ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/173

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਕੱਲਾ-ਕਹਿਰਾ ਆਦਮੀ ਹੈ। ਇੱਕ ਮੁੰਡਾ, ਉਹ ਵੀ ਬਾਹਰ ਰਹਿੰਦਾ ਹੈ। ਉਹ ਸੋਚਦਾ, ਉਹਦੀਆਂ ਦੋਵੇਂ ਕੁੜੀਆਂ ਦੇ ਮੁੰਡੇ ਹੁੰਦੇ ਤਾਂ ਠੀਕ ਸੀ। ਤਿੰਨ ਮੁੰਡਿਆਂ ਦੇ ਹੁੰਦਿਆਂ ਉਹ ਕਿਉਂ ਕਿਸੇ ਤੋਂ ਡਰ ਕੇ ਰਹਿੰਦਾ? ਲੜਨਾ ਹੁੰਦਾ ਤਾਂ ਖੜ੍ਹ ਜਾਂਦੇ ਡਾਂਗਾਂ ਮੋਢੇ 'ਤੇ ਉਲਾਰ ਕੇ। ਕੀਹਦੀ ਹੈਂ ਮੰਨਣੀ ਸੀ ਫੇਰ ਉਹਨੇ? ਹੁਣ ਸਾਲਾ ਇਹ ਕੁੱਤਾ ਹੀ ਮਾਨ ਨਹੀਂ। ਆਉਂਦਾ ਹੈ ਤੇ ਟੰਗ ਚੁੱਕ ਕੇ......

ਇੱਕ ਦਿਨ ਉਹ ਹੌਸਲਾ ਕਰਕੇ ਗਲੀ ਵਿੱਚ ਆਇਆ ਤੇ ਵਿਰਸਾ ਸਿੰਘ ਦੀ ਘਰਵਾਲੀ ਨੂੰ ਬੜੀ ਹਲੀਮੀ ਨਾਲ ਕਹਿਣ ਲੱਗਿਆ-'ਭਾਈ ਬਹੂ, ਕੁੱਤੇ ਨੂੰ ਸੰਗਲੀ ਤੋਂ ਫ਼ੜ ਕੇ ਬਾਹਰ ਕੱਢਿਆ ਕਰੋ। ਕਿਸੇ ਖੁੱਲ੍ਹੇ ਥਾਂ ਲਿਜਾ ਕੇ ਕਰਾਇਆ ਕਰੋਂ ਇਹਨੂੰ ਟੱਟੀਪਿਸ਼ਾਬ। ਥੋਡੀ ਆਂਟੀ ਨੂੰ ਮੁੜ ਕੇ ਵਿਹੜਾ ਧੋਣਾ ਪੈਂਦੈ।'

ਸਹੁਰੀ ਚਾਰੇ ਪੈਰ ਚੁੱਕ ਕੇ ਪਈ- 'ਅਸੀਂ ਹੁਣ ਗਲੀ ਚੋਂ ਕਿੱਧਰ ਬਾਹਰ ਨਿੱਕਲ ਜੀਏ, ਬਾਬਾ ਜੀ। ਬੰਦਾ ਹੋਵੇ ਤਾਂ ਸਮਝਾ ਦੀਏ, ਕੁੱਤੇ ਨੂੰ ਕੀ ਸਮਝਾਵਾਂ ਮੈਂ??'

'ਛਿੱਟੇ ਮੂੰਹ! ਉਹ ਅੰਦਰੇ-ਅੰਦਰ ਤੜਫ਼ਿਆ-ਆਖਿਆ ਕੀਹ ਐ, ਜਵਾਬ ਕੀ ਦਿੰਦੀ ਐ।" ਉਹਨੇ ਘੁੱਟ ਵੱਟ ਲਈ।

