ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/159

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਹਿਣਾ ਚਾਹੁੰਦਾ ਸਾਂ-'ਤੀਮੀਂ ਜਿਹੜੀ ਕੋਈ ਤੂੰ ਲਿਆਉਣ ਚਾਹੁਨੈ, ਕੀ ਕਰੂਗੀ ਉਹ ਤੇਰਾ?' ਪਰ ਇਹ ਮੈਂ ਆਖਿਆ ਨਹੀਂ। ਮੈਂ ਉਹਨੂੰ ਚਾਹ ਦੀ ਫੋਕੀ ਸੁਲਾਹ ਮਾਰੀ।

'ਨਹੀਂ ਮਾਸਟਰ ਜੀ, ਮਿਹਰਬਾਨੀ।'

ਮੇਰੇ ਵੱਲ ਝਾਕੇ ਬਗ਼ੈਰ ਉਹਨੇ ਰਿਕਸ਼ੇ ਵਾਲੇ ਨੂੰ ਕਿਹਾ ਕਿ ਉਹ ਰਿਕਸ਼ਾ ਪਿਛਾਂਹ ਮੋੜ ਲਵੇ।♦

ਬਾਕੀ ਭੁੱਖ

159