ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/171

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟਹਿ-ਟਹਿ ਨਾ ਕਰਨ ਲੱਗ ਪਵੇ, ਉਹਨੂੰ ਚੈਨ ਨਹੀਂ ਆਉਂਦੀ।ਹਾਏ-ਹਾਏ ਵੀ ਕਰਦੀ ਫ਼ਿਰਦੀ ਰਹਿੰਦੀ ਹੈ, ਟਿਕ ਕੇ ਬੈਠਦੀ ਵੀ ਨਹੀਂ। ਥੱਕ ਕੇ ਬਿੰਦ ਦੀ ਬਿੰਦ ਬੈਠ ਜਾਵੇ ਤਾਂ ਅਗਲੇ ਪਲ ਹੀ ਉੱਠ ਖੜ੍ਹੀ ਹੁੰਦੀ ਹੈ ਤੇ ਕੰਮ ਕਰਨ ਲੱਗਦੀ ਹੈ। ਕੰਮਾਂ-ਧੰਦਿਆਂ ਵਿੱਚ ਉਲਝੀ ਰਹੇ ਤਾਂ ਉਹਨੂੰ ਆਪਣੀ ਢਿੱਡ ਵਿਚਲੀ ਰਸੌਲੀ ਦਾ ਦਰਦ ਵੀ ਭੁੱਲਿਆ ਰਹਿੰਦਾ ਹੈ। ਨਾ-ਮਿੰਨਾ ਦਰਦ ਤਿੱਖਾ ਹੋ ਕੇ ਵੱਖੀ ਨੂੰ ਦੱਬ ਕੇ ਘੁੱਟਣ ਨਾਲ ਇਕ ਵੀ ਜਾਂਦਾ ਹੈ। ਪਰ ਢਿੱਡ ਦੀ ਰਸੌਲੀ ਨਾਲੋਂ ਉਹਨੂੰ ਸਭ ਤੋਂ ਵੱਡਾ ਦੁੱਖ ਗੁਆਂਢੀਆਂ ਦੇ ਕੁੱਤੇ ਦਾ ਸੀ, ਜੋ ਹੁਣ ਮਰ ਗਿਆ ਹੈ ਤੇ ਨਿੱਤ ਦਾ ਸਿਆਪਾ ਮੁੱਕ ਗਿਆ।

