬੱਸ ਆਹ ਇੱਕ........। ਇਹੀ ਸਭ ਕੁਛ ਐ।'
ਉਹਨੇ ਇੱਕ ਭਾਰੀ ਸੱਬਲ ਮੋਢਿਓਂ ਲਾਹੀ ਤੇ ਉਹਨੂੰ ਕੰਧ ਨਾਲ ਖੜ੍ਹੀ ਕਰ ਦਿੱਤਾ। ਨਲਕੇ ਕੋਲ ਪਈ ਪੀੜ੍ਹੀ ਆਪਣੇ ਵੱਲ ਖਿਸਕਾ ਕੇ ਉੱਠ ਬੈਠ ਗਿਆ। ਪੁੱਛਣ ਲੱਗਿਆ-'ਨਿੱਕੀ ਜਿਹੀ ਬਾਲਟੀ ਹੈਗੀ ਕੋਈ? ਇੱਕ ਰੱਸਾ ਚਾਹੀਦਾ ਹੈ।'
'ਬਾਲਟੀ ਹੈਗੀ। ਰੱਸਾ ਕਿੱਡਾ ਕੁ?' ਮੈਂ ਪੁੱਛਿਆ।
'ਬੋਰ ਪਾਣੀ ਤੱਕ ਲੈਕੇ ਜਾਣੈ ਕਿ ਪੰਦਰਾਂ-ਵੀਹ ਫੁੱਟ ਕਰਕੇ ਛੱਡ ਦੇਣੈ?'
'ਵੀਹ ਫੁੱਟ ਬਹੁਤ ਐ। ਊਂ ਪਾਣੀ ਐਥੇ ਪੱਚੀ-ਵੀਹ ਫੁੱਟ 'ਤੇ ਜਾ ਕੇ ਨਿੱਕਲ ਔਂਦੈ।'
'ਤਾਂ ਫੇਰ ਰੱਸਾ ਪੱਚੀ-ਛੱਬੀ ਫੁੱਟ ਮੰਗਾ ਲੈ। ਇੱਕ ਮਜ਼ਦੂਰ ਚਾਹੀਦੈ।'
'ਮਜ਼ਦੂਰ ਤਾਂ ਜ਼ਰੂਰ ਚਾਹੀਦੈ। ਜਾਂ ਫੇਰ ਆਪ ਕਰ ਲੀਂ ਕੰਮ?'
'ਕੰਮ ਕਿਹੜਾ ਐ?'
'ਉਤੋਂ ਮਿੱਟੀ ਆਲੀ ਬਾਲਟੀ ਖਿੱਚਣੀ ਐ ਬੱਸ?'
'ਉਹ ਤਾਂ ਮੈਂ ਕਰੀਂ ਜਾਊਂ।'
'ਨਹੀਂ ਮਾਸਟਰ ਤੈਥੋਂ ਨ੍ਹੀ ਹੋਣਾ ਇਹ ਕੰਮ।'
'ਕਿਉਂ?'
'ਮੈਨੂੰ ਤੇਰਾ ਸਰੀਰ ਦੱਸੀ ਜਾਂਦੈ। ਅੱਜ ਦੀ ਸਾਰੀ ਦਿਹਾੜੀ ਲੱਗ ਜਾਣੀ ਐ। ਸ਼ੈਦ ਅੱਧਾ ਦਿਨ ਕੱਲ੍ਹ ਦਾ ਵੀ ਲੱਗੇ। ਮਿੱਟੀ ਦੀਆਂ ਬਾਲਟੀਆਂ ਖਿੱਚ-ਖਿੱਚ ਮੋਢੇ ਰਹਿ ਜਾਣਗੇ। ਫੇਰ ਨਾ ਆਖੀ ਮੈਨੂੰ।'
'ਹੱਛਿਆ।'
'ਹਾਂ ਤੇਰੇ ਕਰਨ ਦਾ ਕੰਮ ਨ੍ਹੀ ਏਹੇ। ਗੋਡਿਆਂ 'ਤੇ ਹੱਥ ਧਰ ਕੇ ਤਾਂ ਖੜ੍ਹਾ ਹੁੰਨੈ ਤੂੰ।'
'ਚੰਗਾ, ਮਜ਼ਦੂਰ ਲੈ ਔਨੇ ਆਂ।
ਘਰ ਵਾਲੀ ਨੇ ਚਾਹ ਧਰ ਦਿੱਤੀ ਸੀ।
ਉੱਠ ਕੇ ਉਹ ਮੈਨੂੰ ਪਰਲੇ ਵਿਹੜੇ ਵਿੱਚ ਲੈ ਗਿਆ। ਕਹਿੰਦਾ-'ਖੜ੍ਹਾ ਹੋ, ਮਾਸਟਰ ਜਿੱਥੇ ਬੋਰ ਲੌਣੇ।'
ਮੈਂ ਇੱਕ ਖੂੰਜੇ ਵਿੱਚ ਜਾ ਕੇ ਉਹਨੂੰ ਦੱਸਿਆ ਕਿ ਇਸ ਥਾਂ 'ਤੇ ਪੁੱਟ ਲੈ। ਉਹ ਉੱਥੇ ਬੈਠ ਗਿਆ ਤੇ ਧਰਤੀ ਉੱਤੇ ਉਂਗਲ ਨਾਲ ਇੱਕ ਕੁੰਡਲ ਵਗਲ ਲਿਆ। ਕਹਿਣ ਲੱਗਿਆ-'ਸਰ੍ਹੋਂ ਦੇ ਤੇਲ ਦੀ ਸ਼ੀਸ਼ੀ ਲੈ ਕੇ ਆ। ਥੋੜ੍ਹਾ ਜਾ ਗੁੜ ਵੀ ਲਿਆਈਂ।'
ਸਭ ਤੋਂ ਵੱਡੀ ਛਾਲ
133