ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/161

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਨਿੱਕ-ਸੁੱਕ ਜਿਹਾ ਤੁੰਨਿਆ ਹੋਇਆ ਸੀ। ਇੱਕ ਛੋਟਾ ਜਿਹਾ ਅਟੈਚੀ, ਜਿਸ ਉੱਤੇ ਖਾਕੀ ਜੀਨ ਦਾ ਕੱਪੜਾ ਚੜ੍ਹਿਆ ਹੋਇਆ ਸੀ।

ਉਸ ਦਿਨ, ਪਤਾ ਨਹੀਂ ਕੀ ਗੱਲ, ਸਵਾਰੀਆਂ ਬਹੁਤ ਘੱਟ ਚੜ੍ਹੀਆਂ। ਸ਼ਾਇਦ ਦਿਨ ਦਾ ਵਕਤ ਹੋਣ ਕਰਕੇ। ਨਹੀਂ ਸਵੇਰੇ ਸ਼ਾਮ ਤਾਂ ਬੱਸਾਂ ਵਿੱਚ ਬੜੀ ਭੀੜ ਹੁੰਦੀ ਹੈ। ਸਵੇਰੇ-ਸਵੇਰੇ ਪਿੰਡਾਂ ਦੇ ਲੋਕ ਸ਼ਹਿਰਾਂ ਵੱਲ ਆਉਂਦੇ ਹਨ ਤੇ ਓਨੇ ਹੀ ਸ਼ਾਮ ਨੂੰ ਆਪਣੇ-ਆਪਣੇ ਘਰਾਂ ਨੂੰ ਮੁੜਦੇ ਹਨ, ਪਹਿਲਾਂ ਕਦੇ ਜਦ ਵੀ ਮੈਂ ਲੁਧਿਆਣੇ ਆਇਆ ਸਾਂ ਤਾਂ ਸਵੇਰੇ-ਸਵੇਰੇ ਤੇ ਮੁੜਿਆ ਸਾਂ ਤਾਂ ਸ਼ਾਮ ਨੂੰ ਹੀ। ਮੈਂ ਤਾਂ ਭੀੜ ਹੀ ਦੇਖੀ ਹੋਈ ਸੀ। ਕਦੇ-ਕਦੇ ਤਾਂ ਸਾਰੇ ਸਫ਼ਰ ਬੰਦੇ ਮਗਰਲੀਆਂ ਸੀਟਾਂ ਉੱਤੇ ਇੱਕ ਬੁੜ੍ਹੀ ਤੇ ਦੋ ਤਿੰਨ ਬੰਦੇ ਹੋਰ ਬੈਠੇ ਹੋਏ ਸਨ। ਬੱਸ ਚੱਲ ਪਈ। ਭਾਰਤ ਚੌਕ ਤੋਂ ਦੋ ਸਵਾਰੀਆਂ ਹੋਰ ਚੜ੍ਹ ਗਈਆਂ। ਉਹ ਦੋਵੇਂ ਮੁੰਡੇ ਜਿਹੇ ਸਨ। ਸਿਰ ਉੱਤੇ ਲੰਬੇ-ਲੰਬੇ ਵਾਲ਼। ਗੱਲ੍ਹਾਂ ਦੇ ਅੱਧ ਤੱਕ ਦਾਹੜੀ ਦੀਆਂ ਕਲਮਾਂ ਛੱਡੀਆਂ ਹੋਈਆਂ ਸਨ। ਹੱਥਾਂ ਵਿੱਚ ਮੋਟੇ-ਮੋਟੇ ਲੋਹੇ ਦੇ ਕੜੇ। ਕੁੜਤਿਆਂ ਦੀਆਂ ਸਾਬਤ ਬਾਹਾਂ, ਖੁਲ੍ਹੀਆਂ ਕਫਾਂ ਆਪਣੀਆਂ ਹਿੱਪ-ਪਾਕਿਟਾਂ ਵਿਚੋਂ ਬਿੰਦੇ-ਬਿੰਦੇ ਕੰਘੀਆਂ ਕੱਢਦੇ ਤੇ ਸਿਰ ਦੇ ਵਾਲ਼ਾਂ ਵਿੱਚ ਨਿਗਾਹ ਜਿਹੀ ਮਾਰ ਕੇ ਉਹ ਉਸ ਟੋਕਰੀ ਵਾਲੀ ਕੁੜੀ ਦੀ ਮੂਹਰਲੀ ਸੀਟ ਉੱਤੇ ਬੈਠ ਗਏ। ਬੱਸ ਯੂਨੀਵਰਸਿਟੀ ਲੰਘੀ ਤਾਂ ਉਹ ਮੁੰਡੇ ਅਜੀਬ ਹਰਕਤਾਂ ਕਰਨ ਲੱਗੇ। ਕੰਡਕਟਰ ਮੂਹਰਲੀ ਬਾਰੀ ਵਿੱਚ ਖੜ੍ਹਾ ਪਿੱਛੇ ਵੱਲ ਝਾਕ ਰਿਹਾ ਸੀ। ਉਹ ਵਿੱਚ-ਵਿੱਚ ਦੀ ਮੁਸਕਰਾਉਂਦਾ ਤਾਂ ਮੇਰੀ ਨਿਗਾਹ ਪਿਛਾਂਹ ਵੱਲ ਮੁੜ ਜਾਂਦੀ। ਮੁੰਡੇ ਕੋਈ ਨਾ ਕੋਈ ਹਰਕਤ ਕਰ ਰਹੇ ਹੁੰਦੇ। ਉਨ੍ਹਾਂ ਨੂੰ ਦੇਖ ਕੇ ਸ਼ਰਮ ਆਉਣ ਲੱਗਦੀ। ਉਨ੍ਹਾਂ ਉੱਤੇ ਗੁੱਸਾ ਵੀ। ਕੁੜੀ ਆਪਣੀ ਸੀਟ ਉੱਤੇ ਦੁਬਕ ਕੇ ਬੈਠੀ ਹੋਈ ਸੀ। ਉਹ ਨਿਗਾਹ ਉਠਾ ਕੇ ਝਾਕਦੀ ਤਾਂ ਉਹਦੀਆਂ ਅੱਖਾਂ ਵਿੱਚ ਬੇਬਸੀ ਤੇ ਨਫ਼ਰਤ ਦਾ ਮਿਲਿਆ ਜੁਲਿਆ ਪ੍ਰਭਾਵ ਮੈਨੂੰ ਦਿਸਦਾ। ਅਖੀਰ ਮੈਂ ਉਨ੍ਹਾਂ ਵਲੋਂ ਧਿਆਨ ਹਟਾ ਕੇ ਆਪਣੇ ਬੈਗ ਵਿਚੋਂ ਇੱਕ ਮੈਗਜ਼ੀਨ ਕੱਢਿਆ ਤੇ ਉਹਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ।

