ਨੇ। ਕੰਜਰ ਦੇ ਪੁੱਤੋ, ਜੇ ਕੁੜੀ ਬੈਠੀ ਐ ਤਾਂ ਉਹਦੇ ਹੁਸਨ ਨੂੰ ਅੱਖਾਂ ਰਾਹੀਂ ਪੀਣ ਦੀ ਕੋਸ਼ਿਸ਼ ਕਰੋ। ਉਹਦੇ ਅਹਿਸਾਸ ਨੂੰ ਦਿਲ ਦੇ ਖੂਨ ਵਿੱਚ ਰਚਾਓ। ਜਵਾਨੀ ਦਾ ਜਨਾਜ਼ਾ ਕਿਉਂ ਕੱਢਦੇ ਓ? ਮੈਂ ਉਸ ਕੁੜੀ ਵੱਲ ਉਚੇਚੇ ਤੌਰ ਉੱਤੇ ਦੇਖਿਆ। ਉਹ ਵੀ ਮੇਰੇ ਵੱਲ ਝਾਕੀ। ਮੈਨੂੰ ਉਹ ਬਹੁਤ ਸੋਹਣੀ ਲੱਗੀ। ਉਹਦੀਆਂ ਅੱਖਾਂ ਵਿੱਚ ਭਿੱਜੇ ਬਾਦਾਮਾਂ ਦੀਆਂ ਛਿੱਲੀਆਂ ਹੋਈਆਂ ਗਿਰੀਆਂ ਵਰਗੀ ਨਿਰਮਲਤਾ ਸੀ। ਦੂਜੇ ਬਿੰਦ ਹੀ ਮੈਨੂੰ ਲੱਗਾ ਜਿਵੇਂ ਉਹਦੀ ਝਾਕਣੀ ਤਰਸ ਮੰਗਦੀ ਹੋਵੇ।
ਪੁਲ-ਸਧਾਰ ਦਾ ਅੱਡਾ ਆਇਆ। ਉਥੋਂ ਕਈ ਸਵਾਰੀਆਂ ਚੜ੍ਹੀਆਂ। ਹੁਣ ਮੁੰਡੇ ਟਿਕ ਕੇ ਬੈਠੇ ਹੋਏ ਸਨ, ਤੇ ਚੜ੍ਹ-ਰਹੀਆਂ ਸਵਾਰੀਆਂ ਦੇ ਚੇਹਰਿਆਂ ਵੱਲ ਵੱਢ-ਖਾਣੀਆਂ ਨਜ਼ਰਾਂ ਨਾਲ ਦੇਖਦੇ ਜਾ ਰਹੇ ਸਨ। ਡਰਾਈਵਰ ਨੇ ਸੈਲਫ਼ ਉੱਤੇ ਉੱਗਲ ਰੱਖੀ, ਇੰਜਣ ਨੇ ਘਰਰ-ਘਰਰ ਕੀਤੀ ਤਾਂ ਉਹ ਕੁੜੀ ਆਪਣੀ ਸੀਟ ਉੱਤੇ ਹੀ ਚੀਖ ਉਠੀ-'ਅੰਕਲ, ਤੁਸੀਂ?' ਮੈਂ ਤਾਂ ਥੋਨੂੰ ਦੇਖਿਆ ਈ ਨ੍ਹੀ।' ਉਹ ਮੈਨੂੰ ਕਹਿ ਰਹੀ ਸੀ। ਨਾਲ ਦੀ ਨਾਲ ਉਹ ਆਪਣੀ ਸੀਟ ਉਤੋਂ ਉੱਠੀ ਤੇ ਮੇਰੇ ਨਾਲ ਆ ਬੈਠੀ। ਅਟੈਚੀ ਵੀ ਉਸ ਉਰੇ ਖਿਸਕਾ ਲਿਆ। ਮੈਂ ਘਬਰਾ ਗਿਆ। ਬਹੁਤ ਹੈਰਾਨ। ਮੈਂ ਤਾਂ ਉਸ ਕੁੜੀ ਨੂੰ ਜਾਣਦਾ ਤੱਕ ਨਹੀਂ ਸੀ। ਖ਼ੈਰ, ਮੇਰੇ ਨਾਲ ਆ ਕੇ ਬੈਠਣਾ ਤੇ ਮੈਂ ਉਹਦਾ ਸੁਆਗਤ ਕੀਤਾ। ਉਹਦੇ ਚੇਹਰੇ ਉੱਤੇ ਬਨਾਵਟੀ ਜਿਹੀ ਮੁਸਕਾਣ ਸੀ। ਬੈਠਦਿਆਂ ਹੀ ਉਹਨੇ ਪੁੱਛਿਆ-'ਅੰਕਲ, ਤੁਸੀਂ ਕਿੱਥੇ ਜਾਣੈ?' ਮੈਂ ਦੱਸਿਆ-'ਮੈਂ ਤਾਂ, ਗੁੱਡੀ ਬਰਨਾਲੇ ਜਾਣੈ।'
ਅਜੇ ਵੀ ਮੇਰੇ ਮਨ ਵਿੱਚ ਸੰਘਰਸ਼ ਚੱਲ ਰਿਹਾ ਸੀ। ਇਹ ਕੁੜੀ ਹੈ ਕੌਣ? ਉਹਨੂੰ ਉਲਟਾ ਕੇ ਮੈਂ ਵੀ ਪੁੱਛ ਲਿਆ-'ਤੂੰ ਗੁੱਡੀ, ਕਿੱਥੇ ਚੱਲੀ ਐਂ?'
