ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਇਹ ਕੰਮ ਕਰਵਾਏਂ ਤਾਂ ਇਹ ਸਭ ਤੋਂ ਵੱਡੀ ਛਾਲ ਐ। ਦਿਨ ਸੁਖਾਲੇ ਨਿੱਕਲ ਜਾਣ। ਮੈਥੋਂ ਹੁਣ ਸੱਬਲ ਚਲਦੀ ਨ੍ਹੀ। ਅਣ-ਸਰਦੇ ਨੂੰ ਕਰੀਦੈ।'
ਪੈਸੇ ਦੇ ਕੇ ਮੈਂ ਉਹਦੇ ਦਿਲ ਧਰਾਇਆ-'ਚੰਗਾ, ਮੈਂ ਪੁੱਛੂੰਗਾ ਕਿਸੇ ਨੂੰ। ਕਿਸੇ ਹੈਡ ਮਾਸਟਰ ਨਾਲ ਗੱਲ ਕਰੂੰਗਾ। ਕੰਮ ਬਣਦਾ ਦਿੱਸਿਆ ਤਾਂ ਤੈਨੂੰ ਪਤਾ ਕਰ ਦੂੰ।'
ਪੈਸੇ ਗਿਣਕੇ ਉਹਨੇ ਪਲਾਸਟਿਕ ਦੇ ਇੱਕ ਨਿੱਕੇ ਲਿਫ਼ਾਫ਼ੇ ਵਿੱਚ ਪਾਏ। ਲਿਫ਼ਾਫ਼ੇ ਦੀ ਦੂਹਰੀ ਤਹਿ ਕੀਤੀ ਤੇ ਉਹਨੂੰ ਜੇਬ ਵਿੱਚ ਪਾ ਲਿਆ। ਉੱਤੇ ਬਕਸੂਆ ਲਾ ਲਿਆ।
ਅਗਲੇ ਪਲ ਹੀ ਉਹ ਆਪਣੀ ਮੋਟੀ-ਭਾਰੀ ਸੱਬਲ ਮੋਢੇ ਧਰੀ ਸਾਡੇ ਘਰੋਂ ਬਾਹਰ ਜਾ ਰਿਹਾ ਸੀ। ਬਾਰ ਵਿੱਚ ਖੜ੍ਹ ਕੇ ਦੂਰ ਤੱਕ ਉਹਨੂੰ ਤੁਰੇ ਜਾਂਦੇ ਨੂੰ ਮੈਂ ਦੇਖਦਾ ਰਿਹਾ।♦
140
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