ਮੁੱਲਾਂਪੁਰ ਦਾ ਅੱਡਾ ਆਇਆ ਤਾਂ ਉਹ ਕੁੜੀ ਆਪਣਾ ਅਟੈਚੀ ਚੁੱਕ ਕੇ ਦੂਜੇ ਪਾਸੇ ਮੇਰੇ ਬਰਾਬਰ ਦੀ ਸੀਟ ਉੱਤੇ ਆ ਬੈਠੀ। ਮੁੰਡੇ ਬੜੇ ਹਰਾਮੀ ਸਨ। ਬੱਸ ਚੱਲੀ ਤਾਂ ਉਹ ਫੇਰ ਉਹਦੇ ਮੂਹਰੇ ਸੀਟ ਉੱਤੇ ਆ ਬੈਠੇ। ਮੁੱਲਾਂਪੁਰ ਤੋਂ ਵੀ ਦੋ-ਤਿੰਨ ਸਵਾਰੀਆਂ ਹੀ ਚੜ੍ਹੀਆਂ। ਬੱਸ ਰੇਲਵੇ-ਫਾਟਕ ਲੰਘੀ ਤਾਂ ਇੱਕ ਮੁੰਡੇ ਨੇ ਦੂਜੇ ਮੁੰਡੇ ਦੀ ਇੱਕ ਲੱਤ ਚੁੱਕ ਕੇ ਆਪਣੇ ਗੋਡੇ ਉੱਤੇ ਰੱਖ ਲਈ ਤੇ ਉਹਦੀ ਗਰਦਨ ਨਾਲ ਆਪਣੀ ਗਰਦਨ ਲਾ ਕੇ ਹਾਏ ਹਾਏ ਕਰਨ ਲੱਗਿਆ। ਸਾਰੀਆਂ ਸਵਾਰੀਆਂ ਉਹਨਾਂ ਨੂੰ ਦੇਖ ਰਹੀਆਂ ਸਨ। ਪਰ ਬੋਲਦਾ ਕੋਈ ਕੁਝ ਨਹੀਂ ਸੀ। ਕੰਡਕਟਰ ਵੀ ਕੁਝ ਕਹਿ ਨਹੀਂ ਰਿਹਾ ਸੀ। ਕੰਡਕਟਰ ਤਾਂ ਸਗੋਂ ਮੁਸਕਰਾ ਮੁਸਕਰਾ ਸਵਾਦ ਲੈ ਰਿਹਾ ਸੀ। ਡਰਾਈਵਰ ਨੇ ਆਪਣੇ ਸ਼ੀਸ਼ੇ ਵਿੱਚ ਦੀ ਉਨ੍ਹਾਂ ਨੂੰ ਦੇਖਿਆ ਹੋਵੇਗਾ ਤੇ ਕੁੜੀ ਨੂੰ ਤਾਂ ਜ਼ਰੂਰ ਹੀ। ਦੋ ਵਾਰੀ ਡਰਾਈਵਰ ਗੁੱਸੇ ਭਰੀਆਂ ਅੱਖਾਂ ਨਾਲ ਉਨ੍ਹਾਂ ਵੱਲ ਝਾਕਿਆ। ਮੂੰਹ ਵਿੱਚ ਕੁਝ ਬੁੜਬੁੜਾਇਆ ਵੀ। ਪਰ ਆਖਿਆ ਕੁਝ ਨਹੀਂ। ਕੁੜੀ ਜਿੱਚ ਹੋਈ ਬੈਠੀ ਰਹੀ।

ਸੋਚ ਰਿਹਾ ਸਾਂ-ਇਨ੍ਹਾਂ ਲੌਂਡਿਆਂ ਜਿਹਿਆਂ ਉੱਤੇ ਨਵੀਂ ਜਵਾਨੀ ਚੜ੍ਹੀ ਐ ਕੋਈ? ਅਸੀਂ ਕਿਹੜਾ ਕਦੇ ਜਵਾਨ ਨਹੀਂ ਸਾਂ। ਸਾਲ਼ੇ ਕਿਵੇਂ ਕੋਹੜ ਕਿਰਲੇ ਵਾਂਗੂੰ ਟੱਪੀ ਜਾਂਦੇ

ਸ਼ਿਕਨ
161