'ਮੈਂ ਤਾਂ, ਅੰਕਲ, ਦੁੱਧਾਹੂਰ ਉੱਤਰੂੰਗੀ।' ਉਹ ਬੋਲੀ ਤੇ ਫੇਰ ਦੱਸਣ ਲੱਗੀ ਕਿ ਉਹ ਲੁਧਿਆਣੇ ਕੋਈ ਟਰੇਨਿੰਗ ਕਰਦੀ ਹੈ। ਉਹ ਮੇਰੇ ਨਾਲ ਇਸ ਤਰ੍ਹਾਂ ਗੱਲਾਂ ਕਰਨ ਲੱਗੀ ਜਿਵੇਂ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹੋਵੇ।
ਮੁਸ਼ਟੰਡੇ ਹੁਣ ਮੇਰੇ ਵੱਲ ਸ਼ੱਕ, ਈਰਖਾ ਤੇ ਡਰ ਭਰੀਆਂ ਅੱਖਾਂ ਨਾਲ ਝਾਕਣ ਲੱਗੇ। ਉਹ ਕੋਈ ਹਰਕਤ ਨਹੀਂ ਕਰ ਰਹੇ ਸਨ। ਨਾ ਹੀ ਉਠ ਕੇ ਸਾਡੀ ਸੀਟ ਸਾਹਮਣੇ ਆ ਕੇ ਬੈਠੇ। ਕੁਝ ਦੇਰ ਉਹ ਸਾਡੇ ਵੱਲ ਝਾਕਦੇ ਤੇ ਫੇਰ ਪਰ੍ਹਾਂ ਅੱਖਾਂ ਭੰਵਾ ਲੈਂਦੇ। ਤੇ ਫੇਰ ਉਹ ਬਿਲਕੁਲ ਹੀ ਸਾਡੇ ਵੱਲ ਪਿੱਠਾਂ ਕਰਕੇ ਬੈਠ ਗਏ ਤੇ ਤਾਕੀ ਵਿੱਚ ਦੀ ਬਾਹਰ ਕੱਟੀਆਂ ਹੋਈਆਂ ਫ਼ਸਲਾਂ ਦੇ ਢੇਰਾਂ ਨੂੰ ਦੇਖਣ ਲੱਗੇ। ਖੇਤਾਂ ਵਿੱਚ ਤੁਰ-ਫਿਰ ਰਹੇ ਕਿਸਾਨਾਂ ਨੂੰ ਦੇਖ ਕੇ ਉਹ ਕੋਈ-ਕੋਈ ਗੱਲ ਕਰਦੇ।
ਕੁੜੀ ਦੇ ਸਾਹਸ ਤੇ ਹਾਜ਼ਰ-ਦਿਮਾਗ਼ੀ ਉੱਤੇ ਮਨ ਹੀ ਮਨ ਮੈਂ ਉਹਨੂੰ ਦਾਦ ਦੇ ਰਿਹਾ ਸਾਂ। ਇਹ ਸਾਫ਼ ਤੇ ਸਪਸ਼ਟ ਸੀ ਕਿ ਉਹ ਮੈਨੂੰ ਬਿਲਕੁਲ ਨਹੀਂ ਜਾਣਦੀ ਸੀ। ਉਹਦੇ ਮਨ ਵਿੱਚ ਪਤਾ ਨਹੀਂ ਕੀ ਗੱਲ ਆਈ ਹੋਵੇਗੀ, ਉਹਨੇ ਝੱਟ ਹੀ ਮੈਨੂੰ ਅੰਕਲ ਬਣਾ ਲਿਆ ਤੇ ਇਸ ਪ੍ਰਕਾਰ ਉਹ ਕਾਮਯਾਬ ਰਹੀ। ਜ਼ਰੂਰ ਹੀ ਉਹਨੇ ਮੇਰੇ ਚਿਹਰੇ ਦੇ ਸ਼ਿਕਨ ਦੇਖ ਲਏ ਹੋਣਗੇ। ਕਾਲ਼ੀ ਦਾਹੜੀ ਵੱਲ ਉਹ ਕਾਹਨੂੰ ਝਾਕੀ ਹੋਵੇਗੀ। ਦੋਵੇਂ ਮੁੰਡੇ ਰਾਏਕੋਟ ਉੱਤਰ ਗਏ। ਉਤਰਨ ਲੱਗੇ ਉਹ ਮੇਰੇ ਵੱਲ ਕਹਿਰ ਭਰੀਆਂ ਅੱਖਾਂ ਨਾਲ ਝਾਕਦੇ ਜਾ ਰਹੇ ਸਨ। ਮੈਂ ਵੀ ਉਨ੍ਹਾਂ ਵੱਲ ਨਫ਼ਰਤ ਦੀਆਂ ਪਿਚਕਾਰੀਆਂ ਸੁੱਟੀਆਂ। ਪਰ ਉਹ ਬੋਲੇ ਕੁਝ ਨਹੀਂ।
162
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