ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/17

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੀ ਵਿੱਚ ਮਾਰਿਆ। ਦੋਵੇਂ ਸੀਖਾਂ ਵਿੰਗੀਆਂ ਹੋ ਕੇ ਮੋਘੇ ਵਿੱਚੋਂ ਨਿਕਲ ਗਈਆਂ ਤੇ ਮਾਮ-ਦਸਤੇ ਸਮੇਤ ਸਭ ਕੁਝ ਥੱਲੇ ਕਮਰੇ ਵਿੱਚ ਜਾ ਡਿੱਗਿਆ। ਮਕਾਨ ਵਾਲੇ ਘਬਰਾ ਕੇ ਬਾਹਰ ਦੌੜ ਗਏ। ਮੋਘੇ ਵਿੱਚ ਦੀ ਮੈਂ ਲੱਤਾਂ ਲਮਕਾ ਦਿੱਤੀਆਂ ਤੇ ਫਿਰ ਬਾਂਹਾਂ ਉਤਾਂਹ ਚੁੱਕ ਕੇ ਮੋਘੇ ਦੀਆਂ ਇੱਟਾਂ ਨਾਲ ਘਸਰ ਘਸਰ ਬਹੁਤ ਮੁਸ਼ਕਲ ਨਾਲ ਆਪਣੇ ਆਪ ਨੂੰ ਥੱਲੇ ਕਮਰੇ ਵਿੱਚ ਸੁੱਟ ਲਿਆ। ਡਿੱਗਦਿਆਂ ਹੀ ਬੇਹੋਸ਼ ਹੋ ਗਿਆ। ਦੋ ਕੁ ਮਿੰਟਾਂ ਬਾਅਦ ਹੋਸ਼ ਆਈ ਤਾਂ ਮੈਂ ਉੱਠਿਆ ਤੇ ਕਮਰੇ ਵਿੱਚ ਹੀ ਕੰਧ ਵਿੱਚ ਬਣੇ ਇੱਕ ਦਬਕੇ ਵਿੱਚ ਆਪਣੇ ਆਪ ਨੂੰ ਛੁਪਾ ਲਿਆ। ਪੱਗ ਲਾਹ ਕੇ ਦੂਜੇ ਹੱਥ ਤੇ ਮੂੰਹ ਦੀ ਮਦਦ ਨਾਲ ਜ਼ਖਮੀ ਬਾਂਹ ਨੂੰ ਘੁੱਟ ਕੇ ਬੰਨ੍ਹ ਲਿਆ। ਲਹੂ ਬੰਦ ਹੋ ਗਿਆ ਸੀ। ਪੀੜ ਤਾਂ ਹੋ ਹੀ ਨਹੀਂ ਰਹੀ ਸੀ। ਦੋਵੇਂ ਸਾਥੀਆਂ ਦੀਆਂ ਲਾਸ਼ਾਂ ਨੂੰ ਪੁਲਿਸ ਕਦੋਂ ਲੈ ਕੇ ਗਈ ਤੇ ਹੋਰ ਕੀ-ਕੀ ਹੋਇਆ, ਮੈਨੂੰ ਕੋਈ ਪਤਾ ਨਹੀਂ ਸੀ।'

ਉਸ ਦੀ ਗੱਲ ਵਿਚਕਾਰ ਹੀ ਛੱਡ ਕੇ ਮੈਂ ਟਿਕਟ ਕੁਲੈਕਟਰ ਕੋਲ ਗਿਆ ਤੇ ਆਪਣੀ ਗੱਡੀ ਦੇ ਆਉਣ ਬਾਰੇ ਪੁੱਛਿਆ। ਉਸ ਨੇ ਦੱਸਿਆ ਗੱਡੀ ਤਾਂ ਅੱਧਾ ਘੰਟਾ ਲੇਟ ਹੈ। ਵਾਪਸ ਆ ਕੇ ਦੇਖਿਆ, ਉਹ ਫਿਰ ਅਖ਼ਬਾਰ ਪੜ੍ਹ ਰਿਹਾ ਸੀ। ਮੈਂ 'ਹੂੰ' ਆਖਿਆ। ਇਸ ਦਾ ਮਤਲਬ ਸੀ, ਉਹ ਅਗਾਂਹ ਸੁਣਾਏ।