ਉਹਦਾ ਪਿੰਡ ਹੁੰਦਾ ਤਾਂ ਆਂਢ-ਗੁਆਂਢ ਨੇ ਹੀ ਸਮਝਾ ਦੇਣਾ ਸੀ ਵਿਰਸਾ ਸਿੰਘ ਦੀ ਘਰਵਾਲੀ ਨੂੰ। ਇਹ ਸ਼ਹਿਰ ਹੈ। ਗਲੀ ਦੇ ਸਾਰੇ ਲੋਕ ਪਿੰਡਾਂ ਤੋਂ ਆ ਕੇ ਵਸੇ ਹੋਏ ਹਨ। ਕੋਈ ਕਿਸੇ ਪਿੰਡ ਦਾ ਹੈ ਤੇ ਕੋਈ ਕਿਸੇ ਪਿੰਡ ਦਾ। ਲੋਕਾਂ ਦੇ ਅੱਡੋ-ਅੱਡ ਕੰਮ ਹਨ। ਪਤਾ ਹੀ ਨਹੀਂ ਲੱਗਦਾ, ਕੋਈ ਕਿਸੇ ਸੁਭਾਓ ਦਾ ਮਾਲਕ ਹੈ। ਬਹੁਤੇ ਤਾਂ ਇੱਕ-ਦੂਜੇ ਨੂੰ ਬੁਲਾਉਂਦੇ ਹੀ ਨਹੀਂ। ਕੁਝ ਲੋਕ ਹੀ ਦੁਆ-ਸਲਾਮ ਕਰਦੇ ਹਨ।ਓਪਰਿਆਂ ਵਾਂਗ ਬਿਨਾਂ ਗੱਲ ਕੀਤੇ ਕੋਲ ਦੀ ਲੰਘ ਜਾਣਗੇ। ਗਲੀ ਦਾ ਭਾਈਚਾਰਾ ਹੀ ਕੋਈ ਨਹੀਂ। ਸ਼ਕੁੰਤਲਾ ਬਾਰ ਅੱਗੇ ਖੜੀ ਤੜਫ਼ਦੀ-ਬੋਲਦੀ ਰਹਿ ਜਾਂਦੀ ਹੈ। ਗੁਆਂਢੀ ਔਰਤਾਂ ਆਪਣੇ ਘਰਾਂ ਮੁਹਰੇ ਖੜੀਆਂ ਬਿਟਰ-ਬਿਟਰ ਝਾਕੀ ਜਾਣਗੀਆਂ। ਕੋਈ ਨਹੀਂ ਬੋਲਦੀ, ਕੋਈ ਨਹੀਂ ਕੁਝ ਆਖਦੀ। ਜਿਵੇਂ ਉਹ ਗੂੰਗੀਆਂ-ਬੋਲੀਆਂ ਹੋਣ। ਹੁੰਦੀ ਨਾ ਏਥੇ ਪਿੰਡ ਵਾਲੀ ਪੰਜਾਬ ਕੁਰ, ਫੱਟ ਲਾਹ-ਪਾਹ ਕਰ ਦਿੰਦੀ ਏਸ ਵਿਰਸਾ ਸੁੰ ਦੀ ਹਿੰਸਿਆਰੀ ਤੀਵੀਂ ਦੀ। ਦੁੱਖ ਤਾਂ ਇਹੀ ਹੈ ਕਿ ਗਲੀ ਵਿੱਚ ਪੰਜਾਬ ਕੁਰ ਕੋਈ ਨਹੀਂ। ਸਮਝਾ ਦੇਣ ਵਾਲੀ, ਝਿੜਕ ਦੇਣ ਵਾਲੀ, ਨਿਰਪੱਖ ਬੁੜੀ-ਪੰਚੈਤਣ।

ਵਿਰਸਾ ਸਿੰਘ ਦੀ ਤੀਵੀਂ ਨੇ ਜਮਾਦਾਰਨੀ ਨੂੰ ਪੰਜ ਰੁਪਏ ਦਿੱਤੇ ਹਨ ਤੇ ਉਹ ਕੁੱਤੇ ਦੀ ਲੱਤ ਨਾਲ ਰੱਸੀ ਬੰਨ੍ਹ ਕੇ ਉਹ ਨੂੰ ਘੜੀਸਦੀ ਹੋਈ ਬਾਹਰ ਐਫ.ਸੀ.ਆਈ. ਦੇ ਮਾਲ-ਗੋਦਾਮਾਂ ਵੱਲ ਸੁੱਟ ਆਈ ਹੈ।ਵਿਰਸਾ ਸਿੰਘ ਦੀ ਘਰਵਾਲੀ ਹੁਣ ਆਪਣੇ ਬਾਰ ਅੱਗੇ ਖੜ ਕੇ ਗਾਲਾਂ ਕੱਢ ਕੇ ਕਹਿ ਰਹੀ ਹੈ-ਲੋਕਾਂ ਦਾ ਠਰ ਗਿਆ ਕਾਲਜਾ ਹੁਣ ਬਚੜੇ-ਖਾਣਿਆਂ ਦਾ। ਮੇਰਾ ਪੁੱਤਾਂ ਵਾਂਗੂੰ ਪਾਲਿਆ ਕੁੱਤਾ ਬਿੰਦ ਵਿੱਚ ਦੀ ਲੈ ਲਿਆ। ਮੈਂ ਤਾਂ ਕਹਿਨੀ ਆਂ ਮੈਨੂੰ ਪਾਉਣ ਆਲੇ ਪਾਪੀਓ, ਤੁਸੀਂ ਵੀ ਐਂ ਈ ਸੱਪ ਲੜਕੇ ਮਰੋਂ॥ ਥੋਡੇ ਕਿਉਂ ਨੀ ਡੰਗ ਮਾਰਦਾ ਕੋਈ ਕਾਲਾ ਨਾਗ? ਨਿੱਤ ਦੰਦ ਵੱਢਦੇ ਸੀ, ਬੱਸ ਹੁਣ? ਹੁਣ ਪੈ ਗੀ ਠੰਢ? ਉਹ ਲਗਾਤਾਰ ਬੋਲੀ ਜਾ ਰਹੀ ਸੀ। ਬੋਲਦੀ-ਬੋਲਦੀ ਨੱਕ ਘੁੱਟਦੀ ਹੈ। ਇੱਕ ਬਿੰਦ ਚੁੱਪ ਹੋ ਕੇ ਫੇਰ ਬੋਲਣ ਲੱਗ ਪੈਂਦੀ ਹੈ। ਗੁਆਂਢੀ-ਔਰਤਾਂ ਆਪਣੇ ਘਰਾਂ

ਕੱਲਾ-ਕਹਿਰਾ ਆਦਮੀ

173