ਸਾਹਮਣੇ ਲੱਕੜ ਦੀ ਚੁਗਾਠ ਵਾਲਾ ਮੁਕਾਨ ਵਿਰਸਾ ਸਿੰਘ ਦਾ ਹੈ। ਉਹ ਨੇੜੇ ਦੇ ਇੱਕ ਪਿੰਡ ਵਿੱਚ ਆਰ.ਐਮ.ਪੀ. ਹੈ।ਉਹ ਆਪਣੇ ਆਪ ਨੂੰ ਡਾਕਟਰ ਕਹਾਉਂਦਾ ਹੈਡਾਕਟਰ ਵਿਰਸਾ ਸਿੰਘ ਸਿੱਧੂ।ਸਵੇਰੇ ਦੇਹਾਂ ਹੀ ਫਿਟ-ਫਿਟ ਕਰਦੀ ਸਕੂਟਰੀ ਲੈ ਕੇ ਤੇ ਢਾਠੀ ਬੰਨ੍ਹ ਕੇ ਤੁਰ ਜਾਂਦਾ ਹੈ। ਰਾਤ ਨੂੰ ਹਨੇਰੇ ਹੋਏ ਘਰ ਵੜਦਾ ਹੈ। ਓਥੇ ਡਾਕਟਰੀ ਕਿਹੜੀ ਕਰਦਾ ਹੈ, ਨਸ਼ੇ ਦੀਆਂ ਗੋਲੀਆਂ ਵੇਚਣ ਦਾ ਧੰਦਾ ਹੈ। ਅੰਨੀ ਕਮਾਈ ਹੈ। ਉਹਦੀ ਘਰ ਵਾਲੀ ਏਸੇ ਆਕੜ ਵਿੱਚ ਰਹਿੰਦੀ ਹੈ ਕਿ ਉਹਦਾ ਘਰ ਵਾਲਾ ਡਾਕਟਰ ਹੈ ਤੇ ਨਿੱਤ ਨੋਟਾਂ ਦੀ ਜੇਬ ਭਰਕੇ ਘਰ ਵੜਦਾ ਹੈ। ਡਾਕਟਰ ਵਿਰਸਾ ਸਿੰਘ ਸ਼ਰਾਬ ਪੀਂਦਾ ਹੈ। ਉਹਨਾਂ ਦੇ ਬੱਚਾ ਕੋਈ ਨਹੀਂ।ਉਹਦੀ ਘਰ ਵਾਲੀ ਨੇ ਕੁੱਤਾ ਪਾਲ ਰੱਖਿਆ ਸੀ। ਛੋਟੇ ਕੱਦ ਦਾ ਨਿੱਕਾ ਚਿੱਟਾ ਕੁੱਤਾ। ਉਹ ਉਹਨੂੰ ਸੰਗਲੀ ਪਾ ਕੇ ਅੰਦਰ ਬੰਕੇ ਰੱਖਦੀ। ਉਹ ਸਾਰਾ ਦਿਨ ਟਊਂ-ਟਊਂ ਕਰਦਾ ਰਹਿੰਦਾ। ਪਤਾ ਨਹੀਂ ਕਿਉਂ ਉਹ ਕੁੱਤੇ ਦੀ ਸੰਗਲੀ ਐਨ ਓਸ ਵੇਲੇ ਖੋਦੀ, ਜਦੋਂ ਸ਼ਕੁੰਤਲਾ ਪੋਚੇ ਲਾ ਕੇ ਤੇ ਵਿਹੜਾ ਧੋ ਕੇ ਕੋਠੇ ਉਤੇ ਬੈਠੀ ਦਮ ਲੈ ਰਹੀ ਹੁੰਦੀ। ਜੋਗਿੰਦਰਪਾਲ ਅੰਦਰ ਕਮਰੇ ਵਿੱਚ ਆਰਾਮ ਕੁਰਸੀ ਉੱਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਹੁੰਦਾ। ਕੁੱਤਾ ਭੱਜ ਕੇ ਗਲੀ ਵਿੱਚ ਆਉਂਦਾ ਤੇ ਸਿੱਧਾ ਜੋਗਿੰਦਰਪਾਲ ਦੇ ਘਰ ਅੱਗੇ ਖੜ੍ਹ ਕੇ ਪਿਛਲੀ ਇੱਕ ਟੰਗ ਚੁਕਦਾ ਤੇ ਬਾਰ ਦੇ ਕੌਲੇ ਉੱਤੇ ਪਿਸ਼ਾਬ ਦੀ ਘਰਾਲ ਚਲਾ ਦਿੰਦਾ। ਅੱਧਾ ਪਿਸ਼ਾਬ ਦੇਲੀਓਂ ਅੰਦਰ ਤੇ ਅੱਧਾ ਪਿਸ਼ਾਬ ਦੇਓਂ ਬਾਹਰ। ਪਿਸ਼ਾਬ ਉਹ ਆਪਣੇ ਅੰਦਰ ਪਤਾ ਨਹੀਂ ਕਦੋਂ ਕੁ ਦਾ ਰੋਕ ਕੇ ਰੱਖੀ ਬੈਠਾ ਹੁੰਦਾ ਤੇ ਪਿਸ਼ਾਬ ਉਹਦੇ ਅੰਦਰ ਕਿੰਨਾ ਸੜ ਚੁੱਕਿਆ ਹੁੰਦਾ, ਬਦਬੂ ਉੱਭਰ ਜਾਂਦੀ। ਜੋਗਿੰਦਰਪਾਲ ਨੂੰ ਅਖ਼ਬਾਰ ਪੜ੍ਹਨਾ ਭੁੱਲ ਜਾਂਦਾ।ਬਦਬੂ ਕਮਰਿਆਂ ਵਿੱਚ ਗੇੜੇ ਕੱਢਣ ਲੱਗਦੀ। ਕੋਠੇ ਉੱਤੇ ਬੈਠੀ ਸ਼ਕੁੰਤਲਾ ਵੀ ਬੈਚੇਨ ਹੋ ਉੱਠਦੀ। ਕੁੱਤੇ ਦੇ ਪਿਸ਼ਾਬ ਦੀ ਬਦਬੂ ਹੀ ਉਹਨੂੰ ਓਥੋਂ ਉਠਾਉਂਦੀ।ਵੱਖੀ ਨੂੰ ਹੱਥ ਪਾ ਕੇ ਉਹ ਹੌਲੀ-ਹੌਲੀ ਪੌੜੀਆਂ ਉੱਤਰਦੀ ਤੇ ਬੁੜਬੁੜ ਕਰਨ ਲੱਗਦੀ। ਕਦੇ ਗਲੀ ਵਿੱਚ ਜਾ ਕੇ ਗਾਲ੍ਹਾਂ ਕੱਢਦੀ। ਵਿਰਸਾ ਸਿੰਘ ਦੀ ਘਰਵਾਲੀਹਿੜ-ਹਿੜ ਕਰਕੇ ਦੰਦ ਕੱਢ ਰਹੀ ਹੁੰਦੀ। ਪਾਣੀ ਦੀ ਬਾਲਟੀ ਭਰਕੇ ਸ਼ਕੁੰਤਲਾ ਆਪਣੀ ਦੇਹਲੀ ਦੀ। ਇੱਕ ਹੱਥ ਨਾਲ ਨੱਕ ਘੁੱਟ ਕੇ ਥਾਂ ਦੀ ਥਾਂ ਪੋਚਾ ਲਾਉਂਦੀ। ਕੁੱਤੇ ਨੂੰ ਇਹ ਪਤਾ ਨਹੀਂ ਕਿ ਆਦਤ ਸੀ, ਸੰਗਲੀ ਖੁਲ੍ਹਦਿਆਂ ਹੀ ਉਹ ਇੱਕ ਦਮ ਗਲੀ ਵਿੱਚ ਆਉਂਦਾ ਤੇ ਇਹ ਕਾਰਾ ਕਰ ਦਿੰਦਾ।

ਜੋਗਿੰਦਰਪਾਲ ਅੰਦਰ ਬੈਠਾ ਹੀ ਕਚੀਚੀਆਂ ਵੱਟਦਾ ਰਹਿੰਦਾ। ਕੁੜ੍ਹਦਾਤੇ ਗੰਦੀਆਂ ਗਾਲ੍ਹਾਂ ਕੱਢਦਾ।ਪਰ ਉਹਦਾ ਬੋਲ ਗਲੀ ਤੱਕ ਨਹੀਂ ਜਾਂਦਾ ਸੀ। ਗਲੀ ਵਿੱਚ ਜਾ ਕੇ

ਕੱਲਾ-ਕਹਿਰਾ ਆਦਮੀ

171