'ਬਸ ਜੀ, ਜਾਨ ਬਚ ਗਈ। ਥੱਲੇ ਵਾਲੇ ਕਮਰੇ ਵਿੱਚ ਤਾਂ ਪੁਲਿਸ ਆਈ ਹੀ ਨਹੀਂ ਸੀ। ਮਕਾਨ ਵਾਲੇ ਵੀ ਪਤਾ ਨਹੀਂ ਕਿਥੇ ਸਨ। ਸਾਰਾ ਦਿਨ ਓਵੇਂ ਜਿਵੇਂ ਅੱਧ ਮਰਿਆ ਜਿਹਾ ਮੈਂ ਉਸ ਦਬਕੇ ਵਿੱਚ ਹੀ ਪਿਆ ਰਿਹਾ। ਹਨੇਰਾ ਜਿਹਾ ਹੋਏ ਤੋਂ ਕੁਝ ਨੌਜਵਾਨ ਸਾਥੀ ਆਏ ਸਨ ਤੇ ਮੈਨੂੰ ਲੱਭ ਕੇ ਲੈ ਗਏ ਸਨ। ਪਤਾ ਨਹੀਂ ਮੰਜੇ ਉੱਤੇ ਪਾ ਕੇ, ਪਤਾ ਨਹੀਂ ਕਿਸੇ ਦੇ ਕਨ੍ਹੇੜੇ ਜਾਂ ਪਤਾ ਨਹੀਂ ਕਿਵੇਂ, ਮੈਨੂੰ ਕੋਈ ਪਤਾ ਨਹੀਂ ਸੀ। ਸਵੇਰੇ ਹੀ ਮੈਨੂੰ ਪਤਾ ਲੱਗਿਆ, ਮੈਂ ਕਿਸੇ ਡਾਕਟਰ ਦੇ ਘਰ ਸਾਂ। ਕ੍ਰਾਂਤੀਕਾਰੀ ਨੌਜਵਾਨਾਂ ਨਾਲ ਉਸ ਡਾਕਟਰ ਨੂੰ ਪੂਰੀ ਹਮਦਰਦੀ ਸੀ। ਖ਼ੂਨ ਬਹੁਤ ਨਿਕਲ ਚੁੱਕਿਆ ਸੀ। ਬਸ ਜੀ, ਜਦੋਂ ਤੱਕ ਰਾਜ਼ੀ ਹੋਇਆ, ਓਦੋਂ ਨੂੰ ਆਜ਼ਾਦੀ ਮਿਲਣ ਦਾ ਐਲਾਨ ਹੋ ਗਿਆ। ਹੁਣ ਤਾਂ ਕਿਸੇ ਨੂੰ ਯਾਦ ਵੀ ਨਹੀਂ ਕਿ ਮੈਂ ਵੀ ਦੇਸ਼ ਦੀ ਆਜ਼ਾਦੀ ਵਿੱਚ ਕੋਈ ਹਿੱਸਾ ਪਾਇਆ ਸੀ।'

'ਲੈ, ਤੈਂ ਜਾਨ ਹੀ ਗੰਵਾ ਲੈਣੀ ਸੀ।'

'ਮੇਰੀ ਜਾਨ ਨਹੀਂ ਗਈ ਤਾਂ ਮੇਰੇ ਸਾਹਮਣੇ ਲਾਹੌਰ ਵਿੱਚ ਹੀ ਮੇਰੇ ਵਰਗੇ ਕਿੰਨੇ ਹੀ ਨੌਜਵਾਨਾਂ ਨੇ ਜਾਨਾਂ ਗੰਵਾਈਆਂ। ਉਹਨਾਂ ਦਾ ਹੁਣ ਕਿਤੇ ਜ਼ਿਕਰ ਨਹੀਂ। ਚਰਖਿਆਂ ਤੇ ਵਰਤਾਂ ਨਾਲ ਆਜ਼ਾਦੀ ਨਹੀਂ ਆਈ ਸੀ.....'

ਤੂੰ ਹੁਣ ਸਰਕਾਰ ਨੂੰ ਕਹਿ, ਤੈਨੂੰ ਪੈਨਸ਼ਨ ਦੇਣ।' ਮੈਂ ਉਸ ਨੂੰ ਸੁਝਾਓ ਦਿੱਤਾ।

ਪੈਨਸ਼ਨ ਤਾਂ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਨੇ ਛੇ ਮਹੀਨਿਆਂ ਤੋਂ ਵੱਧ ਕੈਦ ਕੱਟੀ ਹੋਵੇ। ਮੈਂ ਤਾਂ ਇੱਕ ਦਿਨ ਵੀ ਜੇਲ੍ਹ ਨਹੀਂ ਗਿਆ ਸਾਂ।'

'ਆਪਣਾ ਕੇਸ ਦੱਸੋ ਤਾਂ ਕੁਝ ਨਾ ਕੁਝ ਤਾਂ ਦੇਣਗੇ ਹੀ।' ਮੈਂ ਜ਼ੋਰ ਦਿੱਤਾ।

'ਛੱਡੋ ਜੀ ਪੈਨਸ਼ਨ ਨੂੰ। ਪੈਨਸ਼ਨ ਕੀ ਕਰਨੀ ਹੈ। ਤੇ ਨਾਲ ਕੁਝ ਲੋਕਾਂ ਨੂੰ ਪੈਨਸ਼ਨ ਦੇਣ ਨਾਲ ਕੀ ਬਣਦਾ ਹੈ। ਇਸ ਸਰਕਾਰ ਦੀ ਪੁਰਸਕਾਰ ਨੀਤੀ ਇੱਕ ਤਿੱਖੀ ਚਾਲ ਹੀ

ਟੁੰਡਾ
17