ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/143

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਾਹ ਕੇ ਕਿਸੇ ਨੂੰ ਵੀ ਇੱਕ ਦਿਨ ਫੜਾ ਦੇਵੇਗਾ। ਜਿਸ ਕਿਸੇ ਦੇ ਹੱਥ ਉਸਦਾ ਰੱਸਾ ਹੋਵੇਗਾ, ਉਹੀ ਉਹਦਾ ਮਾਲਕ ਹੋਵੇਗਾ।

ਦਿਨੋ-ਦਿਨ ਉਹਦੀ ਜੁਆਨੀ ਢਲਦੀ ਗਈ। ਦਿਨੋ-ਦਿਨ ਉਹਦੇ ਸੁਪਨੇ ਮਾਂਦ ਪੈਂਦੇ ਗਏ। ਦਿਨੋ-ਦਿਨ ਉਹ ਮਰਦੀ ਗਈ। ਦਿਨੋ-ਦਿਨ ਉਹਦਾ ਕਣ ਮਚਦਾ ਗਿਆ। ਦਿਨੋ-ਦਿਨ ਉਹਦਾ ਪਿੱਤਾ ਸੜਦਾ ਗਿਆ।

ਉਸਦੀ ਡਾਕਖ਼ਾਨੇ ਦੀ ਕਾਪੀ ਵਿੱਚ ਛੀ ਹਜ਼ਾਰ ਰੁਪਈਆ ਜਮ੍ਹਾ ਹੋ ਚੁੱਕਿਆ ਸੀ। ਕਦੇ-ਕਦੇ ਮਲਕੀਤ ਦਾ ਜੀਅ ਕਰਦਾ ਕਿ ਉਹ ਡਾਕਖ਼ਾਨੇ ਦੀ ਕਾਪੀ ਨੂੰ ਅੱਗ ਲਾ ਦੇਵੇ, ਬੂ ਕਰਕੇ ਘਰੋਂ ਬਾਹਰ ਹੋ ਜਾਵੇ, ਝਿਉਰਾਂ ਦੇ ਕਿਸੇ ਮੁੰਡੇ ਨਾਲ ਭਾਵੇਂ ਉੱਧਲ ਜਾਵੇ ਤੇ ਆਪਣੇ ਪਿਓ ਕੰਜਰ ਦੀ ਦਾੜ੍ਹੀ ਫੂਕ ਦੇਵੇ। ਪਰ ਉਹ ਐਸੀ ਕੁੜੀ ਨਹੀਂ ਸੀ। ਉਹ ਤਾਂ ਆਪਣੇ ਪਿਓ ਦੀ ਸਾਊ ਧੀ ਸੀ।

ਛੀ ਹਜ਼ਾਰ ਦੇ ਲਾਲਚ ਵਿੱਚ ਆਕੇ ਤੇ ਕੁੜੀ ਦੀ ਤਨਖ਼ਾਹ ਪੈਂਦੀ ਦੇਖ ਕੇ ਆਖ਼ਰ ਇੱਕ ਗਰਾਮ ਸੇਵਕ ਮੁੰਜ਼ਡਾ ਫੌਜੀ ਦੇ ਅੜਿੱਕੇ ਆ ਗਿਆ।

ਮੁੰਡੇ ਦੀ ਉਮਰ ਸਾਰੀ ਤੇਈ ਸਾਲ। ਜ਼ਮੀਨ ਵੀ ਥੋੜੀ ਮੋਟੀ ਸੀ ਉਹਦੇ ਹਿੱਸੇ ਦੀ। ਮੁੰਡਾ ਸੀ ਵੀ ਸੋਹਣਾ ਤੇ ਪੜ੍ਹਿਆ ਲਿਖਿਆ ਵੀ। ਮਲਕੀਤ ਦੀ ਮਾਂ ਖ਼ੁਸ਼ ਤੇ ਫੌਜੀ ਵੀ। ਮਲਕੀਤ ਆਪ ਬੜੀ ਖ਼ੁਸ਼। ਸਭ ਖ਼ੁਸ਼ ਸਨ।

