ਇਹ ਸਫ਼ਾ ਪ੍ਰਮਾਣਿਤ ਹੈ
'ਆਓ, ਥੋਡੀ ਇੱਕ ਸਟੂਡੈਂਟ ਨੂੰ ਮਿਲਾਵਾਂ।' ਉਸ ਨੇ ਬੈਂਚ ਕੋਲ ਖੜ੍ਹੀ ਕੈਲੋ ਵੱਲ ਇਸ਼ਾਰਾ ਕੀਤਾ।
ਚਾਹ ਪੀਣ ਦੇ ਨਾਲ-ਨਾਲ ਗੱਲਾਂ ਵੀ ਕਰਦੇ ਰਹੇ। ਜਸਵੰਤ ਤੇ ਕੈਲੋ ਬਹੁਤ ਖ਼ੁਸ਼ ਸਨ। ਗੱਲ ਗੱਲ 'ਤੇ ਹੱਸਦੇ ਸਨ। ਹੱਸਣ ਵਾਲੀਆਂ ਗੱਲਾਂ ਕਰਕੇ ਮੈਨੂੰ ਤੇ ਮੇਰੇ ਦੋਸਤ ਨੂੰ ਵੀ ਹਸਾ ਰਹੇ ਸਨ। ਜਸਵੰਤ ਇੱਕ ਗੱਲ ਮੁਕਾਉਂਦਾ ਤਾਂ ਕੈਲੋ ਦੂਜੀ ਗੱਲ ਸ਼ੁਰੂ ਕਰ ਦਿੰਦੀ। ਮੈਨੂੰ ਤਾਂ ਉਹਨਾਂ ਨੇ ਬੋਲਣ ਦਾ ਮੌਕਾ ਬਹੁਤ ਹੀ ਘੱਟ ਦਿੱਤਾ।
ਆ ਰਹੀ ਗੱਡੀ ਦੀ ਆਵਾਜ਼ ਸੁਣ ਕੇ ਮੈਂ ਉਹਨਾਂ ਦੋਵਾਂ ਦੇ ਮੋਢਿਆਂ 'ਤੇ ਹੱਥ ਧਰੇ ਤੇ ਉਹਨਾਂ ਦੀ ਸੁੰਦਰ ਜੋੜੀ ਲਈ ਉਹਨੂੰ ਨੂੰ ਵਧਾਈ ਦਿੱਤੀ।
ਗੱਡੀ ਆਈ ਤਾਂ ਮੇਰਾ ਦੋਸਤ ਵੀ ਉਹਨਾਂ ਵਾਲੇ ਡੱਬੇ ਵਿੱਚ ਹੀ ਚੜ੍ਹ ਗਿਆ।♦
152
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