ਹਾਂ, ਓਦਣ ਮਲਕੀਤ ਵਿਆਹ ਕਰਵਾ ਕੇ ਪਹਿਲੇ ਦਿਨ ਸਕੂਲ ਆਈ। ਸਭ ਖ਼ੁਸ਼ ਸਨ। ਸਭ ਚਾਂਭੜਾਂ ਪਾਉਂਦੇ ਸਨ। ਓਦਣ ਤਾਂ ਉਹ ਸਦੇਹਾਂ ਹੀ ਸਕੂਲ ਆ ਗਈ ਸੀ। ਸਵੇਰੇ-ਸਵੇਰੇ ਸਕੂਲ ਦੇ ਗੇਟ ਉੱਤੇ ਲੱਗਿਆ ਲੋਹੇ ਦਾ ਫਾਟਕ ਅਜੇ ਲੰਗੜੇ ਚਪੜਾਸੀ ਨੇ ਖੋਲ੍ਹਿਆ ਹੀ ਸੀ ਕਿ ਉਹ ਅੰਦਰ ਲੰਘ ਆਈ। ਚਪੜਾਸੀ ਨੇ ਉਸਨੂੰ ਵਧਾਈ ਦਿੱਤੀ, ਤਾਂ ਮਲਕੀਤ ਨੇ ਚੋਰੀ ਹਾਸਾ ਹੱਸ ਕੇ ਆਪਣਾ ਮੂੰਹ ਆਪਣੇ ਮੋਢੇ ਨਾਲ ਜੋੜ ਲਿਆ। ਜਦ ਉਹ ਸਕੂਲ ਆ ਕੇ ਵੜੀ ਤਾਂ ਸਕੂਲ ਦੀ ਹਲਟੀ ਉੱਤੇ ਪਾਣੀ ਪੀਂਦੀਆਂ ਸੱਤਵੀਂ ਅੱਠਵੀਂ ਜਮਾਤ ਦੀਆਂ ਕੁੜੀਆਂ ਭੱਜ ਕੇ ਉਸ ਕੋਲ ਆ ਗਈਆਂ ਤੇ ਉਸਦੇ ਚੁੱਪ-ਚਿਹਰੇ ਨੂੰ ਗਹੁ ਨਾਲ ਦੇਖਣ ਲੱਗ ਪਈਆਂ। ਨਵੀਂ ਵਿਆਹੀ ਕੁੜੀ ਨੂੰ ਹਰ ਕੋਈ ਗਹੁ ਨਾਲ ਦੇਖਦੀ ਹੈ।

ਗਰਾਮ-ਸੇਵਕ ਮੁੰਡਾ ਬੜਾ ਖੁਸ਼ ਸੀ ਕਿ ਉਸਦੀ ਵਹੁਟੀ ਉਸ ਨਾਲੋਂ ਵੱਧ ਤਨਖ਼ਾਹ ਪਾਉਂਦੀ ਹੈ। ਡਾਕਖ਼ਾਨੇ ਦੀ ਕਾਪੀ ਵਾਲਾ ਛੀ ਹਜ਼ਾਰ ਪੂਰੇ ਦਾ ਪੂਰਾ ਮਲਕੀਤ ਦੇ ਕਬਜ਼ੇ ਵਿੱਚ ਸੀ। ਮਲਕੀਤ ਦੇ ਕਬਜ਼ੇ ਵਿੱਚ ਸਮਝੋ ਗਰਾਮ-ਸੇਵਕ ਮੁੰਡੇ ਦੇ ਕਬਜ਼ੇ ਵਿੱਚ ਸੀ।

ਗਰਾਮ-ਸੇਵਕ ਦਾ ਪਿਓ ਖੁਸ਼ ਸੀ। ਰਾਮ-ਸੇਵਕ ਦੀ ਮਾਂ ਖ਼ੁਸ਼ ਸੀ। ਰਿਸ਼ਤੇਦਾਰ ਖ਼ੁਸ਼ ਸਨ। ਸਾਰਾ ਮੁਹੈਣ ਖੁਸ਼ ਸੀ ਕਿ ਮੁੰਡੇ ਨੂੰ ਵਹੁਟੀ ਕਾਹਦੀ ਮਿਲੀ, ਬਾਰਾਂ-ਮਾਸੀਆ ਅੰਡੇ ਦੇਣ ਵਾਲੀ ਮੁਰਗੀ ਮਿਲ ਗਈ। ਉਸ ਦੀ ਇਕੱਲੀ ਦੀ ਤਨਖ਼ਾਹ ਉੱਤੇ ਹੀ ਸਾਰੇ ਟੱਬਰ ਦਾ ਗੁਜ਼ਾਰਾ ਹੋ ਸਕਦਾ ਸੀ।

ਇੱਕ ਦਿਨ ਬਲਾਕ ਦੇ ਸਾਰੇ ਗਰਾਮ-ਸੇਵਕਾਂ ਦੀ ਮੀਟਿੰਗ ਸੀ। ਮੀਟਿੰਗ ਉੱਤੇ ਉਹ ਗਰਾਮ-ਸੇਵਕ ਆਇਆ ਤਾਂ ਮਲਕੀਤ ਨੂੰ ਵੀ ਨਾਲ ਲੈ ਆਇਆ। ਮਲਕੀਤ ਨੇ

ਕੜਬ ਦੇ ਟਾਂਡੇ

143